ਗਰਮੀ ਤੋਂ ਬਚਣ ਲਈ ਕਿਸਾਨਾਂ ਨੇ ਬਣਾਇਆ ਬਾਂਸ ਦਾ ਘਰ 
Published : Mar 14, 2021, 1:19 am IST
Updated : Mar 14, 2021, 1:19 am IST
SHARE ARTICLE
IMAGE
IMAGE

ਗਰਮੀ ਤੋਂ ਬਚਣ ਲਈ ਕਿਸਾਨਾਂ ਨੇ ਬਣਾਇਆ ਬਾਂਸ ਦਾ ਘਰ 

ਬਿਜਲੀ, ਛੱਤ ਵਾਲੇ ਪੱਖੇ ਅਤੇ ਕੂਲਰ ਦਾ ਵੀ ਕੀਤਾ ਗਿਆ ਇੰਤਜ਼ਾਮ

ਨਵੀਂ ਦਿੱਲੀ, 13 ਮਾਰਚ : ਦਿੱਲੀ ਦੀਆਂ ਸਰਹੱਦਾਂ ਉਤੇ ਕਿਸਾਨਾਂ ਨੇ ਪੱਕੇ ਘਰ ਤਾਂ ਬਣਾਉਣੇ ਸ਼ੁਰੂ ਕਰ ਹੀ ਦਿਤੇ ਹਨ ਪਰ ਗਰਮੀ ਤੋਂ ਬਚਣ ਲਈ ਇੱਟਾਂ ਅਤੇ ਗਾਰੇ ਦੇ ਘਰਾਂ ਤੋਂ ਇਲਾਵਾ ਬਾਂਸ ਦੇ ਘਰ ਵੀ ਬਣਾਏ ਜਾ ਰਹੇ ਹਨ | ਸਿੰਘੂ ਬਾਰਡਰ ਉਤੇ ਜੀਂਦ ਤੋਂ ਆਏ ਕਿਸਾਨਾਂ ਅਤੇ ਕਾਰੀਗਰਾਂ ਨੇ ਇਕ ਬਾਂਸ ਦਾ ਘਰ ਬਣਾਇਆ ਹੈ ਜਿਹੜਾ 25 ਫੁੱਟ ਲੰਮਾ, 12 ਫੁੱਟ ਚੌੜਾ ਅਤੇ 15 ਫੁੱਟ ਉੱਚਾ ਹੈ | ਇਸ ਵਿਚ 15 ਤੋਂ 16 ਲੋਕ ਆਰਾਮ ਨਾਲ ਸੌਂ ਸਕਦੇ ਹਨ | 100 ਦਿਨਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਬੈਠੇ ਕਿਸਾਨ ਇਹ ਮੰਨ ਚੁੱਕੇ ਹਨ ਕਿ ਗਰਮੀਆਂ ਦਿੱਲੀ ਦੀਆਂ ਸਰਹੱਦਾਂ ਉਤੇ ਹੀ ਬਿਤਾਈਆਂ ਜਾਣਗੀਆਂ | ਇਸ ਨੂੰ  ਲੈ ਕੇ ਕੜਾਕੇ ਦੀ ਧੁੱਪ ਅਤੇ ਲੂ ਤੋਂ ਬਚਣ ਲਈ ਪੂਰਾ ਇੰਤਜ਼ਾਮ ਕੀਤਾ ਜਾ ਚੁੱਕਾ ਹੈ | ਗਰਮੀਆਂ ਤੋਂ ਬਚਣ ਦੇ ਇਰਾਦੇ ਨਾਲ ਹੀ ਕਿਸਾਨਾਂ ਨੇ ਇਸ ਘਰ ਨੂੰ  ਬਾਂਸ ਦਾ ਬਣਾਇਆ ਹੈ ਤਾਕਿ ਬਾਂਸ ਦੇ ਜ਼ਰੀਏ ਗਰਮ ਹਵਾ ਦੇ ਤੇਵਰਾਂ ਨੂੰ  ਸ਼ਾਂਤ ਕੀਤਾ ਜਾ ਸਕੇ | ਘਰ ਛੱਤ ਨੂੰ  ਖ਼ਾਸ ਪਰਾਲੀ ਨਾਲ ਤਿਆਰ ਕੀਤਾ ਗਿਆ ਹੈ | 
ਪਿੰਡ ਦੇ ਨੁਸਿਖ਼ਆਂ ਅਤੇ ਉਪਾਵਾਂ ਦੇ ਨਾਲ-ਨਾਲ ਇਥੇ ਆਧੁਨਿਕਤਾ ਦਾ ਵੀ ਪੂਰਾ ਖ਼ਿਆਲ ਰਖਿਆ ਗਿਆ ਹੈ | ਬਾਂਸ ਦੇ ਇਸ ਘਰ ਵਿਚ ਬਿਜਲੀ ਦਾ ਕੁਨੈਕਸ਼ਨ ਵੀ ਹੈ, ਛੱਤਾਂ ਉਤੇ ਪੱਖੇ ਲੱਗੇ ਹੋਏ ਹਨ ਅਤੇ ਕੂਲਰਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ | ਤਾਂਕਿ ਗਰਮੀ ਦੀ ਵਜ੍ਹਾ ਨਾਲ ਅੰਦੋਲਨ ਦੀ ਧਾਰ ਨੂੰ  ਘੱਟ ਨਾ ਹੋਣ ਦਿਤਾ ਜਾਵੇ | ਜੀਂਦ ਤੋਂ ਆਏ ਕਿਸਾਨਾਂ ਨੇ ਇਸ ਨੂੰ  ਸਿਰਫ਼ ਪੰਜ ਦਿਨਾਂ ਵਿਚ ਤਿਆਰ ਕੀਤਾ ਹੈ | ਜਿਵੇਂ-ਜਿਵੇਂ ਮੌਸਮ ਅਪਣੇ ਤੇਵਰਾਂ ਨੂੰ  ਬਦਲ ਰਿਹਾ ਹੈ, ਉਸੇ ਤਰ੍ਹਾਂ ਕਿਸਾਨ ਅਪਣੀ ਰਣਨੀਤੀ ਵੀ ਬਦਲ ਰਹੇ ਹਨ |
ਟਿਕਰੀ ਬਾਰਡਰ ਉਤੇ ਬੁਲੰਦਸ਼ਹਿਰ ਦੇ ਕੁੱਝ ਕਿਸਾਨ ਪੱਕੇ ਮਕਾਨ ਬਣਾ ਰਹੇ ਹਨ ਜਿਨ੍ਹਾਂ ਦੀ ਕੀਮਤ 20 ਤੋਂ 30 ਹਜ਼ਾਰ ਤਕ ਆਂਕੀ ਗਈ ਹੈ | ਬਾਂਸ ਦੇ ਮਕਾਨ, ਦਰਅਸਲ ਕਿਸਾਨਾਂ ਦੇ ਟ੍ਰੈਕਟਰ ਹੁਣ ਕਟਾਈ ਲਈ ਵਾਪਸ ਪਿੰਡਾਂ ਵਿਚ ਜਾਣਗੇ ਤਾਂ ਕਿਸਾਨਾਂ ਨੂੰ ਇਨ੍ਹਾਂ ਠੰਢੇ ਤੇ ਸਸਤੇ ਆਰਜ਼ੀ ਮਕਾਨਾਂ ਦੀ ਡਾਢੀ ਲੋੜ ਸੀ | ਹੁਣ ਤਕ ਜਿਹੜੇ ਕਿਸਾਨ ਟ੍ਰੈਕਟਰ ਟ੍ਰਾਲੀਆਂ ਵਿਚ ਰਹਿ ਕੇ ਕਿਸਾਨ ਅੰਦੋਲਨ ਵਿਚ ਅਪਣੀ ਆਵਾਜ਼ ਦੇ ਰਹੇ ਸਨ ਉਹ ਹੁਣ ਨਵੇਂ ਇੰਤਜ਼ਾਮ ਕਰ ਰਹੇ ਹਨ |      (ਏਜੰਸੀ).

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement