
ਕਣਕ ਦੇ ਸੀਜਨ ਕਾਰਨ ਖ਼ਰੀਦ ਸਬੰਧੀ ਆੜ੍ਹਤੀ ਐਸੋਸੀਏਸ਼ਨ ਮੋਰਿੰਡਾ ਦੀ ਅਹਿਮ ਮੀਟਿੰਗ ਐਸੋਸੀਏਸ਼ਨ ਪ੍ਰਧਾਨ ਜੁਝਾਰ ਸਿੰਘ ਮਾਵੀ ਦੀ
ਮੋਰਿੰਡਾ, 13 ਅਪ੍ਰੈਲ (ਰਾਜ ਕੁਮਾਰ ਦਸੌੜ, ਮੋਹਨ ਸਿੰਘ ਅਰੋੜਾ): ਕਣਕ ਦੇ ਸੀਜਨ ਕਾਰਨ ਖ਼ਰੀਦ ਸਬੰਧੀ ਆੜ੍ਹਤੀ ਐਸੋਸੀਏਸ਼ਨ ਮੋਰਿੰਡਾ ਦੀ ਅਹਿਮ ਮੀਟਿੰਗ ਐਸੋਸੀਏਸ਼ਨ ਪ੍ਰਧਾਨ ਜੁਝਾਰ ਸਿੰਘ ਮਾਵੀ ਦੀ ਪ੍ਰਧਾਨਗੀ ਹੇਠ ਅਨਾਜ ਮੰਡੀ ਮੋਰਿੰਡਾ 'ਚ ਹੋਈ। ਇਸ ਸਬੰਧੀ ਜੁਝਾਰ ਸਿੰਘ ਮਾਵੀ ਨੇ ਦਸਿਆ ਕਿ ਕੋਰੋਨਾ ਵਾਇਰਸ ਕਾਰਨ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਆੜ੍ਹਤੀਆਂ ਨੇ ਇਕ ਦੂਸਰੇ ਤੋਂ ਦੂਰੀ ਬਣਾ ਕੇ ਕਣਕ ਦੇ ਸੀਜਨ ਨੂੰ ਲੈ ਕੇ ਆਪੋ-ਅਪਣੇ ਵਿਚਾਰ ਦੱਸੇ।
File photo
ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਮੀਤ ਪ੍ਰਧਾਨ ਸਰਪੰਚ ਬੰਤ ਸਿੰਘ ਕਲਾਰਾਂ ਨੇ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿਤੀ ਜਾਵੇਗੀ। ਜੇ ਕੋਈ ਕਿਸਾਨ ਕਣਕ ਮੰਡੀ 'ਚ ਨਹੀ ਲਿਆ ਸਕਦਾ ਤਾਂ ਉਹ ਅਪਣੇ ਘਰ ਵਿਚ ਸਟੋਰ ਕਰ ਲਵੇ, ਕਿਸਾਨ ਅਪਣੀ ਫਸਲ ਬਾਅਦ ਵਿਚ ਵੀ ਵੇਚ ਸਕਦਾ ਹੈ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ।