
ਰਾਜਪੁਰਾ ਦੀ ਮੰਡੀ 'ਚ ਕਣਕ ਵੇਚਣ ਆਇਆ ਹੋਇਆ ਸੀ ਕਿਸਾਨ
ਰਾਜਪੁਰਾ : ਪਟਿਆਲਾ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਰਾਜਪੁਰਾ ਨਵੀਂ ਅਨਾਜ ਮੰਡੀ 'ਚ ਕਣਕ ਦੀ ਫ਼ਸਲ ਵੇਚਣ ਆਏ ਇਕ ਕਿਸਾਨ ਨੂੰ ਦਿਲ ਦਾ ਦੌਰਾ ਪੈ ਗਿਆ। ਦਿਲ ਦਾ ਦੌਰਾ ਪੈਣ ਨਾਲ ਕਿਸਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਿਸਾਨ ਦੀ ਪਹਿਚਾਣ ਅਮਰ ਸਿੰਘ (80) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਰਾਜਪੁਰਾ ਦੀ ਮੰਡੀ 'ਚ ਕਣਕ ਵੇਚਣ ਆਇਆ ਹੋਇਆ ਸੀ। ਅਚਾਨਕ ਆੜ੍ਹਤੀ ਪੇ੍ਮ ਚੰਦ ਐਂਡ ਸੰਨਜ਼ ਦੀ ਦੁਕਾਨ 'ਤੇ ਬੈਠੇ ਨੂੰ ਦਿਲ ਦਾ ਦੌਰਾ ਪੈ ਗਿਆ। ਉਸ ਨੂੰ ਸਥਾਨਕ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਮਿ੍ਤਕ ਐਲਾਨ ਦਿੱਤਾ।