Ludhiana Accident News: ਲੁਧਿਆਣਾ ’ਚ ਸਕੂਟਰੀ ਸਵਾਰ ਲੜਕੀ ਦੀ ਮੌਤ, ਅਣਪਛਾਤੇ ਵਾਹਨ ਚਾਲਕ ਨੇ ਮਾਰੀ ਟੱਕਰ

By : PARKASH

Published : Feb 14, 2025, 10:19 am IST
Updated : Feb 14, 2025, 10:19 am IST
SHARE ARTICLE
Scooter rider dies in Ludhiana, hit by unknown vehicle driver
Scooter rider dies in Ludhiana, hit by unknown vehicle driver

Ludhiana Accident News: ਦੋ ਭਰਾਵਾਂ ਦੀ ਸੀ ਇਕਲੌਤੀ ਭੈਣ 

 

Ludhiana Accident News: ਪੰਜਾਬ ਦੇ ਲੁਧਿਆਣਾ ਵਿਚ ਬੀਤੀ ਦੇਰ ਰਾਤ ਹਾਰਡੀਜ਼ ਵਰਲਡ ਦੇ ਸਾਹਮਣੇ ਪੁਲ ’ਤੇ ਵਾਪਰੇ ਸੜਕ ਹਾਦਸੇ ਵਿਚ ਸਕੂਟਰੀ ਸਵਾਰ ਲੜਕੀ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਲੜਕੀ ਦੇ ਸਿਰ ਦਾ ਅੱਧਾ ਹਿੱਸਾ ਬੁਰੀ ਤਰ੍ਹਾਂ ਨਾਲ ਕੁਚਲ ਗਿਆ। ਹਾਦਸਾ ਰਾਤ ਕਰੀਬ 10 ਵਜੇ ਵਾਪਰਿਆ। ਰਾਹਗੀਰਾਂ ਨੇ ਜਦੋਂ ਲੜਕੀ ਦੀ ਲਾਸ਼ ਸੜਕ ’ਤੇ ਪਈ ਦੇਖੀ ਤਾਂ ਉਨ੍ਹਾਂ ਤੁਰਤ ਟੋਲ ਬੂਥ ਤੋਂ ਫ਼ੋਨ ਕੀਤਾ। ਮੌਕੇ ’ਤੇ ਪੁੱਜੀ ਐਂਬੂਲੈਂਸ ਨੇ ਥਾਣਾ ਲਾਡੋਵਾਲ ਦੀ ਪੁਲਿਸ ਨੂੰ ਘਟਨਾ ਦੀ ਸੂਚਨਾ ਦਿਤੀ। ਲਾਸ਼ ਨੂੰ ਐਂਬੂਲੈਂਸ ਵਿਚ ਪਾ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ। ਮ੍ਰਿਤਕ ਲੜਕੀ ਫਿਲੌਰ ਮਾਇਆ ਜੀ ਸਰਕਾਰ ਦੇ ਦਰਬਾਰ ਵਿਚ ਮੱਥਾ ਟੇਕ ਕੇ ਘਰ ਪਰਤ ਰਹੀ ਸੀ।

ਟੋਲ ਪਲਾਜ਼ਾ ਦੇ ਮੁਲਾਜ਼ਮ ਨੇ ਦਸਿਆ ਕਿ ਪੁਲ ’ਤੇ ਪਾਣੀ ਡਿੱਗਣ ਕਾਰਨ ਕਾਫ਼ੀ ਤਿਲਕਣ ਹੋ ਗਈ ਸੀ। ਜਿਸ ਕਾਰਨ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿਤੀ। ਲੜਕੀ ਦਾ ਨਾਂ ਏਕਜੋਤ ਹੈ। ਉਸ ਦਾ ਸਕੂਟਰ ਦੇਰ ਰਾਤ ਤਕ ਪੁਲ ’ਤੇ ਪਿਆ ਰਿਹਾ। ਏਕਜੋਤ ਕੋਲ ਦੋ ਮੋਬਾਈਲ ਫ਼ੋਨ ਅਤੇ ਇਕ ਪਰਸ ਸੀ।
ਜਾਣਕਾਰੀ ਅਨੁਸਾਰ ਏਕਜੋਤ ਬਸਤੀ ਜੋਧੇਵਾਲ ਵਿਚ ਪ੍ਰਾਈਵੇਟ ਨੌਕਰੀ ਕਰਦੀ ਹੈ। ਉਹ ਦੋ ਭਰਾਵਾਂ ਦੀ ਇਕਲੌਤੀ ਭੈਣ ਸੀ। ਏਕਜੋਤ ਕਾਲੀ ਰੋਡ ਦੀ ਰਹਿਣ ਵਾਲੀ ਹੈ। ਥਾਣਾ ਲਾਡੋਵਾਲ ਦੇ ਜਾਂਚ ਅਧਿਕਾਰੀ ਮੇਜਰ ਸਿੰਘ ਅਨੁਸਾਰ ਫਿਲਹਾਲ ਲਾਸ਼ ਨੂੰ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਗਿਆ ਹੈ। ਸ਼ੁਕਰਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਏਕਜੋਤ ਨੂੰ ਟੱਕਰ ਮਾਰਨ ਵਾਲੇ ਵਾਹਨ ਦੀ ਵੀ ਭਾਲ ਕੀਤੀ ਜਾ ਰਹੀ ਹੈ।

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement