ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 913.25 ਗ੍ਰਾਮ ਸੋਨਾ ਜ਼ਬਤ 
Published : Feb 14, 2023, 8:18 am IST
Updated : Feb 14, 2023, 8:18 am IST
SHARE ARTICLE
 913.25 grams of gold seized at Chandigarh International Airport
913.25 grams of gold seized at Chandigarh International Airport

ਤਲਾਸ਼ੀ ਦੌਰਾਨ ਯਾਤਰੀ ਨੇ ਆਪਣੇ ਸਰੀਰ ’ਚ ਕੋਈ ਪਦਾਰਥ ਲੁਕਾਉਣ ਦੀ ਗੱਲ ਸਵੀਕਾਰ ਕੀਤੀ

ਲੁਧਿਆਣਾ : ਕਸਟਮ ਵਿਭਾਗ ਨੇ ਦੁਬਈ ਤੋਂ 913.25 ਗ੍ਰਾਮ ਸੋਨਾ ਜ਼ਬਤ ਕੀਤਾ ਹੈ। ਇਸ ਦੀ ਕੀਮਤ ਲਗਭਗ 52 ਲੱਖ ਰੁਪਏ ਦੱਸੀ ਜਾ ਰਹੀ ਹੈ। ਦੁਬਈ ਤੋਂ ਇੰਡੀਗੋ ਦੀ ਫਲਾਈਟ ਨੰਬਰ 6 ਈ-56 ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਏਅਰਪੋਰਟ ਚੰਡੀਗੜ੍ਹ ਪਹੁੰਚੀ। ਕਸਟਮ ਕਮਿਸ਼ਨਰ ਲੁਧਿਆਣਾ ਵ੍ਰਿੰਦਾਬਾ ਗੋਹਿਲ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਸਟਮ ਅਧਿਕਾਰੀਆਂ ਨੇ ਪ੍ਰੋਫਾਈਲਿੰਗ ਅਤੇ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਇਕ ਯਾਤਰੀ ਨੂੰ ਰੋਕਿਆ, ਜਦੋਂ ਉਹ ਗ੍ਰੀਨ ਚੈਨਲ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।

ਤਲਾਸ਼ੀ ਦੌਰਾਨ ਯਾਤਰੀ ਨੇ ਆਪਣੇ ਸਰੀਰ ’ਚ ਕੋਈ ਪਦਾਰਥ ਲੁਕਾਉਣ ਦੀ ਗੱਲ ਸਵੀਕਾਰ ਕੀਤੀ। ਇਸ ਤੋਂ ਬਾਅਦ ਯਾਤਰੀ ਦੀ ਸਹਿਮਤੀ ਨਾਲ ਐਕਸਰੇ ਕਰਾਉਣ ’ਤੇ ਪੇਸਟ ਦੇ ਰੂਪ 'ਚ ਚਾਰ ਪੀਲੇ-ਭੂਰੇ ਰੰਗ ਦੇ ਕੈਪਸੂਲਾਂ ’ਚੋਂ ਸੋਨਾ ਬਰਾਮਦ ਹੋਇਆ। ਯਾਤਰੀ ਦੇ ਸਰੀਰ ’ਚੋਂ 663.25 ਗ੍ਰਾਮ ਵਜ਼ਨ ਦਾ ਸੋਨਾ ਕੱਢਿਆ, ਜਿਸ ਦੀ ਬਾਜ਼ਾਰੀ ਕੀਮਤ 37,91,137 ਰੁਪਏ ਦੱਸੀ ਜਾ ਰਹੀ ਹੈ। ਬਰਾਮਦ ਕੀਤਾ ਗਿਆ ਸੋਨਾ ਕਸਟਮ ਅਧਿਕਾਰੀਆਂ ਨੇ ਜ਼ਬਤ ਕਰ ਲਿਆ ਹੈ।

ਦੂਜੇ ਪਾਸੇ ਇਕ ਹੋਰ ਕਾਰਵਾਈ ਦੌਰਾਨ ਕਸਟਮ ਅਧਿਕਾਰੀਆਂ ਨੇ ਨਿੱਜੀ ਤੌਰ 'ਤੇ ਕੀਤੀ ਤਲਾਸ਼ੀ ਦੌਰਾਨ ਅਧਿਕਾਰੀਆਂ ਨੂੰ ਇਕ ਪਾਊਚ ਬਰਾਮਦ ਹੋਇਆ, ਜਿਸ ’ਚ 250 ਗ੍ਰਾਮ ਵਜ਼ਨ ਦੀਆਂ 2 ਸੋਨੇ ਦੀਆਂ ਚੇਨਾਂ ਨੂੰ ਯਾਤਰੀ ਵੱਲੋਂ ਅੰਡਰਵੀਅਰ   ’ਚ ਛੁਪਾਈਆਂ ਹੋਈਆਂ ਸਨ, ਜਿਨ੍ਹਾਂ ਦੀ ਬਾਜ਼ਾਰੀ ਕੀਮਤ 14,43,000 ਰੁਪਏ ਦੱਸੀ ਜਾ ਰਹੀ ਹੈ। ਮਾਮਲੇ ’ਚ ਅੱਗੇ ਦੀ ਜਾਂਚ ਚੱਲ ਰਹੀ ਹੈ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement