
ਸਪੋਕਸਮੈਨ ਟੀਵੀ ਨੇ ਦਿੱਲੀ ਦੇ ਪਹਿਲੇ ਮਰੀਜ਼ ਰੋਹਿਤ ਦੱਤਾ ਨਾਲ ਗੱਲਬਾਤ ਕੀਤੀ । ਜਿਨ੍ਹਾਂ ਨੇ ਦਿੱਲੀ ਦੇ ਸਕੂਲ ਬੰਦ ਕਰਵਾ ਦਿਤੇ ਸੀ ਜਿਨ੍ਹਾਂ ਨੇ ਪੂਰੇ ਦੇਸ਼ ਨੂੰ ਇਹ
ਚੰਡੀਗੜ੍ਹ, 13 ਅਪ੍ਰੈਲ (ਸਪੋਕਸਮੈਨ ਟੀ.ਵੀ.): ਸਪੋਕਸਮੈਨ ਟੀਵੀ ਨੇ ਦਿੱਲੀ ਦੇ ਪਹਿਲੇ ਮਰੀਜ਼ ਰੋਹਿਤ ਦੱਤਾ ਨਾਲ ਗੱਲਬਾਤ ਕੀਤੀ । ਜਿਨ੍ਹਾਂ ਨੇ ਦਿੱਲੀ ਦੇ ਸਕੂਲ ਬੰਦ ਕਰਵਾ ਦਿਤੇ ਸੀ ਜਿਨ੍ਹਾਂ ਨੇ ਪੂਰੇ ਦੇਸ਼ ਨੂੰ ਇਹ ਅਹਿਸਾਸ ਕਰਵਾ ਦਿਤਾ ਸੀ ਕਿ ਕੋਰੋਨਾ ਤੋਂ ਅਸੀਂ ਬਚ ਨਹੀਂ ਸਕਦੇ, ਪਰ ਉਨ੍ਹਾਂ ਨੇ ਅਪਣੇ ਮੂੰਹੋਂ ਦਸਿਆ ਕਿ ਕਿਵੇਂ ਉਨ੍ਹਾਂ ਨੇ ਇਸ ਬੀਮਾਰੀ ਨੂੰ ਦਲੇਰੀ ਨਾਲ ਜਿਤਿਆ। ਰੋਹਿਤ ਦੱਤਾ ਨੇ ਦਸਿਆ ਕਿ ਕਿਵੇਂ ਡਾਕਟਰਾਂ ਨੇ ਉਸ ਦੀ ਦੇਖਭਾਲ ਕੀਤੀ ਅਤੇ ਉਸ ਨੇ ਵੀ ਡਾਕਟਰਾਂ ਉਤੇ ਪੂਰਾ ਵਿਸ਼ਵਾਸ ਬਣਾਈ ਰੱਖਿਆਂ ।
File photo
ਉਨ੍ਹਾਂ ਦਸਿਆ ਕਿ ਉਹ 25 ਫ਼ਰਵਰੀ ਨੂੰ ਇਟਲੀ ਤੋਂ ਵਾਪਸ ਆਏ ਅਤੇ ਉਦੋਂ ਉਨ੍ਹਾਂ ਨੂੰ ਕੋਰੋਨਾ ਦੇ ਕੋਈ ਲੱਛਣ ਨਹੀਂ ਸਨ ਪਰ ਰਾਤ ਨੂੰ ਉਨ੍ਹਾਂ ਨੂੰ ਬੁਖ਼ਾਰ ਹੋਇਆ ਅਤੇ ਉਹ ਤਰੁਤ ਡਾਕਟਰ ਕੋਲ ਗਏ ਅਤੇ ਦਸਿਆ ਮੈਨੂੰ ਬੁਖ਼ਾਰ ਹੋ ਗਿਆ ਮੈਂ ਯੂਰੋਪ ਤੋਂ ਆਇਆ ਹਾਂ। ਡਾਕਟਰ ਨੇ ਦਵਾਈ ਦਿਤੀ ਅਤੇ ਦਵਾਈ ਲੈਣ ਤੋਂ ਬਾਅਦ ਮੈਂ ਠੀਕ ਹੋ ਗਿਆ ਸੀ ਤੇ ਮੈਂ ਅਪਣੇ ਬੱਚੇ ਦਾ ਜਨਮ ਦਿਨ ਮਨਾਉਣ ਲਈ ਇਕ ਹੋਟਲ ਵਿਚ ਦੋ ਟੇਬਲ ਬੁੱਕ ਕਰਵਾਏ ਸੀ ਜਿਸ ਨੂੰ ਪਾਰਟੀ ਦਾ ਨਾਮ ਦੇ ਕੇ ਬਦਨਾਮ ਕੀਤਾ ਗਿਆ ਹਾਲਾਂਕਿ ਅਸੀਂ 11 ਜਾਣੇ ਸੀ। ਰਾਤ ਨੂੰ ਦੁਬਾਰਾ ਬੁਖ਼ਾਰ ਹੋਣ ਉਤੇ ਟੈਸਟ ਕਰਵਾਇਆ ਗਿਆ ਅਤੇ ਟੈਸਟ ਪਾਜ਼ੇਟੀਵ ਆਇਆ ਫਿਰ ਮੈਨੂੰ ਆਈਸੋਲੇਸ਼ਨ ਵਿਚ ਰੱਖਿਆਂ ਗਿਆ ਰੋਹਿਤ ਦਾ ਹਾਲ ਪੁੱਛਣ ਲਈ ਪ੍ਰਧਾਨ ਮੰਤਰੀ, ਸਿਹਤ ਮੰਤਰੀ ਨੇ ਫ਼ੋਨ ਕੀਤਾ ਅਤੇ ਹੁਣ ਉਹ ਪੂਰੀ ਤਰ੍ਹਾਂ ਨਾਲ ਠੀਕ ਹਨ।