ਸੂਬੇ ਵਿਚ ਹੁਣ ਤਕ ਕੋਵਿਡ-19 ਦੇ 41849 ਟੈਸਟ ਕੀਤੇ ਗਏ : ਸਿੱਧੂ
Published : May 14, 2020, 3:27 am IST
Updated : May 14, 2020, 3:27 am IST
SHARE ARTICLE
file photo
file photo

ਪੰਜਾਬ ਦੇ ਟੈਸਟਿੰਗ ਅੰਕੜੇ ਕੌਮੀ ਔਸਤ ਨਾਲੋਂ ਜ਼ਿਆਦਾ

ਚੰਡੀਗੜ੍ਹ, 13 ਮਈ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਵਿਚ 13 ਮਈ, 2020 ਤਕ ਕੋਵਿਡ-19 ਦੇ 41849 ਟੈਸਟ ਕੀਤੇ ਜਾ ਚੁੱਕੇ ਹਨ। ਪੰਜਾਬ ਵਿਚ ਟੈਸਟਾਂ ਦੀ ਸੰਖਿਆ ਵਿਚ ਵਾਧਾ ਕੀਤਾ ਗਿਆ ਹੈ ਅਤੇ 1392 ਟੈਸਟ ਪ੍ਰਤੀ ਦਿਨ ਪ੍ਰਤੀ ਮਿਲੀਅਨ ਕੀਤੇ ਗਏ ਹਨ। ਇਹ ਕੌਮੀ ਔਸਤ ਦੇ ਪ੍ਰਤੀ ਦਿਨ ਪ੍ਰਤੀ ਮਿਲੀਅਨ 1243 ਟੈਸਟਾਂ ਤੋਂ ਜ਼ਿਆਦਾ ਹੈ। ਇਹ ਜਾਣਕਾਰੀ ਪੰਜਾਬ ਦੇ ਸਿਹਤ ਤੇ ਪਰਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਇਥੇ ਜਾਰੀ ਇਕ ਪ੍ਰੈਸ ਬਿਆਨ ਵਿਚ ਦਿਤੀ।

ਉਨ੍ਹਾਂ ਦਸਿਆ ਕਿ ਪੰਜਾਬ ਵਲੋਂ ਸੂਬੇ ਵਿਚ ਟੈਸਟਿੰਗ ਲਈ ਪ੍ਰਭਾਵਸ਼ਾਲੀ ਪਹੁੰਚ ਅਪਣਾਈ ਗਈ ਹੈ। ਸੂਬੇ ਨੇ ਅਪਣੀ ਟੈਸਟਿੰਗ ਰਣਨੀਤੀ ਤਿਆਰ ਕੀਤੀ ਹੈ। ਇਹ ਰਣਨੀਤੀ ਸੈਂਟਰ ਫਾਰ ਪਾਲਿਸੀ ਰਿਸਰਚ, ਨਵੀਂ ਦਿੱਲੀ ਅਤੇ ਜੋਹਨਸ ਹੋਪਕਿਨਸ ਯੂਨੀਵਰਸਟੀ, ਯੂਐਸਏ ਦੇ ਮੈਡੀਕਲ ਮਾਹਰਾਂ ਦੇ ਸੁਝਾਵਾਂ ਅਨੁਸਾਰ ਤਿਆਰ ਕੀਤੀ ਗਈ ਹੈ।

ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ  ਪੰਜਾਬ ਨੇ ਲੈਬਾਂ ਦੀ ਸਮਰੱਥਾ ਵਿਚ ਵਾਧਾ ਕਰ ਕੇ ਅਪਣੀ ਟੈਸਟਿੰਗ ਦਰ  ਵਿਚ ਤੇਜ਼ੀ ਨਾਲ ਵਾਧਾ ਕੀਤਾ ਹੈ। ਪੰਜਾਬ ਵਿਚ 2 ਮਈ 2020 ਤਕ 20,000 ਸੈਂਪਲ ਲਏ ਗਏ ਸਨ। ਇਸ ਨੂੰ ਅੱਗੇ ਵਧਾਉਂਦਿਆਂ ਰਾਜ ਵਿਚ ਅਗਲੇ 10,000 ਟੈਸਟ ਸਿਰਫ਼ 5 ਦਿਨਾਂ ਵਿਚ ਕੀਤੇ ਗਏ ਅਤੇ 7 ਮਈ ਤਕ 30,000 ਟੈਸਟ ਕੀਤੇ ਜਾ ਚੁੱਕੇ ਸਨ। ਕੋਵਿਡ-19 ਦੇ ਸ਼ੱਕੀ ਕੇਸਾਂ ਦੇ ਟੈਸਟ ਕਰਨ ਲਈ ਸੂਬਾ ਵੱਲੋਂ ਆਪਣੀਆਂ ਸਰਕਾਰੀ ਮੈਡੀਕਲ ਕਾਲਜ ਦੀਆਂ ਲੈਬਾਂ ਦਾ ਪੂਰੀ ਸਮਰੱਥਾ ਨਾਲ ਇਸਤੇਮਾਲ ਕੀਤਾ ਜਾ ਰਿਹਾ ਹੈ।

File photoFile photo

ਇਸ ਤੋਂ ਇਲਾਵਾ ਸੂਬੇ ਦੀ ਟੈਸਟਿੰਗ ਸਮਰੱਥਾ ਨੂੰ ਵਧਾਉਣ ਲਈ ਭਾਰਤ ਸਰਕਾਰ ਦੀਆਂ ਸੰਸਥਾਵਾਂ ਜਿਵੇਂ ਕਿ ਆਈ.ਐਮ. ਟੈੱਕ ਚੰਡੀਗੜ੍ਹ ਅਤੇ ਪੀਜੀਆਈ ਚੰਡੀਗੜ੍ਹ ਦੇ ਨਾਲ ਨਾਲ ਕੁਝ ਆਈਸੀਐਮਆਰ ਤੋਂ ਮੰਜੂਰੀ ਪ੍ਰਾਪਤ ਲੈਬਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਸਿਹਤ ਮੰਤਰੀ ਨੇ ਦਸਿਆ ਕਿ ਸੂਬੇ ਵਲੋਂ ਚਾਰ ਹੋਰ ਸਰਕਾਰੀ ਲੈਬਾਰਟਰੀਆਂ ਆਰਡੀਡੀਐਲ-ਐਨਜ਼ੈਡ ਜਲੰਧਰ, ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਸ ਯੂਨਿਵਰਸਿਟੀ ਲੁਧਿਆਣਾ, ਪੰਜਾਬ ਬਾਇਓਟੈਕ ਇਨਕਿਉਬੇਟਰ ਮੋਹਾਲੀ ਅਤੇ ਸਟੇਟ ਐਫਐਸਐਲ ਮੋਹਾਲੀ ਵਿਚ ਟੈਸਟਿੰਗ ਸ਼ੁਰੂ ਕਰਨ ਦੀ ਯੋਜਨਾ ਹੈ।

ਇਸ ਤੋਂ ਇਲਾਵਾ 4 ਕੇਂਦਰੀ ਅਦਾਰਿਆਂ ਆਈਆਈਐਸਈਆਰ ਮੋਹਾਲੀ, ਐਨਆਈਪੀਆਰ ਮੋਹਾਲੀ, ਐਨਏਬੀਆਈ ਮੋਹਾਲੀ ਅਤੇ ਪੰਜਾਬ ਯੂਨਿਵਰਸਟੀ ਚੰਡੀਗੜ੍ਹ ਵਿਚ ਵੀ ਚਾਰ ਲੈਬਾਰਟਰੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਸ. ਬਲਬੀਰ ਸਿੰਘ ਸਿੱਧੂ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਭਾਰਤ ਸਰਕਾਰ ਨੂੰ 4 ਹੋਰ ਸਰਕਾਰੀ ਲੈਬੋਰਟਰੀਆਂ ਜ਼ਿਲ੍ਹਾ ਹਸਪਤਾਲ ਬਰਨਾਲਾ, ਰੂਪਨਗਰ, ਲੁਧਿਆਣਾ ਅਤੇ ਹੁਸ਼ਿਆਰਪੁਰ ਵਿਚ ਸਥਾਪਤ ਕਰਨ ਦੀ ਯੋਜਨਾ ਬਣਾ ਕੇ ਭੇਜੀ ਗਈ ਹੈ। ਸਿਹਤ ਮੰਤਰੀ ਨੇ ਦਸਿਆ ਕਿ ਨਿਗਰਾਨੀ ਦੇ ਉਦੇਸ਼ ਨਾਲ ਟੈਸਟਿੰਗ ਲਈ ਸੈਂਪਲ ਲੈਣ ਲਈ ਲਗਭਗ 111 ਫਲੂ ਕਾਰਨਰ ਅਤੇ 161 ਟੀਮਾਂ ਫੀਲਡ ਵਿਚ ਸੈਂਪਲ ਇਕੱਠੇ ਕਰਨ ਦਾ ਕੰਮ ਕਰ ਰਹੀਆਂ ਹਨ। ਸਾਰੇ ਮੈਡੀਕਲ ਸਟਾਫ਼ ਨੂੰ ਨਿਰਵਿਘਨ ਸੈਂਪਲ ਇਕੱਠੇ ਕਰਨ ਲਈ ਉਚਿੱਤ ਟਰੇਨਿੰਗ ਦਿਤੀ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement