ਖ਼ਬਰਾਂ |

ਤਾਜ਼ਾ |

ਲਾਰੈਂਸ ਗੈਂਗ ਦੇ 3 ਸਾਥੀ 12 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ
Published : Apr 14, 2023, 2:33 pm IST
Updated : Apr 14, 2023, 2:33 pm IST
SHARE ARTICLE
photo
photo

ਪੁਲਿਸ ਨੇ ਮੁਲਜ਼ਮਾਂ ਕੋਲੋਂ 2 ਮੋਟਰਸਾਈਕਲ ਵੀ ਬਰਾਮਦ ਕੀਤੇ ਹਨ ਜਦੋਂਕਿ ਇੱਕ ਮੁਲਜ਼ਮ ਫਰਾਰ ਹੈ

 

ਸ੍ਰੀ ਮੁਕਤਸਰ ਸਾਹਿਬ: ਰਾਜਸਥਾਨ ਪੁਲਿਸ ਨੇ ਇੱਕ ਪੰਜਾਬੀ ਸਮੇਤ ਲਾਰੈਂਸ ਗੈਂਗ ਦੇ 3 ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 12 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 2 ਮੋਟਰਸਾਈਕਲ ਵੀ ਬਰਾਮਦ ਕੀਤੇ ਹਨ ਜਦੋਂਕਿ ਇੱਕ ਮੁਲਜ਼ਮ ਫਰਾਰ ਹੈ। 

ਸ੍ਰੀਗੰਗਾਨਗਰ ਦੇ ਸੀਨੀਅਰ ਪੁਲਿਸ ਕਪਤਾਨ ਪੈਰਿਸ ਦੇਸ਼ਮੁੱਖ ਨੇ ਦੱਸਿਆ ਕਿ ਬੀਐਸਐਫ (34ਵੀਂ ਬਟਾਲੀਅਨ) ਪੋਸਟ 41 ਪੀਐਸ ਨੂੰ ਥਾਣਾ ਸਮੇਜਾਕੋਠੀ ਵਿਖੇ ਹੈਰੋਇਨ ਸਮੱਗਲਰਾਂ ਬਾਰੇ ਸੂਚਿਤ ਕੀਤਾ ਗਿਆ ਸੀ।

ਇਸ ਤੋਂ ਬਾਅਦ ਪੁਲਿਸ ਅਤੇ ਬੀਐਸਐਫ ਜਵਾਨਾਂ, ਸੀਆਈਡੀ ਅਤੇ ਜ਼ਿਲ੍ਹਾ ਵਿਸ਼ੇਸ਼ ਟੀਮ ਵੱਲੋਂ ਸਾਂਝੀ ਨਾਕਾਬੰਦੀ ਕੀਤੀ ਗਈ ਅਤੇ ਤੜਕੇ 3.30 ਵਜੇ ਦੇ ਕਰੀਬ 2 ਮੋਟਰਸਾਈਕਲਾਂ 'ਤੇ ਸਵਾਰ 4 ਸ਼ੱਕੀ ਵਿਅਕਤੀਆਂ ਨੂੰ ਰੋਕਿਆ ਗਿਆ।

ਜਿਸ 'ਤੇ ਸੁਰਿੰਦਰ ਉਰਫ਼ ਸੋਨੂੰ, ਕੁਲਦੀਪ ਸਿੰਘ ਉਰਫ਼ ਸੰਦੀਪ ਉਰਫ਼ ਪਹਿਲਵਾਨ (ਅਜਨਾਲਾ) ਅਤੇ ਪੁਨੀਤ ਕਾਜਲਾ ਨੂੰ ਪੁਲਿਸ ਸਟਾਫ਼ ਅਤੇ ਡੌਗ ਸਕੁਐਡ ਬੀ.ਐੱਸ.ਐੱਫ (ਟਰੈਕਰ ਡੌਗ) ਦੀ ਮਦਦ ਨਾਲ ਕਾਬੂ ਕਰ ਲਿਆ ਗਿਆ।

ਫੜੇ ਗਏ ਮੁਲਜ਼ਮਾਂ ਕੋਲੋਂ 12 ਕਿਲੋ ਹੈਰੋਇਨ ਤੋਂ ਇਲਾਵਾ ਦੋ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਹੁਣ ਤੱਕ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਉਕਤ ਨਸ਼ਾ ਤਸਕਰੀ ਰੈਕੇਟ ਨੂੰ ਸੁਨੀਲ ਯਾਦਵ ਉਰਫ ਗੋਲੂ ਚਲਾ ਰਿਹਾ ਹੈ, ਜੋ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਰਗਨਾ ਹੈ। ਸੁਨੀਲ ਯਾਦਵ ਉਰਫ ਗੋਲੂ ਨੇ ਅੰਕਿਤ ਭਾਦੂ ਨਾਲ ਮਿਲ ਕੇ ਸਾਲ 2017 'ਚ ਪੰਕਜ ਸੋਨੀ ਦਾ ਕਤਲ ਕਰ ਦਿੱਤਾ ਸੀ। ਲਾਰੈਂਸ ਬਿਸ਼ਨੋਈ ਦੇ ਗੁੰਡੇ ਪਾਕਿਸਤਾਨੀ ਸਮੱਗਲਰਾਂ ਨਾਲ ਮਿਲ ਕੇ ਨਸ਼ਿਆਂ ਦੀ ਤਸਕਰੀ ਕਰਦੇ ਹਨ। ਹੁਣ ਇਸ ਸਬੰਧੀ ਲਾਰੇਂਸ ਬਿਸ਼ਨੋਈ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ।

SHARE ARTICLE

ਏਜੰਸੀ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement