
36 ਹਜ਼ਾਰ ਰੁਪਏ ਵੀ ਕੀਤੇ ਬਰਾਮਦ
ਜਲੰਧਰ: ਕਮਿਸ਼ਨਰੇਟ ਪੁਲਿਸ ਦੀਆਂ ਟੀਮਾਂ ਨੇ ਛਾਪਾ ਮਾਰ ਕੇ ਸਾਈ ਦਾਸ ਸਕੂਲ ਨੇੜੇ ਜੂਆ ਖੇਡਦੇ 12 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਕਰੀਬ 36500 ਰੁਪਏ ਅਤੇ ਸਾਮਾਨ ਬਰਾਮਦ ਹੋਇਆ ਹੈ।
ਥਾਣਾ-2 ਦੀ ਪੁਲਿਸ ਨੇ ਮੁਲਜ਼ਮ ਅਜੇ ਵਰਮਾ ਵਾਸੀ ਵਿਰਦੀ ਕਲੋਨੀ, ਦੀਪਕ ਕੁਮਾਰ ਵਾਸੀ ਸੰਜੇ ਗਾਂਧੀ ਨਗਰ, ਵਿਜੇ ਕੁਮਾਰ ਵਾਸੀ ਮੁਹੱਲਾ ਕਰਾਰ ਖਾਂ, ਧਰਮਪਾਲ ਵਾਸੀ ਗੋਪਾਲ ਨਗਰ, ਰਾਜ ਕੁਮਾਰ ਵਾਸੀ ਸਾਈਂਦਾਸ ਸਕੂਲ ਬੈਕ ਸਾਈਡ ਅਤੇ ਵਿਜੇ, ਪਵਨ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਏਐਸਆਈ ਗੋਪਾਲ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਆਪਣੀ ਟੀਮ ਸਮੇਤ ਉਪਰੋਕਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਨੂੰ ਥਾਣਾ ਪੱਧਰ ’ਤੇ ਜ਼ਮਾਨਤ ਮਿਲ ਗਈ।
ਥਾਣਾ-7 ਦੀ ਪੁਲਿਸ ਨੇ ਗੜ੍ਹਾ ਨੇੜੇ ਛਾਪੇਮਾਰੀ ਕਰ ਕੇ ਸੱਟਾ ਲਗਵਾਉਣ ਵਾਲੇ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਪ੍ਰਵੀਨ ਕੁਮਾਰ ਵਾਸੀ ਸੁਭਾਸ਼ ਨਗਰ ਖ਼ਿਲਾਫ਼ ਗੈਂਬਲਿੰਗ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਏਐਸਆਈ ਰਣਜੀਤ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਉਕਤ ਮੁਲਜ਼ਮਾਂ ਨੂੰ ਗੜ੍ਹਾ ਤੋਂ ਕਾਬੂ ਕੀਤਾ। ਚੈਕਿੰਗ ਦੌਰਾਨ ਉਸ ਕੋਲੋਂ ਕਰੀਬ 3200 ਰੁਪਏ ਬਰਾਮਦ ਹੋਏ। ਮੁਲਜ਼ਮ ਨੂੰ ਥਾਣਾ ਪੱਧਰ ’ਤੇ ਜ਼ਮਾਨਤ ਮਿਲ ਗਈ।