ਰੋਪੜ ਦੇ ਇਕ ਮਕਾਨ 'ਚੋਂ ਸ਼ੱਕੀ ਹਾਲਤ 'ਚ ਮਿਲੀਆਂ ਤਿੰਨ ਲਾਸ਼ਾਂ
Published : Apr 14, 2022, 6:43 am IST
Updated : Apr 14, 2022, 6:43 am IST
SHARE ARTICLE
image
image

ਰੋਪੜ ਦੇ ਇਕ ਮਕਾਨ 'ਚੋਂ ਸ਼ੱਕੀ ਹਾਲਤ 'ਚ ਮਿਲੀਆਂ ਤਿੰਨ ਲਾਸ਼ਾਂ


ਰੂਪਨਗਰ, 13 ਅਪ੍ਰੈਲ (ਹਰੀਸ਼ ਕਾਲੜਾ, ਕਮਲ ਭਾਰਜ): ਨੇੜਲੀ ਪਾਵਰ ਕਲੋਨੀ ਦੇ ਵਿਚ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ | ਕਲੋਨੀ ਦੇ ਇਕ ਘਰ ਵਿਚ ਤਿੰਨ ਜੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ | ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਗੁਆਢੀਆਂ ਨੂੰ  ਘਰ ਦੇ ਦੁਆਲੇ ਗੰਦੀ ਬਦਬੂ ਆਉਣ ਲੱਗੀ ਅਤੇ ਜਦੋਂ ਸ਼ੱਕ ਵਧਿਆ ਤਾਂ ਇਸ ਘਰ ਦੇ ਅੰਦਰ ਦਾਖ਼ਲ ਹੋ ਕੇ ਵੇਖਿਆ ਤਾਂ ਸੱਭ ਦੇ ਰੌਂਗਟੇ ਖੜੇ ਹੋ ਗਏ | ਘਰ ਦੇ ਅੰਦਰ ਇਕ ਪਰਵਾਰ ਦੇ ਤਿੰਨ ਮੈਂਬਰਾਂ ਦੀਆਂ ਗਲੀਆਂ ਲਾਸ਼ਾਂ ਪਈਆਂ ਹੋਈਆਂ ਸਨ | ਪ੍ਰਾਪਤ ਜਾਣਕਾਰੀ ਮੁਤਾਬਕ ਕੁਆਰਟਰ ਨੰਬਰ 62 ਵਿਚ ਪਤੀ ਪਤਨੀ ਅਤੇ ਉਨ੍ਹਾਂ ਦੇ ਦੋ ਬੱਚੇ ਇਕ ਬੇਟਾ ਤੇ ਬੇਟੀ ਰਹਿੰਦੇ ਸਨ | ਮਿ੍ਤਕਾਂ ਵਿਚੋਂ ਇਕ ਰਿਟਾਇਰਡ ਅਧਿਆਪਕ ਹਰਚਰਨ ਸਿੰਘ  ਜੋ ਪਾਵਰਕਾਮ ਦੇ ਸਕੂਲ ਵਿਚ  ਪੜ੍ਹਾਉਂਦੇ ਸਨ | ਉਨ੍ਹਾਂ ਦੀ ਪਤਨੀ ਪਰਮਜੀਤ ਕੌਰ ਅਤੇ ਬੇਟੀ ਚਰਨਪ੍ਰੀਤ ਕੌਰ  ਜੋ ਬਤੌਰ ਡਾਕਟਰ ਸ੍ਰੀ ਆਨੰਦਪੁਰ ਸਾਹਿਬ ਹਸਪਤਾਲ ਵਿਚ ਸੇਵਾਵਾਂ ਦੇ ਰਹੀ ਸੀ ਦੀਆਂ ਲਾਸ਼ਾਂ ਬਰਾਮਦ ਹੋਈਆਂ ਜਦਕਿ ਬੇਟਾ ਪ੍ਰਭਜੋਤ ਜੋ ਕਿ ਇਸ ਵਕਤ ਲਾਪਤਾ ਹੈ | ਪਹਿਲੀ ਨਜਰ ਵਿਚ ਇਹ ਕਤਲ ਦਾ ਮਾਮਲਾ ਜਾਪ ਰਿਹਾ ਹੈ ਅਤੇ ਇਹ ਪਹਿਲੀ ਵਾਰ ਹੈ ਕਿ ਇਹ ਰੂਹ ਕੰਬਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਵਲੋਂ ਇਸ ਮਾਮਲੇ ਨੂੰ  ਕਤਲ ਦੀਆਂ ਧਾਰਾਵਾਂ ਅਧੀਨ ਦਰਜ ਕਰ ਲਿਆ ਗਿਆ ਹੈ | ਮੌਕੇ ਉਤੇ ਫ਼ੋਰੈਂਸਿਕ ਦੀ ਟੀਮ ਵੀ ਪਹੁੰਚੀ ਹੋਈ ਹੈ ਅਤੇ ਜ਼ਿਲ੍ਹਾ ਐਸਐਸਪੀ ਸੰਦੀਪ ਗਰਗ ਵਲੋਂ ਇਸ ਕੇਸ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿਤੀ ਹੈ |

ਫੋਟੋ ਰੋਪੜ-13-22 ਤੋਂ ਪ੍ਰਾਪਤ ਕਰੋ ਜੀ |

 

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement