ਸਿੱਖਾਂ ਦੇ ਦਿੱਲੀ ’ਚ ਹੋਏ ਕਤਲੇਆਮ ਦੇ ਇਨਸਾਫ ਦੀ ਆਸ ਬੱਝੀ : ਗੁਰਪ੍ਰਤਾਪ ਸਿੰਘ ਵਡਾਲਾ
Published : Feb 14, 2025, 10:37 pm IST
Updated : Feb 14, 2025, 10:37 pm IST
SHARE ARTICLE
Gurpartap Singh Wadala
Gurpartap Singh Wadala

ਕਿਹਾ, ਸੱਜਣ ਕੁਮਾਰ ਨੂੰ ਦਿੱਲੀ ਦੀ ਅਦਾਲਤ ਵੱਲੋਂ ਦੋਸ਼ੀ ਕਰਾਰ ਦੇਣ ਨਾਲ ਸਿੱਖਾਂ ਦੇ ਉੱਪਰ ਹੋਏ ਜ਼ਖਮਾਂ ਨੂੰ ਮੱਲਮ ਲੱਗੇਗੀ

ਅੰਮ੍ਰਿਤਸਰ : ਦਿੱਲੀ ਵਿੱਚ ਸਿੱਖਾਂ ਵਿਰੁਧ ਹੋਏ 1984 ਕਤਲੇਆਮ ’ਚ ਸ਼ਾਮਿਲ ਕਾਂਗਰਸ ਪਾਰਟੀ ਦੇ ਸੱਜਣ ਕੁਮਾਰ ਨੂੰ ਦਿੱਲੀ ਅਦਾਲਤ ਵਲੋਂ ਦੋਸ਼ੀ ਕਰਾਰ ਦਿਤੇ ਜਾਣ ’ਤੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਸੰਤੁਸ਼ਟੀ ਪ੍ਰਗਟਾਈ ਹੈ। 

ਉਨ੍ਹਾਂ ਇਕ ਬਿਆਨ ਜਾਰੀ ਕਰ ਕੇ ਕਿਹਾ, ‘‘ਇਸ ਦਰਦਨਾਕ ਕਤਲੇਆਮ ਦੇ ਕੇਸਾਂ ’ਚ ਸਿੱਖ ਕੌਮ ਨੂੰ ਬਹੁਤ ਲੰਬੇ ਸਮੇਂ ਤੋਂ ਇਨਸਾਫ ਦੀ ਉਡੀਕ ਸੀ। ਕਾਂਗਰਸ ਪਾਰਟੀ ਦੇ ਬਹੁਤ ਲੀਡਰ ਇਨ੍ਹਾਂ ਦੰਗਿਆਂ ’ਚ ਸ਼ਾਮਿਲ ਸਨ। ਸਿੱਖਾਂ ਦੀਆਂ ਦੇਸ਼ ਭਗਤੀ ਦੀਆਂ ਮਿਸਾਲਾਂ ਦੇ ਕਿੱਸੇ-ਕਿੱਸੇ ਤੋਂ ਲੁਕੇ ਨਹੀਂ। ਆਪਣੇ ਹੀ ਦੇਸ਼ ਵਿੱਚ ਇਸ ਕਤਲੇਆਮ ਦੇ ਇਨਸਾਫ ਲਈ ਅਤੇ ਦੋਸ਼ੀਆਂ ਨੂੰ ਕਰੜੀਆਂ ਸਜ਼ਾਵਾਂ ਦਿਵਾਉਣ ਵਾਸਤੇ ਸਿੱਖ ਕੌਮ ਨੂੰ ਬੜੀ ਜਦੋਜਹਿਦ ਕਰਨੀ ਪਈ। ਸੱਜਣ ਕੁਮਾਰ ਵਰਗੇ ਬਹੁਤ ਸਾਰੇ ਕਾਂਗਰਸ ਦੇ ਲੀਡਰ ਹਨ ਜਿਹੜੇ ਇਨ੍ਹਾਂ ਦੰਗਿਆਂ ’ਚ ਸ਼ਾਮਿਲ ਸੀ। ਉਨ੍ਹਾਂ ਸਾਰਿਆਂ ਲੀਡਰਾਂ ਉੱਪਰ ਕਾਨੂੰਨ ਦਾ ਸ਼ਿਕੰਜਾ ਬਹੁਤ ਸਮਾਂ ਪਹਿਲਾਂ ਕੱਸਿਆ ਜਾਣਾ ਚਾਹੀਦਾ ਸੀ।’’

ਉਨ੍ਹਾਂ ਅੱਗੇ ਕਿਹਾ, ‘‘ਸੱਜਣ ਕੁਮਾਰ ਨੂੰ ਦਿੱਲੀ ਦੀ ਅਦਾਲਤ ਵੱਲੋਂ ਦੋਸ਼ੀ ਕਰਾਰ ਦੇਣ ਨਾਲ ਸਿੱਖਾਂ ਦੇ ਉੱਪਰ ਹੋਏ ਜ਼ਖਮਾਂ ਨੂੰ ਮੱਲਮ ਲੱਗੇਗੀ। ਇਸ ਨੂੰ ਆਪਣੇ ਕੀਤੇ ਹੋਏ ਪਾਪਾਂ ਦੀ ਕਰੜੀ ਸਜ਼ਾ ਮਿਲਣੀ ਚਾਹੀਦੀ ਹੈ। ਪੀੜਤ ਪਰਿਵਾਰ ਜਿਨ੍ਹਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਸੀ ਅਤੇ ਉਹ ਬਹੁਤ ਲੰਬੇ ਸਮੇਂ ਤੋਂ ਇਨਸਾਫ ਦੀ ਉਡੀਕ ਕਰ ਰਹੇ ਸਨ। ਇਨਸਾਫ ਮਿਲਣ ਵਿੱਚ ਦੇਰ ਤਾਂ ਬਹੁਤ ਹੋ ਗਈ ਲੇਕਿਨ ਦੇਰ ਹੈ ਅੰਧੇਰ ਨਹੀਂ ਦੀ ਆਸ ਨਾਲ ਉਹ ਸਾਰੇ ਪਰਿਵਾਰ ਸਮੁੱਚੇ ਦੋਸ਼ੀਆਂ ਦੇ ਵਿਰੁੱਧ ਇਨਸਾਫ ਹੁੰਦਾ ਦੇਖਣਾ ਚਾਹੁੰਦੇ ਹਨ।’’

SHARE ARTICLE

ਏਜੰਸੀ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement