ਜਗਜੀਤ ਸਿੰਘ (37), ਨਵਨੀਤ ਕੌਰ (35) ਅਤੇ ਵਾਰਿਸਦੀਪ ਸਿੰਘ (4) ਵਜੋਂ ਹੋਈ ਪਛਾਣ
Bazidpur News ferozepur News: ਫ਼ਿਰੋਜ਼ਪੁਰ (ਤਪਿੰਦਰ ਸਿੰਘ) : ਪਿੰਡ ਬਾਜੀਦਪੁਰ ਵਿਚ ਜਗਜੀਤ ਸਿੰਘ (37) ਪੁੱਤਰ ਗੁਰਮੇਜ ਸਿੰਘ ਨਾਮ ਦੇ ਕਿਸਾਨ ਨੇ ਅਪਣੀ ਪਤਨੀ ਨਵਨੀਤ ਕੌਰ (35) ਅਤੇ ਪੁੱਤਰ ਵਾਰਿਸਦੀਪ ਸਿੰਘ (4) ਨੂੰ ਅਪਣੇ ਰਿਵਾਲਵਰ ਨਾਲ ਗੋਲੀ ਮਾਰ ਦਿਤੀ।
ਪਤੀ ਤੇ ਬੱਚੇ ਨੂੰ ਗੋਲੀ ਮਾਰਨ ਉਪਰੰਤ ਉਸ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ। ਇਸ ਘਟਨਾ ਵਿਚ ਤਿੰਨੋਂ ਗੰਭੀਰ ਰੂਪ ਵਿਚ ਜ਼ਖ਼ਮੀ ਹਨ। ਉਨ੍ਹਾਂ ਨੂੰ ਤੁਰੰਤ ਫ਼ਿਰੋਜ਼ਪੁਰ ਦੇ ਇਕ ਨਿਜੀ ਹਸਪਤਾਲ ਲਿਆਂਦਾ ਗਿਆ, ਜਿਥੋਂ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਲੁਧਿਆਣਾ ਰੈਫ਼ਰ ਕਰ ਦਿਤਾ ਗਿਆ।
ਡੀਐੱਸਪੀ ਸਬ-ਡਵੀਜ਼ਨ ਫ਼ਿਰੋਜ਼ਪੁਰ ਕਰਨ ਸ਼ਰਮਾ ਹਸਪਤਾਲ ਪਹੁੰਚੇ। ਫ਼ਿਲਹਾਲ ਪੁਲਿਸ ਵਲੋਂ ਘਟਨਾਂ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤਕ ਤਿੰਨਾਂ ਦੀ ਹਾਲਤ ਬਹੁਤ ਨਾਜ਼ੁਕ ਸੀ। ਮੌਕੇ 'ਤੇ ਮੌਜੂਦ ਲੋਕਾਂ ਨੇ ਦਸਿਆ ਕਿ ਜਗਸੀਰ ਸਿੰਘ ਨੂੰ ਕਦੇ ਵੀ ਦੁਖੀ ਜਾਂ ਪ੍ਰੇਸ਼ਾਨ ਨਹੀਂ ਦੇਖਿਆ ਗਿਆ। ਇਹ ਇਕ ਖ਼ੁਸ਼ਹਾਲ ਪਰਵਾਰ ਹੈ ਜਿਸ ਕੋਲ ਅਪਣੀ ਜ਼ਮੀਨ ਵੀ ਹੈ ਅਤੇ ਖੇਤੀ ਲਈ ਉਹ ਠੇਕੇ 'ਤੇ ਵੀ ਜ਼ਮੀਨ ਲੈਂਦੇ ਹਨ।
