Punjab Congress Candidates List: ਪੰਜਾਬ ਕਾਂਗਰਸ ਨੇ 6 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ, ਵੇਖੋ ਕਿਸ ਨੂੰ ਕਿਥੋਂ ਮਿਲੀ ਟਿਕਟ

By : GAGANDEEP

Published : Apr 14, 2024, 8:58 pm IST
Updated : Apr 14, 2024, 9:51 pm IST
SHARE ARTICLE
Congress released the list of 6 candidates from Punjab
Congress released the list of 6 candidates from Punjab

Punjab Congress Candidates List: ਫਤਿਹਗੜ੍ਹ ਸਾਹਿਬ ਤੋਂ ਅਮਰ ਸਿੰਘ ਲੜਨਗੇ ਚੋਣ

Congress released the list of 6 candidates from Punjab:  ਚੰਡੀਗੜ੍ਹ, 14 ਅਪ੍ਰੈਲ (ਗੁਰਉਪਦੇਸ਼ ਭੁੱਲਰ): ਕਾਂਗਰਸ ਨੇ ਵੀ ਅੱਜ ਦੇਰ ਸ਼ਾਮ ਪੰਜਾਬ ’ਚ ਲੋਕ ਸਭਾ ਚੋਣਾਂ ਲਈ ਅਪਣੇ ਛੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿਤੀ ਹੈ। ਇਸ ਸੂਚੀ ’ਚ ਵੱਡੇ ਨਾਂ ਹੀ ਸ਼ਾਮਲ ਹਨ। ਇਨ੍ਹਾਂ ਨਾਵਾਂ ’ਤੇ ਬੀਤੇ ਦਿਨੀਂ ਨਵੀਂ ਦਿੱਲੀ ’ਚ ਹੋਈ ਪਾਰਟੀ ਦੀ ਸਕ੍ਰੀਨਿੰਗ ਕਮੇਟੀ ’ਚ ਚਰਚਾ ਤੋਂ ਬਾਅਦ ਸਹਿਮਤੀ ਬਣੀ ਸੀ ਅਤੇ ਇਨ੍ਹਾਂ ਨੂੰ ਬਾਅਦ ’ਚ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਤੋਂ ਬਾਅਦ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਪ੍ਰਵਾਨਗੀ ਦਿਤੀ ਹੈ। ਚੋਣ ਕਮੇਟੀ ਦੀ ਮੀਟਿੰਗ ’ਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵੀ ਸ਼ਾਮਲ ਸਨ। 

photo
photo

ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਵਲੋਂ ਜਾਰੀ 6 ਉਮੀਦਵਾਰਾਂ ਦੀ ਪਹਿਲੀ ਸੂਚੀ ’ਚ ਜਲੰਧਰ (ਰਿਜ਼ਰਵ) ਹਲਕੇ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਫਤਿਹਗੜ੍ਹ ਸਾਹਿਬ (ਰਿਜ਼ਰਵ) ਤੋਂ ਮੌਜੂਦਾ ਸੰਸਦ ਮੈਂਬਰ ਅਮਰ ਸਿੰਘ, ਅੰਮ੍ਰਿਤਸਰ ਤੋਂ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ, ਬਠਿੰਡਾ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਅਤੇ ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ ਨੂੰ ਟਿਕਟ ਦਿਤੀ ਹੈ।

ਬਠਿੰਡਾ ਲੋਕ ਸਭਾ ਹਲਕੇ ਤੋਂ ਬਦਲੀਆਂ ਸਥਿਤੀਆਂ ’ਚ ਹੁਣ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਲਿਆਂਦਾ ਗਿਆ ਹੈ, ਜਦਕਿ ਇਸ ਸੀਟ ’ਤੇ ਰਾਜਾ ਵੜਿੰਗ ਦੀ ਪਤਨੀ ਅਮਿ੍ਰਤਾ ਵੜਿੰਗ ਵੀ ਦਾਅਵੇਦਾਰ ਸੀ। ਸੰਗਰੂਰ ਤੋਂ ਖਹਿਰਾ ਨੂੰ ਲਿਆਂਦਾ ਗਿਆ ਹੈ, ਜਦਕਿ ਇਥੇ ਵਿਜੈ ਇੰਦਰ ਸਿੰਗਲਾ ਵੀ ਦਾਅਵੇਦਾਰ ਸਨ। ਪਟਿਆਲਾ ਹਲਕੇ ’ਚ ਲਾਲ ਸਿੰਘ ਅਤੇ ਹਰਦਿਆਲ ਕੰਬੋਜ ਵਰਗੇ ਆਗੂਆਂ ਦੇ ਵਿਰੋਧ ਦੇ ਬਾਵਜੂਦ ਪਿਛਲੇ ਦਿਨੀਂ ਹੀ ਕਾਂਗਰਸ ’ਚ ਸ਼ਾਮਲ ਹੋਏ ਡਾ. ਗਾਂਧੀ ਨੂੰ ਟਿਕਟ ਦਿਤੀ ਗਈ ਹੈ। ਇਸੇ ਤਰ੍ਹਾਂ ਚੌਧਰੀ ਪਰਵਾਰ ਦੇ ਵਿਰੋਧ ਨੂੰ ਪਾਸੇ ਰਖਦਿਆਂ ਜਲੰਧਰ ਤੋਂ ਚੰਨੀ ਨੂੰ ਟਿਕਟ ਦਿਤੀ ਜਾਣੀ ਹੈ। ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਜਿੱਤ ਦੀ ਸਮਰੱਥਾ ਵਾਲੇ ਮਜ਼ਬੂਤ ਉਮੀਦਵਾਰ ਅੱਗੇ ਲਿਆਂਦੇ ਗਏ ਹਨ।
 

ਇਹ ਵੀ ਪੜ੍ਹੋ: Patiala News: ਆਪਣੀ ਪ੍ਰੇਮਿਕਾ ਨੂੰ ਮਿਲਣ ਗਏ ਨੌਜਵਾਨ ਦੀ ਕੁੱਟਮਾਰ, ਸਵੇਰੇ ਤੋੜ ਦਿਤਾ ਦਮ 

ਦਿੱਲੀ ਦੀਆਂ 3 ਸੀਟਾਂ ਲਈ ਵੀ ਉਮੀਦਵਾਰਾਂ ਦਾ ਐਲਾਨ
ਕਨ੍ਹਈਆ ਕੁਮਾਰ ਉੱਤਰੀ ਪੂਰਬੀ ਦਿੱਲੀ ਸੀਟ ਤੋਂ ਚੋਣ ਲੜਨਗੇ

ਇਸ ਤੋਂ ਇਲਾਵਾ ਦਿੱਲੀ ਦੀਆਂ ਤਿੰਨ ਸੀਟਾਂ ਤੋਂ ਵੀ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ, ਜਿਸ ’ਚ ਸਭ ਤੋਂ ਪ੍ਰਮੁੱਖ ਨਾਂ ਕਨ੍ਹਈਆ ਕੁਮਾਰ ਦਾ ਹੈ ਜੋ ਉੱਤਰੀ ਪੂਰਬੀ ਦਿੱਲੀ ਤੋਂ ਚੋਣ ਲੜਨਗੇ। ਚਾਂਦਨੀ ਚੌਕ ਤੋਂ ਜੇ.ਪੀ. ਅਗਰਵਾਲ ਅਤੇ ਉੱਤਰੀ ਪਛਮੀ ਦਿੱਲੀ ਤੋਂ ਉਦਿਤ ਰਾਜ ਨੂੰ ਟਿਕਟ ਦਿਤੀ ਗਈ ਹੈ। ਦਿੱਲੀ ’ਚ ਕਾਂਗਰਸ ਆਮ ਆਦਮੀ ਪਾਰਟੀ (ਆਪ) ਨਾਲ ਮਿਲ ਕੇ ਚੋਣ ਲੜ ਰਹੀ ਹੈ ਅਤੇ ਇਸ ਦੇ ਹਿੱਸੇ ’ਚ ਦਿੱਲੀ ਦੀਆਂ ਤਿੰਨ ਸੀਟਾਂ ਹਨ। 

ਇਹ ਵੀ ਪੜ੍ਹੋ: Rajasthan News: ਵਿਆਹੁਤਾ ਮਰਦ ਨਾਲ ਪ੍ਰੇਮ ਸਬੰਧ ਰੱਖਣ ਕਾਰਨ ਔਰਤ ਨੂੰ ਅੱਧਨੰਗਾ ਕਰ ਕੇ ਘੁਮਾਇਆ ਗਿਆ

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਬਾਕੀ ਚਾਰ ਸੀਟਾਂ ’ਤੇ ‘ਆਪ’ ਉਮੀਦਵਾਰ ਐਲਾਨੇਗੀ। 37 ਸਾਲਾਂ ਦੇ ਕਨ੍ਹਈਆ ਕੁਮਾਰ ਦਾ ਮੁਕਾਬਲਾ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮਨੋਜ ਤਿਵਾਰੀ ਨਾਲ ਹੋਵੇਗਾ। 2019 ’ਚ ਉਨ੍ਹਾਂ ਨੇ ਸੀ.ਪੀ.ਆਈ. ਦੇ ਟਿਕਟ ’ਤੇ ਬਿਹਾਰ ਦੇ ਬੇਗੂਸਰਾਏ ਤੋਂ ਚੋਣ ਲੜੀ ਸੀ ਪਰ ਹਾਰ ਗਏ ਸਨ। ਦਿੱਲੀ ’ਚ ਚੋਣਾਂ 25 ਮਈ ਨੂੰ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। ਅੱਜ ਕਾਂਗਰਸ ਵਲੋਂ ਜਾਰੀ ਸੂਚੀ ’ਚ ਉੱਤਰ ਪ੍ਰਦੇਸ਼ ਦੀ ਇਕੋ-ਇਕ ਸੀਟ ਅਲਾਹਾਬਾਦ ਤੋਂ ਉਜਵਲ ਰੇਵਾਤੀ ਰਮਨ ਸਿੰਘ ਨੂੰ ਖੜਾ ਕੀਤਾ ਗਿਆ ਹੈ

(For more Punjabi news apart from Congress released the list of 6 candidates from Punjab, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement