
ਕੋਰੋਨਾ ਵਾਇਰਸ ਦਾ ਕਹਿਰ ਦਿਨੋ-ਦਿਨ ਵਧ ਰਿਹਾ ਹੈ।
ਚੰਡੀਗੜ੍ਹ, 13 ਅਪ੍ਰੈਲ (ਸਪੋਕਸਮੈਨ ਟੀ.ਵੀ.): ਕੋਰੋਨਾ ਵਾਇਰਸ ਦਾ ਕਹਿਰ ਦਿਨੋ-ਦਿਨ ਵਧ ਰਿਹਾ ਹੈ। ਵਿਸ਼ਵ 'ਚ ਹੁਣ ਤਕ ਕੇਸਾਂ ਦੀ ਗਿਣਤੀ 16 ਲੱਖ ਤੋਂ ਪਾਰ ਹੋ ਚੁਕੀ ਹੈ ਅਤੇ 95 ਹਜ਼ਾਰ ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ। ਹਾਲਾਂਕਿ 3 ਲੱਖ ਠੀਕ ਹੋਣ ਦੀ ਖ਼ਬਰ ਵੀ ਹੈ। ਕੋਰੋਨਾ ਵਾਇਰਸ ਕਾਰਨ ਡਰ ਦਾ ਮਾਹੌਲ ਬਣਿਆ ਹੋਇਆ ਹੈ। ਪਰ ਹੁਣ ਇਹ ਡਰ ਜਾਂ ਘਬਰਾਹਟ ਦਾ ਸਮਾਂ ਨਹੀਂ, ਬਲਕਿ ਇਹ ਹਿੰਮਤ ਅਤੇ ਸਮਝ ਨਾਲ ਇਸ ਮਹਾਂਮਾਰੀ ਨਾਲ ਜੂਝਣ ਦਾ ਹੈ।
ਪੰਜਾਬ ਸਰਕਾਰ ਵਲੋਂ ਰੋਜ਼ਾਨਾ ਟੈਸਟ ਕਰਨ ਦੀ ਗਿਣਤੀ 800 ਵਧਾ ਦਿਤੀ ਹੈ ਅਤੇ ਦੋ ਹੋਰ ਟੈਸਟਿੰਗ ਕੇਂਦਰ ਸਥਾਪਤ ਕੀਤੇ ਗਏ ਹਨ। ਪੰਜਾਬ ਵਿਚ ਸਥਿਤੀ ਕਾਬੂ ਵਿਚ ਹੈ। ਭਾਵੇਂ ਪੰਜਾਬ ਸਮੇਤ ਵਿਸ਼ਵ ਭਰ ਦੀ ਆਰਥਕਤਾ ਡਿੱਗ ਗਈ ਹੈ। ਪੰਜਾਬ ਸਰਕਾਰ ਵਲੋਂ ਕੀਤੇ ਗਏ ਕਰਫ਼ੀਊ ਦੇ ਐਲਾਨ ਨਾਲ ਨਸ਼ੇ ਨੂੰ ਠੱਲ੍ਹ ਪਈ ਹੈ। ਹੁਣ ਤਕ ਕਰਫ਼ਿਊ ਦੇ ਖ਼ਤਮ ਹੋਣ ਦੀ ਤਰੀਕ 15 ਅਪ੍ਰੈਲ ਸੀ ਜੇ ਹੁਣ ਵਧਾ ਕੇ 30 ਅਪ੍ਰੈਲ ਕਰ ਦਿਤੀ ਗਈ ਹੈ। ਸੋ, ਸਾਨੂੰ ਸਰਕਾਰ ਦੇ ਨਿਰਦੇਸ਼ਾਂ ਦੇ ਅਨੁਸਾਰ ਘਰਾਂ ਵਿਚ ਰਹਿ ਕੇ ਇਸ ਬਿਮਾਰੀ ਵਿਰੁਧ ਲੜਨ ਦਾ ਸਹਿਯੋਗ ਦੇਣਾ ਚਾਹੀਦਾ ਹੈ।