
ਫ਼ਰੀਦਾਬਾਦ ਤੋਂ ਯੂਨਾਇਡ ਸਿੱਖਸ ਨਾਲ ਸਪੋਕਮੈਨ ਟੀਮ ਵਲੋਂ ਗੱਲਬਾਤ ਕੀਤੀ ਗਈ।
ਚੰਡੀਗੜ੍ਹ, 13 ਅਪ੍ਰੈਲ (ਸਪੋਕਸਮੈਨ ਟੀ.ਵੀ.): ਫ਼ਰੀਦਾਬਾਦ ਤੋਂ ਯੂਨਾਇਡ ਸਿੱਖਸ ਨਾਲ ਸਪੋਕਮੈਨ ਟੀਮ ਵਲੋਂ ਗੱਲਬਾਤ ਕੀਤੀ ਗਈ। ਦਰਅਸਲ ਯੂਨਾਇਡ ਸਿੱਖਸ ਵਲੋਂ ਵੱਡੇ ਪੱਧਰ ਉਤੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ। ਇਸ ਬਾਬਤ ਉਨ੍ਹਾਂ ਨਾਲ ਸਪੋਕਸਮੈਨ ਵਲੋਂ ਰਾਬਤਾ ਕਾਇਮ ਕੀਤਾ ਗਿਆ।
ਉਨ੍ਹਾਂ ਦਸਿਆ ਕਿ ਇੱਥੇ ਪੂਰੇ ਸ਼ਹਿਰ ਦਾ ਲੰਗਰ ਬਣਾਇਆ ਜਾਂਦਾ ਹੈ ਜਿਸ ਵਿਚ ਲਗਭਗ 30-40 ਹਜ਼ਾਰ ਲੋਕ ਸ਼ਾਮਲ ਹਨ।
ਉਨ੍ਹਾਂ ਦੀ ਸਾਰੀ ਟੀਮ ਸਵੇਰੇ 6 ਵਜੇ ਪਹੁੰਚ ਜਾਂਦੀ ਹੈ ਤੇ ਉਨ੍ਹਾਂ ਵਲੋਂ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਪੂਰਾ ਧਿਆਨ ਵੀ ਰੱਖਿਆ ਜਾਂਦਾ ਹੈ। ਸਾਰਾ ਲੰਗਰ ਸਿੱਖਸ ਟੀਮ ਵਲੋਂ ਤਿਆਰ ਕਰ ਕੇ ਬਾਰਡਰ ਦੇ ਇਲਾਕਿਆਂ ਤਕ ਵੀ ਪਹੁੰਚਾਇਆ ਜਾਂਦਾ ਹੈ। ਇਸ ਵਿਚ ਪ੍ਰਸ਼ਾਸਨ ਵੀ ਸ਼ਾਮਲ ਹੁੰਦਾ ਹੈ ਜੋ ਕਿ ਇਸ ਸੇਵਾ ਵੀ ਅਪਣਾ ਯੋਗਦਾਨ ਪਾਉਂਦਾ ਹੈ। ਲੰਗਰ ਦੀ ਪੈਕਿੰਗ ਵੀ ਕੀਤੀ ਜਾਂਦੀ ਹੈ। ਜੋ ਪੈਕ ਹੋ ਕੇ ਸੰਗਤਾਂ ਤਕ ਪਹੁੰਚਾਇਆ ਜਾਂਦਾ ਹੈ।
File Photo
ਪ੍ਰਸ਼ਾਸਨ ਦੀਆਂ ਗੱਡੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਇਹ ਗੱਡੀਆਂ ਵਾਰਡ ਮੁਤਾਬਕ ਲੰਗਰ ਦੀ ਸੇਵਾ ਕਰ ਰਹੀ ਹੈ ਪਰ ਯੂਨਾਇਡ ਸਿੱਖ ਦੀ ਟੀਮ ਕੁੱਝ ਅਜਿਹੇ ਖੇਤਰਾਂ ਵਿਚ ਪਹੁੰਚਦੀ ਹੈ ਜਿੱਥੇ ਪ੍ਰਸ਼ਾਸਨ ਨਹੀਂ ਪਹੁੰਚਦਾ। ਉਨ੍ਹਾਂ ਨੂੰ ਕਈ ਅਜਿਹੀਆਂ ਥਾਵਾਂ ਤੋਂ ਵੀ ਫੋਨ ਆਉਂਦੇ ਹਨ ਜਿੱਥੇ ਕਿ ਡ੍ਰਾਈਵਰ ਜਾਂ ਹੋਰ ਲੋਕ ਫਸੇ ਹੋਏ ਹਨ।
ਫਿਰ ਯੂਨਾਇਡ ਸਿਖਸ ਦੀ ਟੀਮ ਉੱਥੇ ਪਹੁੰਚ ਕੇ ਉਨ੍ਹਾਂ ਨੂੰ ਭੋਜਨ ਛਕਾਉਂਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਵਲੋਂ ਆਉਣ ਵਾਲੇ ਦਿਨਾਂ ਲਈ ਰਾਸ਼ਨ ਦਾ ਇੰਤਜ਼ਾਮ ਕੀਤਾ ਗਿਆ ਹੈ ਤਾਂ ਜੋ ਸੰਗਤ ਭੁੱਖੀ ਨਾ ਰਹੇ। ਯੂਨਾਇਡ ਸਿਖਸ ਵਲੋਂ ਲਗਭਗ ਸਾਰੀ ਦੁਨੀਆ ਵਿਚ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਇਸ ਵਿਚ ਹਰ ਵਿਅਕਤੀ ਦਾ ਸਹਿਯੋਗ ਮਿਲ ਰਿਹਾ ਹੈ।