
ਕੋਰੋਨਾ ਮਹਾਂਮਾਰੀ ਕਾਰਨ ਪੱਤਰਕਾਰਾਂ ਨੂੰ ਵੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਰਨਾਲਿਸਟ ਐਸੋਸੀਏਸ਼ਨ ਆਫ਼ ਇੰਡੀਆ
ਮਲੇਰਕੋਟਲਾ, 13 ਅਪ੍ਰੈਲ (ਇਸਮਾਈਲ ਏਸ਼ੀਆ): ਕੋਰੋਨਾ ਮਹਾਂਮਾਰੀ ਕਾਰਨ ਪੱਤਰਕਾਰਾਂ ਨੂੰ ਵੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਰਨਾਲਿਸਟ ਐਸੋਸੀਏਸ਼ਨ ਆਫ਼ ਇੰਡੀਆ ਦੇ ਨੈਸ਼ਨਲ ਚੇਅਰਮੈਨ ਡਾ. ਰਾਕੇਸ਼ ਪੁੰਜ ਨੇ ਇਸ ਮੁਸ਼ਕਲ ਘੜੀ ਵਿਚ ਪੱਤਰਕਾਰਾਂ ਲਈ ਸਰਕਾਰ ਤੋਂ ਖ਼ਾਸ ਆਰਥਕ ਸਹਾਇਤਾ ਦੀ ਮੰਗ ਕੀਤੀ ਅਤੇ ਕਿਹਾ ਕਿ ਅਪਣੀ ਜਾਨ ਜੋਖਮ ਵਿਚ ਪਾ ਕੇ ਲੋਕਤੰਤਰ ਦੀ ਰਾਖੀ ਕਰਨ ਵਾਲੇ ਪੱਤਰਕਾਰਾਂ ਨੂੰ ਖ਼ਾਸ ਸਹਾਇਤਾ ਦਿਤੀ ਜਾਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਸੈਟੇਲਾਈਟ ਚੈਨਲਾਂ ਦੀ ਫ਼ੀਸ ਮਾਫ਼ ਕਰ ਕੇ ਅਖ਼ਬਾਰਾਂ, ਚੈਨਲਾਂ ਦੇ ਦਫ਼ਤਰੀ ਸਟਾਫ਼ ਨੂੰ ਵੀ ਪੱਤਰਕਾਰ ਸ਼੍ਰੇਣੀ ਵਾਗੂ ਹਰ ਸਹੂਲਤ ਦਿਤੀ ਜਾਵੇ।
File photo
ਜਰਨਾਲਿਸਟ ਐਸੋਸੀਏਸ਼ਨ ਆਫ਼ ਇੰਡੀਆ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਬਾਵਾ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਭਾਈਚਾਰੇ ਲਈ ਜਲਦ ਆਰਥਕ ਰਾਹਤ ਪੈਕੇਜ ਦਿਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਪੀਲੇ ਕਾਰਡ ਧਾਰਕ ਪੱਤਰਕਾਰਾਂ ਦੀ ਘੱਟ ਤੋਂ ਘੱਟ ਤਨਖ਼ਾਹ ਨਿਰਧਾਰਤ ਕਰੇ।
ਨੈਸ਼ਨਲ ਮੀਡੀਆ ਕਨਫ਼ੈਡਰੇਸ਼ਨ ਦੇ ਸੂਬਾ ਪ੍ਰਧਾਨ ਜਹੂਰ ਅਹਿਮਦ ਚੌਹਾਨ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਅੱਜ ਇਸ ਭਾਈਚਾਰੇ ਨੂੰ ਸਰਕਾਰੀ ਮਦਦ ਦੀ ਤੁਰੰਤ ਲੋੜ ਹੈ ਤਾਂ ਜੋ ਇਹ ਲੋਕ ਅਪਣੇ ਪਰਵਾਰ ਦਾ ਪੇਟ ਪਾਲ ਸਕਣ।