ਪੰਜਾਬ 'ਚ ਭਾਜਪਾ ਦੀ ਸਥਿਤੀ, 'ਨਾ ਖ਼ੁਦਾ ਹੀ ਮਿਲਾ ਨਾ ਵਿਸਾਲ ਏ ਸਨਮ' ਵਾਲੀ 
Published : Apr 14, 2021, 6:31 am IST
Updated : Apr 14, 2021, 6:31 am IST
SHARE ARTICLE
image
image

ਪੰਜਾਬ 'ਚ ਭਾਜਪਾ ਦੀ ਸਥਿਤੀ, 'ਨਾ ਖ਼ੁਦਾ ਹੀ ਮਿਲਾ ਨਾ ਵਿਸਾਲ ਏ ਸਨਮ' ਵਾਲੀ 


ਪੰਜਾਬ ਭਾਜਪਾ ਦੀ ਮੌਜੂਦਾ ਟੀਮ ਤੋਂ ਨਾਰਾਜ਼ ਆਗੂਆਂ ਨੂੰ  ਕੇਂਦਰੀ ਆਗੂਆਂ ਨੇ ਮੀਟਿੰਗ ਲਈ ਬੁਲਾਇਆ


ਲੁਧਿਆਣਾ, 13 ਅਪ੍ਰੈਲ (ਪ੍ਰਮੋਦ ਕੌਸ਼ਲ): ਕਿਸਾਨ ਅੰਦੋਲਨ ਕਰ ਕੇ ਪਹਿਲਾਂ ਤੋਂ ਹੀ ਮੁਸੀਬਤਾਂ ਵਿਚ ਫਸੀ ਪੰਜਾਬ ਭਾਜਪਾ ਨੂੰ  ਹੁਣ ਉਸ ਦੇ ਅੰਦਰਲੇ ਘਮਸਾਨ ਨੇ ਦੁਹਰਾ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿਤਾ ਹੈ | ਪੰਜਾਬ ਭਾਜਪਾ ਦੇ ਹਾਲਾਤ 'ਨਾ ਖ਼ੁਦਾ ਹੀ ਮਿਲਾ ਨਾ ਵਿਸਾਲ-ਏ-ਸਨਮ' ਵਾਲੇ ਹੁੰਦੇ ਨਜ਼ਰ ਆ ਰਹੇ ਹਨ | ਜੀ ਹਾਂ, ਕਿਸਾਨ ਅੰਦੋਲਨ ਤੋਂ ਬਾਅਦ ਪੰਜਾਬ ਭਾਜਪਾ ਦੇ ਜੋ ਹਾਲਾਤ ਬਣੇ ਹਨ ਉਨ੍ਹਾਂ ਤੋਂ ਨਾ ਸਿਰਫ਼ ਕੇਂਦਰੀ ਲੀਡਰਸ਼ਿਪ ਪ੍ਰੇਸ਼ਾਨ ਹੈ ਸਗੋਂ ਪੰਜਾਬ ਭਾਜਪਾ ਦੇ ਅੰਦਰੂਨੀ ਹਾਲਾਤ ਕੀ ਹਨ ਅਤੇ ਧੜੇਬੰਦੀ ਕਿਸ ਹੱਕ ਤਕ ਭਾਜਪਾ ਵਿਚ ਹਾਵੀ ਹੈ, ਉਸ ਦਾ ਸਾਫ਼ ਪਤਾ ਲੱਗਣ ਲੱਗ ਪਿਆ ਹੈ | 
ਉਧਰ, ਪੰਜਾਬ ਭਾਜਪਾ ਦੀ ਮੌਜੂਦਾ ਟੀਮ ਤੋਂ ਨਾਰਾਜ਼ ਆਗੂਆਂ ਨੂੰ  ਕੇਂਦਰੀ ਆਗੂਆਂ ਨੇ ਮੀਟਿੰਗ ਲਈ ਬੁਲਾਇਆ ਹੈ | ਇਹ ਹੁਣ ਤਕ ਦਾ ਸੱਭ ਤੋਂ ਵੱਡਾ ਅਪਡੇਟ ਦਸਿਆ ਜਾ ਰਿਹਾ ਹੈ ਜਿਸ ਨਾਲ ਪੰਜਾਬ ਭਾਜਪਾ ਦੀ ਮੌਜੂਦਾ ਟੀਮ ਦੀਆਂ ਮੁਸ਼ਕਲਾਂ ਦਾ ਵਧਣਾ ਤੈਅ ਹੈ | 
ਲੁਧਿਆਣਾ ਤੋਂ ਭਾਜਪਾ ਦੇ ਕਈ ਅਹੁਦਿਆਂ ਤੇ ਕੰਮ ਕਰ ਚੁੱਕੇ ਸੰਦੀਪ ਕਪੂਰ ਨੇ ਹੁਣ ਭਾਜਪਾ ਆਗੂਆਂ ਤੇ ਮੌਜੂਦਾ ਪੰਜਾਬ ਭਾਜਪਾ ਦੀ ਟੀਮ ਨੂੰ  ਸਵਾਲਾਂ ਦੇ ਘੇਰੇ ਵਿਚ ਲਿਆ ਖੜਾ ਕੀਤਾ ਹੈ | ਬਕੌਲ ਸੰਦੀਪ ਕਪੂਰ, ਪੰਜਾਬ ਭਾਜਪਾ ਦੀ ਮੌਜੂਦਾ ਟੀਮ ਸਿਰਫ਼ ਚਾਟੂਕਾਰਾਂ ਦੀ ਟੀਮ ਬਣ ਕੇ ਰਹਿ ਗਈ ਹੈ ਜਿਸ ਨੇ ਪੰਜਾਬ ਵਿਚ ਭਾਜਪਾ ਦਾ ਹਾਲ ਬਦ ਤੋਂ ਬਦਤਰ ਕਰ ਦਿਤਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਦੀ ਮੌਜੂਦਾ ਟੀਮ ਕੋਲ ਨਾ ਤਾਂ ਕੋਈ ਵਿਜ਼ਨ ਹੈ ਤੇ ਨਾ ਹੀ ਕੋਈ ਵਿਚਾਰ ਤੇ ਇਹੋ ਕਾਰਨ ਹੈ ਕਿ ਪੰਜਾਬ ਵਿਚ ਭਾਜਪਾ ਹਾਸ਼ੀਏ 'ਤੇ ਆ ਖੜੀ ਹੋਈ ਹੈ | 

ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਪ੍ਰਤੀ ਮੌਜੂਦਾ ਭਾਜਪਾ ਦੀ ਟੀਮ ਜੇਕਰ ਕੇਂਦਰੀ ਲੀਡਰਸ਼ਿਪ ਮੁਹਰੇ ਅੜ ਕੇ ਖੜ੍ਹਦੀ ਤਾਂ ਇਹ ਹਾਲਾਤ ਨਹੀਂ ਸੀ ਹੋਣੇ ਕਿਉਂਕਿ ਪੰਜਾਬ ਨੂੰ  ਪੰਜਾਬੀਆਂ ਨੇ ਚਲਾਉਣਾ ਹੈ ਕਿਸੇ ਹੋਰ ਨੇ ਨਹੀਂ | 
ਉਨ੍ਹਾਂ ਕਿ ਕਿਹਾ ਕਿ ਪੰਜਾਬ ਵਿਚ ਜੇਕਰ ਨਵਜੋਤ ਸਿੱਧੂ ਭਾਜਪਾ ਦੇ ਨਾਲ ਹੁੰਦਾ ਤਾਂ ਪਾਰਟੀ ਦਾ ਗ੍ਰਾਫ਼ ਹੀ ਕੁੱਝ ਹੋਰ ਹੋਣਾ ਸੀ ਪਰ ਅਜਿਹਾ ਇਸ ਲਈ ਨਹੀਂ ਹੋਇਆ ਕਿਉਂਕਿ ਭਾਜਪਾ ਦੇ ਕੁੱਝ ਆਗੂਆਂ ਨੇ ਅਕਾਲੀਆਂ ਦੀਆਂ ਗੱਡੀਆਂ ਵਿਚ ਝੂਟੇ ਲੈਣ ਨੂੰ  ਅਹਿਮੀਅਤ ਦਿਤੀ ਤੇ ਉਨ੍ਹਾਂ ਝੂਟਿਆਂ ਦਾ ਹੀ ਅਸਰ ਹੈ ਕਿ ਭਾਜਪਾ ਪੰਜਾਬ ਵਿਚ ਖਾਸ ਤੌਰ ਉਤੇ ਪੰਜਾਬ ਦੇ ਪਿੰਡਾਂ ਵਿਚ ਲੱਭਦੀ ਹੀ ਨਹੀਂ ਪਈ ਕਿਉਂਕਿ ਅਕਾਲੀਆਂ ਨੇ ਭਾਜਪਾ ਨੂੰ  ਪਿੰਡਾਂ ਤਕ ਪਹੁੰਚਣ ਹੀ ਨਹੀਂ ਦਿਤਾ ਤੇ ਇਸ ਵਿਚ ਅਕਾਲੀਆਂ ਦਾ ਨਹੀਂ ਭਾਜਪਾ ਲੀਡਰਸ਼ਿਪ ਦਾ ਕਸੂਰ ਹੈ | 
ਸੰਦੀਪ ਕਪੂਰ ਨੇ ਕਿਹਾ ਕਿ ਭਾਜਪਾ ਵਿਚ ਪਾਰਟੀ ਵਿਧਾਨ ਦੀਆਂ ਧੱਜੀਆਂ ਰੱਜ ਕੇ ਉੜਾਈਆਂ ਜਾ ਰਹੀਆਂ ਹਨ | ਉਨ੍ਹਾਂ ਲੁਧਿਆਣਾ ਦੇ ਇਕ ਹਲਕੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਹਲਕੇ ਵਿਚ ਇਕ ਧਨਾਡ ਵਿਅਕਤੀ ਨੂੰ  ਪਾਰਟੀ ਵਿਚ ਸ਼ਾਮਲ ਕੀਤਾ ਗਿਆ ਤੇ ਸ਼ਾਮਲ ਕਰਵਾਉਣ ਲਈ ਪਾਰਟੀ ਪ੍ਰਧਾਨ ਆਪ ਲੁਧਿਆਣਾ ਪਹੁੰਚੇ | ਉਕਤ ਆਗੂ ਧਨ-ਬਲ ਦੇ ਜ਼ੋਰ ਉਤੇ ਬੋਰਡਾਂ ਦੀ ਸਿਆਸਤ ਕਰ ਰਿਹਾ ਹੈ ਤੇ ਜੇਕਰ ਅਜਿਹੇ ਬੋਰਡ ਪਾਰਟੀ ਦੇ ਕਿਸੇ ਹੋਰ ਆਗੂ ਵਲੋਂ ਬਗ਼ੈਰ ਸੀਨੀਅਰ ਆਗੂਆਂ ਦੀ ਫ਼ੋਟੋ ਤੋਂ ਲਵਾਏ ਜਾਂਦੇ ਤਾਂ ਪਾਰਟੀ ਪ੍ਰਧਾਨ ਨੇ 'ਡਾਂਗ' ਚੁੱਕ ਕੇ ਉਨਾਂ ਮਗਰ ਪੈ ਜਾਣਾ ਸੀ ਪਰ ਇਸ ਮਾਮਲੇ ਵਿਚ ਅਜਿਹਾ ਨਹੀਂ | ਖੁਲ੍ਹੀ ਛੁਟ ਹੈ ਜੋ ਮਰਜ਼ੀ ਕਰੋ | ਉਨ੍ਹਾ ਪੰਜਾਬ ਭਾਜਪਾ ਦੇ ਇਕ ਜਨਰਲ ਸਕੱਤਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਉਸ ਇਕ ਵਿਅਕਤੀ ਨੂੰ  ਹੀ ਹਟਾ ਦਿਤਾ ਜਾਵੇ ਤਾਂ ਪੰਜਾਬ ਵਿਚ ਭਾਜਪਾ ਦੀ ਦਸ਼ਾ ਅਤੇ ਦਿਸ਼ਾ ਹੀ ਹੋਰ ਹੋ ਜਾਵੇਗੀ | ਭਾਜਪਾ ਆਗੂ ਰਾਜੀਵ ਕਤਨਾ ਦੇ ਮੁੱਦੇ ਉਤੇ ਬੋਲਦਿਆਂ ਸੰਦੀਪ ਕਪੂਰ ਨੇ ਕਿਹਾ ਕਿ ਕਤਨਾ ਵਰਗੇ ਮਿਹਨਤੀ ਆਗੂ ਨੂੰ  ਪਾਰਟੀ ਵਿਚੋਂ ਕੱਢਣਾ 'ਗਊ ਹਤਿਆ' ਕਰਨ ਵਰਗਾ ਹੈ ਅਤੇ ਜਿਹੜੇ ਆਗੂਆਂ ਲਈ ਕਤਨਾ ਨੇ ਸਟੈਂਡ ਲਿਆ ਸੀ ਉਹ ਆਗੂ ਵੀ ਚੁੱਪ ਵੱਟ ਕੇ ਬੈਠ ਗਏ ਪਰ ਕੋਈ ਨਾ ਬਾਰੀ ਤੇ ਫਿਰ ਉਨ੍ਹਾਂ ਵੀ ਆਉਣੀ ਹੀ ਹੈ | 
ਜ਼ਿਕਰਯੋਗ ਹੈ ਕਿ ਭਾਜਪਾ ਦੇ ਕਈ ਸਿੱਖ ਚਿਹਰਿਆਂ ਨੇ ਜਿਥੇ ਭਾਜਪਾ ਤੋਂ ਕਿਨਾਰਾ ਕਰ ਲਿਆ ਹੈ ਉਥੇ ਹੀ ਅਜਿਹੇ ਭਾਜਪਾ ਆਗੂ ਵੀ ਹਨ ਜਿਹੜੇ ਕਿਸਾਨਾਂ ਦੇ ਹੱਕ ਵਿਚ ਖੁਲ ਕੇ ਬੋਲ ਰਹੇ ਹਨ ਤੇ ਉਨ੍ਹਾਂ ਨੂੰ  ਪਾਰਟੀ ਵਿਚੋਂ ਬਾਹਰ ਦਾ ਰਸਤਾ ਵੀ ਦਿਖਾਇਆ ਜਾ ਰਿਹਾ ਹੈ | ਲੁਧਿਆਣਾ ਇਨ੍ਹਾਂ ਸਾਰੀਆਂ ਗੱਲਾਂ ਦਾ ਹੁਣ ਕੇਂਦਰ ਬਣਦਾ ਜਾ ਰਿਹਾ ਹੈ | ਬਣੇ ਵੀ ਕਿਉਂ ਨਾ? ਭਾਜਪਾ ਦੀ ਮੌਜੂਦਾ ਪੰਜਾਬ ਦੀ ਟੀਮ ਵਿਚ ਲੁਧਿਆਣਾ ਦੇ ਕੁੱਝ ਆਗੂਆਂ ਦੀ 'ਤੂਤੀ' ਜੋ ਬੋਲਦੀ ਹੈ | ਲੁਧਿਆਣਾ ਦੇ ਕੁੱਝ ਆਗੂਆਂ ਤੇ ਟਿੱਪਣੀ ਕਰਦਿਆਂ ਸੰਦੀਪ ਕਪੂਰ ਨੇ ਕਿਹਾ ਕਿ ਉਕਤ ਆਗੂ ਆਪੋ ਅਪਣੇ ਬੂਥ ਤਕ ਨਹੀਂ ਜਿੱਤ ਸਕਦੇ ਅਤੇ ਗੱਲਾਂ ਇਉਂ ਕਰਦੇ ਨੇ ਜਿਵੇਂ ਭਾਜਪਾ ਦੀ ਰਜਿਸਟ੍ਰੀ ਹੀ ਉਨ੍ਹਾਂ ਨੇ ਕਰਵਾ ਲਈ ਹੋਵੇ | ਪੰਜਾਬ ਭਾਜਪਾ ਦੀ ਮੌਜੂਦਾ ਟੀਮ ਤੋਂ ਨਾਰਾਜ਼ ਆਗੂਆਂ ਨੂੰ  ਕੇਂਦਰੀ ਆਗੂਆਂ ਨੇ ਮੀਟਿੰਗ ਲਈ ਬੁਲਾਇਆ ਹੈ, ਇਹ ਗੱਲ ਵੀ ਸੰਦੀਪ ਕਪੂਰ ਵਲੋਂ ਕਹੀ ਗਈ ਹੈ | ਬਹਿਰਹਾਲ, ਵਿਧਾਨ ਸਭਾ ਚੋਣਾਂ ਲਾਗੇ ਹਨ ਅਤੇ ਭਾਜਪਾ ਦੇ ਹਾਲਾਤ ਪੰਜਾਬ ਵਿਚ ਕੀ ਨੇ ਇਹ ਵੀ ਕਿਸੇ ਤੋਂ ਲੁਕੀ ਛਿਪੀ ਗੱਲ ਨਹੀਂ ਹੈ | ਅਜਿਹੇ ਹਾਲਾਤਾਂ ਵਿਚ ਭਾਜਪਾ ਆਗੂਆਂ ਦਾ ਅਜਿਹਾ ਵਿਰੋਧ ਪਾਰਟੀ ਲਈ ਹੋਰ ਵੀ ਮੁਸ਼ਕਲਾਂ ਦਾ ਦੌਰ ਲੈ ਕੇ ਆਵੇਗਾ ਇਹ ਗੱਲ ਵੀ ਪੱਕੀ ਹੈ | ਭਾਜਪਾ ਇਸ ਸੱਭ ਤੋਂ ਕਿਵੇਂ ਨਿਜਾਤ ਪਾਵੇਗੀ ਇਹ ਦੇਖਣ ਵਾਲੀ ਗੱਲ ਰਹੇਗੀ |
ਉਧਰ, ਮੰਗਲਵਾਰ ਨੂੰ  ਬਰਨਾਲਾ ਵਿਚ ਭਾਜਪਾ ਦੇ ਕਈ ਆਗੂਆਂ ਨੇ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿਤਾ | ਕਾਂਗਰਸੀ ਆਗੂ ਕੇਵਲ ਸਿੰਘ ਢਿੱਲੋਂ ਨੇ ਸਾਰੇ ਆਗੂਆਂ ਦਾ ਪਾਰਟੀ ਵਿਚ ਸਵਾਗਤ ਕੀਤਾ | ਸ਼ਾਮਲ ਹੋਣ ਵਾਲੇ ਆਗੂਆਂ ਵਿਚ ਕੌਂਸਲਰ ਨਰਿੰਦਰ ਗਰਗ ਨੀਟਾ, ਭਾਜਪਾ ਮੰਡਲ ਪ੍ਰਧਾਨ ਯਸ਼ਪਾਲ ਗਰਗ, ਬੀ.ਸੀ ਸੈਲ ਦੇ ਪ੍ਰਧਾਨ ਹਰਮਨ ਸਿੰਘ, ਯੁਵਾ ਮੋਰਚਾ ਦੇ ਸਾਬਕਾ ਪ੍ਰਧਾਨ ਡਿੰਪਲ ਕਾਂਸਲ, ਭਾਜਪਾ ਮੰਡਲ ਦੇ ਸਾਬਕਾ ਜਨਰਲ ਸਕੱਤਰ ਰਾਕੇਸ਼ ਗੋਇਲ ਤੇ ਹੋਰ ਮੌਜੂਦ ਰਹੇ | imageimage

Ldh_Parmod_13_4: ਸੰਦੀਪ ਕਪੂਰ
 

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement