ਸਹਾਰਾ ਸੇਵਾ ਸੁਸਾਇਟੀ ਵਲੋਂ ਕੋਰੋਨਾ ਵਿਰੋਧੀ ਸਿਹਤ ਸਮੱਗਰੀ ਖ਼ਰੀਦਣ ਲਈ ਹਰੀ ਝੰਡੀ
Published : Apr 14, 2020, 10:15 am IST
Updated : Apr 14, 2020, 10:15 am IST
SHARE ARTICLE
File photo
File photo

ਇਤਿਹਾਸਕ ਸ਼ਹਿਰ ਸ਼੍ਰੀ ਚਮਕੌਰ ਸਾਹਿਬ ਦਾ ਹਸਪਤਾਲ, ਸਬੰਧਤ ਡਿਸਪੈਂਸਰੀਆਂ ਦੁਆਰਾ, ਇਲਾਕੇ ਦੇ ਸੈਂਕੜੇ ਪਿੰਡਾਂ ਦੀਆਂ ਸਿਹਤ-ਸੇਵਾਵਾਂ ਨਾਲ ਜੁੜਿਆ ਹੋਇਆ ਹੈ।

ਸ਼੍ਰੀ ਚਮਕੌਰ ਸਾਹਿਬ, 13 ਅਪ੍ਰੈਲ (ਅਵਤਾਰ ਸਿੰਘ ਭੰਗੂ): ਇਤਿਹਾਸਕ ਸ਼ਹਿਰ ਸ਼੍ਰੀ ਚਮਕੌਰ ਸਾਹਿਬ ਦਾ ਹਸਪਤਾਲ, ਸਬੰਧਤ ਡਿਸਪੈਂਸਰੀਆਂ ਦੁਆਰਾ, ਇਲਾਕੇ ਦੇ ਸੈਂਕੜੇ ਪਿੰਡਾਂ ਦੀਆਂ ਸਿਹਤ-ਸੇਵਾਵਾਂ ਨਾਲ ਜੁੜਿਆ ਹੋਇਆ ਹੈ। ਆਮ ਵਾਂਗ ਇਸ ਹਸਪਤਾਲ ਅਧੀਨ ਇਲਾਕਾਈ ਸਿਹਤ-ਸੇਵਾਵਾਂ ਲਈ ਡਾਕਟਰ, ਨਰਸਾਂ ਅਤੇ ਸਹਾਇਕ-ਅਮਲੇ ਦੀ ਘਾਟ ਤਾਂ ਹੈ ਹੀ ਪਰ ਮੌਜੂਦਾ ਕੋਰੋਨਾ ਤ੍ਰਾਸਦੀ ਸਮੇਂ ਇਸ ਹਸਪਤਾਲ ਨਾਲ ਸਬੰਧਤ ਸਿਹਤ ਕਾਮਿਆਂ ਕੋਲ, ਕੋਰੋਨਾ ਯੁੱਧ ਦਾ ਮੁਕਾਬਲਾ ਕਰਨ ਲਈ ਲੋੜੀਂਦੇ ਹਥਿਆਰ ਹੀ ਨਹੀਂ। ਭਾਵੇਂ ਸਰਕਾਰੀ ਪੱਧਰ 'ਤੇ ਵਜ਼ੀਰਾਂ ਅਤੇ ਅਧਿਕਾਰੀਆਂ ਵਲੋਂ ਦਾਅਵੇ ਕੁੱਝ ਵੀ ਕੀਤੇ ਜਾ ਰਹੇ ਹੋਣ ਪਰ ਹਕੀਕਤ ਇਹ ਹੈ ਕਿ ਡਾਕਟਰਾਂ ਸਮੇਤ ਹੋਰ ਸਿਹਤ ਕਾਮਿਆਂ ਦੀਆਂ ਫ਼ੌਜਾਂ, ਲੋੜੀਂਦੇ ਹਥਿਆਰਾਂ ਤੋਂ ਵਾਂਝੀਆਂ ਹਨ ਅਤੇ ਪ੍ਰੇਸ਼ਾਨ ਵੀ ਕਿ ਜੇ ਭਵਿੱਖ ਵਿਚ ਕੋਰੋਨਾ ਦੇ ਮਰੀਜ਼ਾਂ ਨੂੰ ਸਾਂਭਣ ਦੀ ਨੌਬਤ ਆ ਜਾਵੇ ਤਾਂ ਉਹ ਕੀ ਕਰਨਗੇ?

ਵਰਨਣਯੋਗ ਹੈ ਕਿ ਨਜ਼ਦੀਕੀ ਪਿੰਡ ਕੰਧੋਲਾ ਦੇ ਬਾਬਾ ਸੁਖਬੀਰ ਸਿੰਘ ਨੇ ਸ਼੍ਰੀ ਚਮਕੌਰ ਸਾਹਿਬ ਦੇ ਹਸਪਤਾਲ ਨੂੰ ਸੈਨੇਟਾਈਜ਼ਰਾਂ, ਦਸਤਾਨਿਆਂ ਅਤੇ ਮਾਸਕਾਂ ਦੀ ਖੇਪ ਭੇਂਟ ਕੀਤੀ ਹੈ। ਇਸੇ ਫਿਕਰਮੰਦੀ ਵਿਚ ਸਥਾਨਕ ਸਹਾਰਾ ਸੇਵਾ ਸੁਸਾਇਟੀ ਦੇ ਆਗੂ ਅਮਨਦੀਪ ਸਿੰਘ ਮਾਂਗਟ ਅਤੇ ਸਵਰਨ ਸਿੰਘ ਭੰਗੂ, ਮੁੱਖ ਸਿਹਤ ਅਫ਼ਸਰ ਡਾ. ਹਰਬੰਸ ਸਿੰਘ ਨੂੰ ਮਿਲੇ ਅਤੇ ਭਰੋਸਾ ਦਿਵਾਇਆ ਕਿ ਉਨ੍ਹਾਂ ਸਮੇਤ ਇਲਾਕੇ ਦੀਆਂ ਸਵੈ-ਸੇਵੀ ਸੰਸਥਾਵਾਂ ਦਾ ਇਖਲਾਕੀ-ਬਲ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਸਿਹਤ ਕਾਮਿਆਂ ਨੂੰ ਲੋੜੀਂਦੇ ਸਮਾਨ ਦੀ ਕਮੀ ਨਹੀਂ ਆਉਣ ਦੇਣਗੇ। ਐਸਡੀਐਮ ਮਨਕੰਵਲ ਸਿੰਘ ਚਾਹਲ ਅਨੁਸਾਰ ਭਵਿੱਖ ਦੇ ਕੋਰੋਨਾ ਖਤਰੇ ਨੂੰ ਭਾਂਪਦਿਆਂ ਨਜ਼ਦੀਕੀ ਜਵਾਹਰ ਨਵੋਦਿਆ ਵਿਦਿਆਲਾ ਸੰਧੂਆਂ ਵਿਚ 400, ਬੇਲਾ ਕਾਲਜ ਵਿਚ 50 ਅਤੇ ਗੁਰਦਵਾਰਾ ਸ਼੍ਰੀ ਕਤਲਗੜ੍ਹ ਸਾਹਿਬ ਵਿਚ 50 ਮਰੀਜ਼ਾਂ ਦੀ ਸੰਭਾਲ ਲਈ 'ਕੋਰੋਨਾ ਕੰਟਰੋਲ ਸਹਾਇਕ ਸੈਂਟਰ' ਬਣਾਏ ਜਾ ਰਹੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement