Punjab News: ਖੰਨਾ ਵਿਚ ਨਕਲੀ ਵਿਜੀਲੈਂਸ DSP ਗ੍ਰਿਫ਼ਤਾਰ; ਅਸਲਾ ਲਾਇਸੈਂਸ ਰਿਨਿਊ ਕਰਵਾਉਂਦੇ ਸਮੇਂ ਹੋਇਆ ਖੁਲਾਸਾ
Published : Feb 14, 2024, 3:45 pm IST
Updated : Feb 14, 2024, 3:45 pm IST
SHARE ARTICLE
Fake Vigilance DSP arrested in Khanna
Fake Vigilance DSP arrested in Khanna

ਸਰਕਾਰੀ ਅਧਿਕਾਰੀਆਂ ਉਤੇ ਝਾੜਦਾ ਸੀ ਰੋਹਬ

Punjab News: ਖੰਨਾ ਪੁਲਿਸ ਨੇ ਨਕਲੀ ਵਿਜੀਲੈਂਸ ਡੀ.ਐਸ.ਪੀ. ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਰਮਨਦੀਪ ਸਿੰਘ ਵਾਸੀ ਆਹਲੂਵਾਲੀਆ ਮੁਹੱਲਾ ਖੰਨਾ ਵਜੋਂ ਹੋਈ। ਮੁਲਜ਼ਮ ਕਈ ਸਾਲਾਂ ਤੋਂ ਫਰਜ਼ੀ ਡੀ.ਐਸ.ਪੀ. ਬਣ ਕੇ ਘੁੰਮ ਰਿਹਾ ਸੀ। ਉਸ ਵਿਰੁਧ ਥਾਣਾ ਸਿਟੀ ਵਿਚ ਕੇਸ ਦਰਜ ਕੀਤਾ ਗਿਆ।

ਜਾਣਕਾਰੀ ਅਨੁਸਾਰ ਰਮਨਦੀਪ ਸਿੰਘ ਰੰਮੀ ਅਪਣੇ ਆਪ ਨੂੰ ਪੰਜਾਬ ਵਿਜੀਲੈਂਸ ਬਿਊਰੋ ਵਿਚ ਡੀ.ਐਸ.ਪੀ. ਦੱਸਦਾ ਸੀ ਅਤੇ ਵੱਖ-ਵੱਖ ਅਧਿਕਾਰੀਆਂ ਨੂੰ ਧਮਕੀਆਂ ਦਿੰਦਾ ਸੀ। ਉਸ ਨੂੰ ਕਈ ਵਾਰ ਤਹਿਸੀਲ ਦਫ਼ਤਰ ਅਤੇ ਸਿਵਲ ਹਸਪਤਾਲ ਵਿਚ ਅਫ਼ਸਰਾਂ ਦੇ ਕੋਲ ਬੈਠੇ ਦੇਖਿਆ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਦਸਿਆ ਜਾ ਰਿਹਾ ਹੈ ਕਿ ਰਮਨਦੀਪ ਸਿੰਘ ਦੇ ਨਾਂਅ 'ਤੇ ਪੁਆਇੰਟ 32 ਅਸਲਾ ਲਾਇਸੈਂਸ ਵੀ ਹੈ। ਹੁਣ ਉਸ ਨੇ ਅਪਣਾ ਲਾਇਸੈਂਸ ਅਪਗ੍ਰੇਡ ਕਰਵਾਉਣਾ ਸੀ, ਜਿਸ ਦੀ ਪੁਲਿਸ ਵੈਰੀਫਿਕੇਸ਼ਨ ਕੀਤੀ ਗਈ ਸੀ। ਵੈਰੀਫਿਕੇਸ਼ਨ ਵਿਚ ਵੀ ਰਮਨਦੀਪ ਸਿੰਘ ਨੇ ਅਪਣੇ ਆਪ ਨੂੰ ਪੰਜਾਬ ਪੁਲਿਸ ਅਫਸਰ ਲਿਖਿਆ ਹੈ।

ਦਸਿਆ ਜਾ ਰਿਹਾ ਹੈ ਕਿ ਇਸ ਉਤੇ ਪੁਲਿਸ ਅਧਿਕਾਰੀ ਨੇ ਦਸਤਖ਼ਤ ਵੀ ਕੀਤੇ ਸਨ ਪਰ ਜਦੋਂ ਉਸ ਦਾ ਆਈ ਕਾਰਡ ਮੰਗਿਆ ਗਿਆ ਤਾਂ ਉਹ ਫੜਿਆ ਗਿਆ। ਖੰਨਾ ਦੇ ਐਸ.ਐਸ.ਪੀ. ਅਮਨੀਤ ਕੌਂਡਲ ਵਲੋਂ ਇਸ ਸਬੰਧੀ ਜਲਦ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ।

(For more Punjabi news apart from Punjab News Fake Vigilance DSP arrested in Khanna, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement