Sultanpur Lodhi News :ਆਸਟਰੇਲੀਆ ਦੇ ਸ਼ਹਿਰ ਸਿਡਨੀ 'ਚ ਪਲਟਿਆ ਟਰੱਕ, 1 ਪੰਜਾਬੀ ਨੌਜਵਾਨ ਦੀ ਮੌਤ

By : BALJINDERK

Published : Feb 14, 2025, 8:35 pm IST
Updated : Feb 14, 2025, 8:38 pm IST
SHARE ARTICLE
27 ਸਾਲਾ ਸਤਬੀਰ ਸਿੰਘ ਥਿੰਦ ਦੀ ਫਾਈਲ ਫੋਟੋ
27 ਸਾਲਾ ਸਤਬੀਰ ਸਿੰਘ ਥਿੰਦ ਦੀ ਫਾਈਲ ਫੋਟੋ

Sultanpur Lodhi News : ਦੂਜੇ ਪਾਸੇ ਤੋਂ ਆ ਰਿਹਾ ਇੱਕ ਹੋਰ ਟਰੱਕ ਨਾਲ ਹੋਈ ਟੱਕਰ , ਡਰਾਈਵਰ ਸਤਬੀਰ ਥਿੰਦ 7 ਘੰਟੇ ਮਲਬੇ ’ਚ ਰਿਹਾ ਫਸਿਆ 

Sultanpur Lodhi News in Punjabi : ਬੀਤੇ ਦਿਨ ਆਸਟਰੇਲੀਆ ਦੇ ਸ਼ਹਿਰ ਸਿਡਨੀ ਵਿੱਚ ਹਾਈਵੇਅ ਤੇ ਟਰੱਕ ਦੇ ਪਲਟਨ ਨਾਲ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਆਸਟਰੇਲੀਆ ਤੋਂ ਪਰਿਵਾਰਕ ਸੂਤਰ ਪਰਮਿੰਦਰ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਟਰੱਕ ਵਿੱਚ ਇਮਾਰਤੀ ਸਮੱਗਰੀ ਲੋਡ ਕੀਤੀ ਹੋਈ ਸੀ ਅਤੇ ਹਾਈਵੇਅ 'ਤੇ ਜਾ ਰਿਹਾ ਸੀ ਕਿ ਅਚਾਨਕ 12 ਤੇ 13 ਫਰਵਰੀ ਦੀ ਦਰਮਿਆਨੀ ਰਾਤ ਸਮੇਂ ਪਲਟ ਗਿਆ ਅਤੇ ਦੂਜੇ ਪਾਸੇ ਤੋਂ ਆ ਰਿਹਾ ਇੱਕ ਹੋਰ ਟਰੱਕ ਵੀ ਇਸ ਨਾਲ ਟਕਰਾਅ ਗਿਆ ।

ਸਿਡਨੀ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਚਾਲੂ ਕੀਤੇ ਜਿਸ ਵਿੱਚ ਵੱਡੀ ਮੁਸ਼ੱਕਤ ਨਾਲ ਇੱਕ ਪੰਜਾਬੀ ਟਰੱਕ ਦੇ ਡਰਾਈਵਰ 29 ਸਾਲਾਂ ਨੌਜਵਾਨ ਸਤਬੀਰ ਸਿੰਘ ਥਿੰਦ ਪੁਤਰ ਤਰਸੇਮ ਸਿੰਘ ਰਿਟਾਇਰਡ ਏਐਸਆਈ ਪਿੰਡ ਠੱਟਾ ਨਵਾਂ ( ਹਾਲ ਵਾਸੀ ਕਪੂਰਥਲਾ) ਨੂੰ ਬਾਹਰ ਕੱਢਿਆ ਗਿਆ ਜਿਸ ਦੀ ਬਦਕਿਸਮਤੀ ਨਾਲ ਮੌਕੇ 'ਤੇ ਹੀ ਮੌਤ ਹੋ ਚੁੱਕੀ ਸੀ।

ਦੂਜੇ ਟਰੱਕ ਦੇ ਇੱਕ 27 ਸਾਲਾ ਡਰਾਈਵਰ ਨੂੰ ਗੰਭੀਰ ਹਾਲਤ ਵਿੱਚ ਕੈਨਬਰਾ ਹਸਪਤਾਲ ਲਿਜਾਇਆ ਗਿਆ। ਦੁਰਘਟਨਾ ਦੌਰਾਨ ਹਾਦਸੇ ਦਾ ਸ਼ਿਕਾਰ ਹੋਇਆ ਇੱਕ ਆਦਮੀ ਸਿਡਨੀ ਤੋਂ ਸੀ, ਦੂਜਾ ਮੈਲਬੌਰਨ ਤੋਂ ਸੀ। 27 ਸਾਲਾ ਡਰਾਈਵਰ ਤਕਰੀਬਨ ਸੱਤ ਘੰਟੇ ਮਲਬੇ ਵਿੱਚ ਫਸਿਆ ਰਿਹਾ ਜਿਸ ਨੂੰ ਬਚਾਅ ਕਰਮਚਾਰੀਆਂ ਵੱਲੋਂ ਭਾਰੀ ਮਸ਼ੱਕਤ ਨਾਲ ਬਾਹਰ ਕੱਢਿਆ ਗਿਆ। ਦੋਵੇਂ ਟਰੱਕ ਪਲਟ ਕੇ ਚਕਨਾਚੂਰ ਹੋ ਗਏ। ਪਰਮਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਸਤਬੀਰ ਸਿੰਘ ਥਿੰਦ ਦਾ ਪੋਸਟਮਾਰਟਮ ਕਰਨ ਉਪਰੰਤ ਲਾਸ਼ ਨੂੰ ਭਾਰਤ ਭੇਜਣ ਲਈ ਵਿਚਾਰ ਕੀਤੀ ਜਾ ਰਹੀ ਹੈ।

(For more news apart from Truck overturned in Sydney, Australia, 1 Punjabi youth died News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement