ਕੇਜਰੀਵਾਲ ਨੇ ਮਰਹੂਮ ਕੋਰੋਨਾ ਯੋਧੇ ਦੇ ਪਰਵਾਰ ਨੂੰ  ਦਿਤੀ ਇਕ ਕਰੋੜ ਦੀ ਮੁਆਵਜ਼ਾ ਰਾਸ਼ੀ
Published : Mar 14, 2021, 1:08 am IST
Updated : Mar 14, 2021, 1:08 am IST
SHARE ARTICLE
IMAGE
IMAGE

ਕੇਜਰੀਵਾਲ ਨੇ ਮਰਹੂਮ ਕੋਰੋਨਾ ਯੋਧੇ ਦੇ ਪਰਵਾਰ ਨੂੰ  ਦਿਤੀ ਇਕ ਕਰੋੜ ਦੀ ਮੁਆਵਜ਼ਾ ਰਾਸ਼ੀ

ਨਵੀਂ ਦਿੱਲੀ, 13 ਮਾਰਚ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਵਿਡ-19 ਕਾਰਨ ਜਾਨ ਗਵਾਉਣ ਵਾਲੇ, ਸਰਕਾਰੀ ਹਸਪਤਾਲ ਦੇ ਲੈਬ ਟੈਕਨੀਸ਼ੀਅਨ ਦੇ ਪਰਵਾਰ ਨਾਲ ਸਨਿਚਰਵਾਰ ਨੂੰ  ਮੁਲਾਕਾਤ ਕੀਤੀ | ਇਸ ਦੌਰਾਨ ਉਨ੍ਹਾਂ ਨੇ ਪਰਵਾਰ ਨੂੰ  ਇਕ ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦਿਤੀ | ਕੇਜਰੀਵਾਲ ਨੇ ਉੱਤਰੀ ਦਿੱਲੀ ਦੇ ਹਿੰਦੂ ਰਾਵ ਹਸਪਤਾਲ 'ਚ ਕੰਮ ਕਰਨ ਵਾਲੇ ਰਾਕੇਸ਼ ਜੈਨ ਦੀ ਮਾਂ, ਪਤਨੀ ਅਤੇ ਬੱਚਿਆਂ ਨਾਲ ਮੁਲਾਕਾਤ ਕੀਤੀ | ਮੁੱਖ ਮੰਤਰੀ ਦਫ਼ਤਰ ਵਲੋਂ ਜਾਰੀ ਇਕ ਬਿਆਨ ਅਨੁਸਾਰ, ਕੇਜਰੀਵਾਲ ਨੇ ਕਿਹਾ, ''ਕੋਵਿਡ ਡਿਊਟੀ ਦੌਰਾਨ ਜੈਨ ਕੋਰੋਨਾ ਪੀੜਤ ਹੋ ਗਏ ਸਨ | ਉਨ੍ਹਾਂ ਨੂੰ  ਮੈਟਰੋ 

ਹਸਪਤਾਲ ਰੈਫਰ ਕੀਤਾ ਗਿਆ ਪਰ ਉਨ੍ਹਾਂ ਨੂੰ  ਬਚਾਇਆ ਨਹੀਂ ਜਾ ਸਕਿਆ | ਉਹ ਸ਼ਹੀਦ ਹੋਏ ਪਰ ਅਪਣੇ ਆਖ਼ਰੀ ਸਾਹ ਤਕ ਦਿੱਲੀ ਵਾਸੀਆਂ ਦੀ ਸੇਵਾ ਕਰਦੇ ਰਹੇ | ਉਨ੍ਹਾਂ ਕਿਹਾ,''ਦਿੱਲੀ ਸਰਕਾਰ ਵਲੋਂ ਅੱਜ ਮੈਂ ਰਾਕੇਸ਼ ਜੈਨ ਦੇ ਪਰਵਾਰ ਨੂੰ  ਇਕ ਕਰੋੜ ਰੁਪਏ ਦਾ ਚੈੱਕ ਦਿਤਾ |' 
ਮੁੱਖ ਮੰਤਰੀ ਨੇ ਕਿਹਾ,''ਕਿਸੇ ਦੇ ਜੀਵਨ ਦੇ ਬਦਲੇ 'ਚ ਕੋਈ ਮੁਆਵਜ਼ਾ ਨਹੀਂ ਹੁੰਦਾ ਪਰ ਮੈਂ ਉਮੀਦ ਕਰਦਾ ਹਾਂ ਕਿ ਵਿੱਤੀ ਮਦਦ ਨਾਲ ਪਰਵਾਰ ਨੂੰ  ਕੁੱਝ ਰਾਹਤ ਮਿਲੇਗੀ |'' ਪਿਛਲੇ ਇਕ ਸਾਲ 'ਚ ਵੱਡੀ ਗਿਣਤੀ 'ਚ ਡਾਕਟਰ, ਨਰਸ, ਹੋਰ ਸਿਹਤ ਕਰਮੀ ਅਤੇ ਮੋਹਰੀ ਮੋਰਚੇ ਦੇ ਕਰਮੀ ਪੀੜਤ ਹੋਏ ਅਤੇ ਉਨ੍ਹਾਂ 'ਚੋਂ ਕੁੱਝ ਦੀ ਜਾਨ ਵੀ ਚੱਲੀ ਗਈ | ਕੇਜਰੀਵਾਲ ਨੇ ਕਿਹਾ,''ਉਨ੍ਹਾਂ ਦਾ (ਰਾਕੇਸ਼ ਜੈਨ ਦਾ) ਵੱਡਾ ਪੁੱਤ ਨੌਕਰੀ ਦੀ ਤਲਾਸ਼ 'ਚ ਹੈ | ਦਿੱਲੀ ਸਰਕਾਰ ਉਨ੍ਹਾਂ ਦੇ ਪੁੱਤ ਨੂੰ  ਨੌਕਰੀ ਵੀ ਦੇਵੇਗੀ | ਮੈਂ ਰਾਕੇਸ਼ ਜੈਨ ਦੇ ਪਰਵਾਰ ਨੂੰ  ਭਰੋਸਾ ਦਿੰਦਾ ਹਾਂ ਕਿ ਦਿੱਲੀ ਸਰਕਾਰ ਭਵਿੱਖ 'ਚ ਵੀ ਜ਼ਰੂਰਤ ਦੇ ਸਮੇਂ ਉਨ੍ਹਾਂ ਨਾਲ ਰਹੇਗੀ |'' 
ਕੋਵਿਡ-19 ਮਰੀਜਾਂ ਦੀ ਸੇਵਾ ਦੌਰਾਨ ਪੀੜਤ ਹੋਏ ਜੈਨ ਨੂੰ  ਪ੍ਰੀਤ ਵਿਹਾਰ ਸਥਿਤ ਮੈਟਰੋ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ | ਅਗਲੇ ਹੀ ਦਿਨ ਉਨ੍ਹਾਂ ਦੀ ਮੌਤ ਹੋ ਗਈ ਸੀ | ਦਿੱਲੀ ਦੇ ਰਹਿਣ ਵਾਲੇ ਜੈਨ ਨੇ 1988 'ਚ ਸੇਵਾ ਸ਼ੁਰੂ ਕੀਤੀ ਸੀ ਅਤੇ 2022 'ਚ ਰਿਟਾਇਰਡ ਹੋਣ ਵਾਲੇ ਸਨ | ਬਿਆਨ ਅਨੁਸਾਰ, ਉਨ੍ਹਾਂ ਦੇ ਪਰਵਾਰ 'ਚ ਮਾਂ, ਪਤਨੀ ਅਤੇ 2 ਬੱਚੇ ਹਨ |    (ਪੀਟੀਆਈ)
 

SHARE ARTICLE

ਏਜੰਸੀ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement