
ਡਾ.ਭੀਮ ਰਾਓ ਅੰਬੇਦਕਰ ਦਾ ਬੋਰਡ ਲਗਾਉਣ ਨੂੰ ਲੈ ਕੇ ਦੋ ਗੁਟਾਂ ਵਿਚਕਾਰ ਝੜਪ ਹੋ ਗਈ।
ਡਾ.ਭੀਮ ਰਾਓ ਅੰਬੇਦਕਰ ਦਾ ਬੋਰਡ ਲਗਾਉਣ ਨੂੰ ਲੈ ਕੇ ਦੋ ਗੁਟਾਂ ਵਿਚਕਾਰ ਝੜਪ ਹੋ ਗਈ। ਘਟਨਾ ਫਗਵਾੜਾ ਦੇ ਪੇਪਰ ਚੌਕ ਦੀ ਹੈ ਜਿਥੇ ਇਸ ਝੜਪ ਕਾਰਨ ਮਹੌਲ ਤਣਾਅਪੂਰਨ ਹੋ ਗਿਆ। ਮਾਮਲਾ ਦੀ ਸ਼ੁਰੂਆਤ ਡਾ.ਭੀਮ ਰਾਓ ਅੰਬੇਦਕਰ ਦਾ ਬੋਰਡ ਲਗਾਉਣ ਪਿਛੇ ਹੋਈ ਜੋ ਕੇ ਦਲਿਤ ਵਰਗ ਵਲੋਂ ਲਗਾਇਆ ਜਾ ਰਿਹਾ ਸੀ ਅਤੇ ਇਸ ਬੋਰਡ 'ਤੇ ਲਿਖਿਆ ਗਿਆ ਸੀ ਕਿ ਇਸ ਚੌਕ ਦਾ ਨਾਮ 'ਸੰਵਿਧਾਨ ਚੌਕ' ਹੈ। ਉੱਧਰ ਦੂਜੇ ਪਾਸੇ ਜਨਰਲ ਵਰਗ ਦੇ ਲੋਕਾਂ ਨੇ ਇਸਦਾ ਵਿਰੋਧ ਕਰਨਾ ਸ਼ੁਰੂ ਕਰ ਦਿਤਾ।
Phagwara
ਕੁਝ ਹੀ ਸਮੇਂ ਵਿਚ ਮਾਮਲਾ ਐਨਾ ਜ਼ਿਆਦਾ ਭਖ ਗਿਆ ਕੇ ਦੋਵਾਂ ਧਿਰਾਂ ਵਿਚ ਇੱਟਾਂ-ਰੋੜੇ ਚਲ ਪਏ ਅਤੇ ਇਹ ਮਸਲਾ ਹੱਥੋਂ ਨਿਕਲ ਗਿਆ। ਭੀੜ ਚੋਂ ਕਿਸੇ ਨੇ ਫ਼ਾਇਰ ਵੀ ਕੀਤਾ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਹਾਲਾਤ ਤੇ ਕਾਬੂ ਪਾਉਣ ਸੀ ਕੋਸ਼ਿਸ਼ ਕੀਤੀ ਪਰ ਮਾਹੌਲ ਠੀਕ ਹੋਣ ਦੀ ਬਜਾਏ ਹੋਰ ਖ਼ਰਾਬ ਹੋ ਗਿਆ। ਦੋਵਾਂ ਗੁਟਾਂ ਦੇ ਲੋਕਾਂ ਨੇ ਸੜਕ 'ਤੇ ਖੜ੍ਹੀਆਂ ਗਡੀਆਂ ਨੂੰ ਭੰਨਣਾ ਸ਼ੁਰੂ ਕਰ ਦਿਤਾ ਸੀ।