
ਪਿੰਡਾਂ ’ਚੋਂ ਸਰਕਾਰ ਚਲਾਉਣ ਦੇ ਐਲਾਨ ਨੂੰ
ਮਾਲੇਰਕੋਟਲਾ, 13 ਮਾਰਚ (ਇਸਮਾਈਲ ਏਸ਼ੀਆ) : ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਦੇ ਲੋਕਾਂ ਨਾਲ ਚੋਣਾਂ ਸਮੇਂ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ ਜਿਸ ਦੀ ਗਾਰੰਟੀ ਕੇਜਰੀਵਾਲ ਵਲੋਂ ਅੱਜ ਅੰਮ੍ਰਿਤਸਰ ਸਾਹਿਬ ਅਪਣੇ ਧਨਵਾਦੀ ਦੌਰੇ ਦੌਰਾਨ ਸੰਬੋਧਨ ਕਰਦਿਆਂ ਦਿਤੀ ਗਈ।
ਸ੍ਰੀ ਅੰਮ੍ਰਿਤਸਰ ਵਿਖੇ ਵਿਸੇਸ ਤੌਰ ’ਤੇ ਗਏ ਮਾਲੇਰਕੋਟਲਾ ਦੇ ਆਪ ਵਿਧਾਇਕ ਡਾ ਜਮੀਲ ਉਰ ਰਹਿਮਾਨ ਮਲੋਟ ਤੋਂ ਵਿਧਾਇਕ ਬਲਜੀਤ ਕੌਰ ਸੰਗਰੂਰ ਤੋਂ ਵਿਧਾਇਕ ਬੀਬਾ ਨਰਿੰਦਰ ਕੌਰ ਭਰਾਜ ਅਤੇ ਮਹਿਲ ਕਲਾਂ ਤੋਂ ਐਮ.ਐਲ.ਏ ਸ੍ਰੀ ਕੁਲਵੰਤ ਸਿੰਘ ਪੰਡੋਰੀ ਨੇ ਸਾਂਝੇ ਤੌਰ ਤੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲਏ ਫ਼ੈਸਲੇ ਕਿ ਸਰਕਾਰ ਹੁਣ ਚੰਡੀਗੜ੍ਹ ਤੋਂ ਨਹੀਂ ਪੰਜਾਬ ਦੇ ਪਿੰਡਾਂ ਤੋ ਚੱਲੇਗੀ ਨੂੰ ਸਾਰੇ ਵਿਧਾਇਕਾਂ ਵਲੋਂ ਬੇਹੱਦ ਪਸੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਦਿਨ ਲੱਥ ਗਏ ਹਨ ਕਿ ਲੋਕ ਅਪਣੇ ਵਿਧਾਇਕ ਨੂੰ ਮਿਲਣ ਲਈ ਤਰਸਣਗੇ ਸਗੋਂ ਹਰ ਵਿਧਾਇਕ ਵਲੋਂ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਆਪੋ ਅਪਣੇ ਹਲਕੇ ਦੇ ਵੱਖੋ ਵੱਖ ਇਲਾਕਿਆਂ ਅੰਦਰ ਲੋਕਾਂ ਦੇ ਕੰਮ ਕਰਨ ਲਈ ਹਲਕੇ ਦੇ ਸੀਨੀਅਰ ਅਫ਼ਸਰਾਂ ਨਾਲ ਜਾਇਆ ਜਾਵੇਗਾ ਜਿਸ ਨਾਲ ਉਨ੍ਹਾਂ ਨੂੰ ਦਫ਼ਤਰੀ ਚੱਕਰਾਂ ਤੋਂ ਜਿਥੇ ਨਿਜਾਤ ਮਿਲੇਗੀ ਉਥੇ ਹੀ ਮੌਕੇ ’ਤੇ ਉਨ੍ਹਾਂ ਦੇ ਕੰਮ ਕਰਵਾ ਕੇ ਦਿਤੇ ਜਾਣਗੇ। ਇਸ ਮੌਕੇ ’ਤੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਮਾਲੇਰਕੋਟਲਾ ਆਮ ਆਦਮੀ ਪਾਰਟੀ ਮੁਹੰਮਦ ਜਾਫਰ ਭੈਣੀ, ਗੁਰਮੇਲ ਸਿੰਘ ਘਰਾ ’ਚੋਂ ਜ਼ਿਲ੍ਹਾ ਪ੍ਰਧਾਨ ਸੰਗਰੂਰ, ਗੁਰਦੀਪ ਸਿੰਘ ਬਾਠ ਜ਼ਿਲ੍ਹਾ ਪ੍ਰਧਾਨ ਬਰਨਾਲਾ, ਜਗਦੇਵ ਸਿੰਘ ਬਾਮ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ, ਗੁਰਮੁਖ ਸਿੰਘ ਸਾਬਕਾ ਸਰਪੰਚ ਖਾਨਪੁਰ ,ਮਾਸਟਰ ਮੁਹੰਮਦ ਇਰਸ਼ਾਦ , ਗੁਰਚਰਨ ਅਬੋਹਰ,ਮੁਹੰਮਦ ਹਲੀਮ ਮਿਲਕੋ ਬੈੱਲ, ਸ਼ਮਸੂਦੀਨ ਚੌਧਰੀ ,ਅਸ਼ਰਫ ਗੋਪੀ ਅਤੇ ਜਸਪਾਲ ਸਿੰਘ ਫ਼ੌਜੀ ਖਾਨਪੁਰ ਆਦਿ ਵੀ ਮੌਜੂਦ ਸਨ।