ਜਾਣੋ ਪੰਜਾਬ 'ਚ ਕਿਹੜੇ ਟੋਲ ਰਾਤ 12 ਵਜੇ ਕੀਤੇ ਜਾਣਗੇ ਬੰਦ
Published : Feb 14, 2023, 3:10 pm IST
Updated : Feb 14, 2023, 3:27 pm IST
SHARE ARTICLE
photo
photo

ਬਲਾਚੌਰ ਤੋਂ ਦਸੂਹਾ ਤੱਕ 104.96 ਕਿਲੋਮੀਟਰ ਦੇ ਰਸਤੇ 'ਤੇ ਹੁਣ ਲੋਕਾਂ ਨੂੰ ਕਿਸੇ ਕਿਸਮ ਦਾ ਟੋਲ ਨਹੀਂ ਦੇਣਾ ਪਵੇਗਾ। 

 

ਮੁਹਾਲੀ- ਪੰਜਾਬ ਸਰਕਾਰ ਸੂਬੇ ਦੇ ਰਾਜ ਮਾਰਗਾਂ 'ਤੇ ਲੱਗੇ ਟੋਲ ਪਲਾਜ਼ਿਆਂ ਨੂੰ ਹੌਲੀ-ਹੌਲੀ ਬੰਦ ਕਰ ਰਹੀ ਹੈ। ਇਸ ਸਿਲਸਿਲੇ ਵਿੱਚ ਅਗਲਾ ਨੰਬਰ ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਦੇ ਤਿੰਨ ਟੋਲ ਪਲਾਜ਼ਿਆਂ ਦਾ ਹੈ। ਅੱਜ ਰਾਤ ਤੋਂ ਹੀ ਸਰਕਾਰ ਹੁਸ਼ਿਆਰਪੁਰ ਦੇ ਨੰਗਲ ਸ਼ਹੀਦਾਂ, ਮਾਨਗੜ੍ਹ ਦੇ ਮਜਾਰੀ ਟੋਲ ਪਲਾਜ਼ਾ ਅਤੇ ਨਵਾਂਸ਼ਹਿਰ ਨੂੰ ਬੰਦ ਕਰ ਰਹੀ ਹੈ। ਇਹ ਫੈਸਲਾ ਦੋ ਦਿਨ ਪਹਿਲਾਂ ਸਰਕਾਰ ਨੇ ਲਿਆ ਸੀ।

ਤਿੰਨੋਂ ਟੋਲ ਪਲਾਜ਼ੇ ਰੋਹਨ ਰਾਜਦੀਪ ਦੀ ਇੱਕੋ ਕੰਪਨੀ ਦੇ ਹਨ ਅਤੇ ਸਰਕਾਰ ਨੇ ਕੰਪਨੀ ਨੂੰ ਟ੍ਰਿਪਲ ਪੀ ਯਾਨੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਬਿਲਟ, ਓਪਰੇਟ ਅਤੇ ਟ੍ਰਾਂਸਫਰ ਮੋਡ 'ਤੇ ਦਿੱਤਾ ਸੀ। ਕੰਪਨੀ ਦਾ ਠੇਕਾ ਅੱਜ ਖਤਮ ਹੋ ਗਿਆ ਹੈ ਅਤੇ ਅੱਧੀ ਰਾਤ 12 ਤੋਂ ਉਨ੍ਹਾਂ ਦੀ ਕੋਈ ਪਰਚੀ ਨਹੀਂ ਕੱਟੀ ਜਾਵੇਗੀ। ਹੁਣ ਸਰਕਾਰ ਖੁਦ ਇਸ ਸੜਕ ਦੀ ਦੇਖਭਾਲ ਕਰੇਗੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਮਹੀਨੇ ਵੀ ਆਪਣੀ ਹੁਸ਼ਿਆਰਪੁਰ ਫੇਰੀ ਦੌਰਾਨ ਤਿੰਨ ਟੋਲ ਪਲਾਜ਼ੇ ਬੰਦ ਕਰ ਦਿੱਤੇ ਸਨ। ਬਲਾਚੌਰ ਤੋਂ ਦਸੂਹਾ ਤੱਕ 104.96 ਕਿਲੋਮੀਟਰ ਦੇ ਰਸਤੇ 'ਤੇ ਹੁਣ ਲੋਕਾਂ ਨੂੰ ਕਿਸੇ ਕਿਸਮ ਦਾ ਟੋਲ ਨਹੀਂ ਦੇਣਾ ਪਵੇਗਾ। 

ਇਹ ਖ਼ਬਰ ਵੀ ਪੜ੍ਹੋ- ਪੁਣੇ-ਨਾਸਿਕ ਹਾਈਵੇਅ 'ਤੇ SUV ਨੇ 17 ਔਰਤਾਂ ਨੂੰ ਕੁਚਲਿਆ: 5 ਦੀ ਮੌਕੇ 'ਤੇ ਹੀ ਮੌਤ, 12 ਦੀ ਹਾਲਤ ਗੰਭੀਰ  

ਜਿਸ ਤਰ੍ਹਾਂ ਸਰਕਾਰ ਸਮਾਂ ਪੂਰਾ ਹੋਣ ਤੋਂ ਬਾਅਦ ਟੋਲ ਪਲਾਜ਼ਾ ਕੰਪਨੀਆਂ ਨੂੰ ਹੋਰ ਵਾਧਾ ਨਹੀਂ ਦੇ ਰਹੀ ਅਤੇ ਲਗਾਤਾਰ ਟੋਲ ਬੰਦ ਕਰ ਰਹੀ ਹੈ, ਹੁਣ ਸੂਬੇ ਵਿੱਚ ਸਿਰਫ਼ ਨੈਸ਼ਨਲ ਹਾਈਵੇਅ ਅਥਾਰਟੀ ਦੇ ਟੋਲ ਪਲਾਜ਼ੇ ਹੀ ਰਹਿ ਜਾਣਗੇ। ਵੈਸੇ ਵੀ ਸੂਬੇ ਦੇ ਟੋਲ ਪਲਾਜ਼ੇ ਇੰਨੇ ਮਹਿੰਗੇ ਨਹੀਂ ਸਨ, ਪਰ ਨੈਸ਼ਨਲ ਹਾਈਵੇਅ ਦੇ ਟੋਲ ਪਲਾਜ਼ੇ ਸਭ ਤੋਂ ਮਹਿੰਗੇ ਹਨ।

ਇਹ ਖ਼ਬਰ ਵੀ ਪੜ੍ਹੋ- ਮੋਗਾ: ਘਰ ’ਚੋਂ ਭੇਦਭਰੇ ਹਾਲਾਤਾਂ ਵਿੱਚ ਮਿਲੀ ਵਿਆਹੁਤਾ ਦੀ ਲਾਸ 

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement