ਕੋਰੋਨਾ ਮਹਾਂਮਾਰੀ: ਪੀ.ਜੀ.ਆਈ. ਤੋਂ ਇਕ ਮਹੀਨੇ ਦੀ ਬੱਚੀ ਸਣੇ ਪੰਜ ਨੂੰ ਛੁੱਟੀ
Published : May 14, 2020, 10:22 am IST
Updated : May 14, 2020, 10:22 am IST
SHARE ARTICLE
ਕੋਰੋਨਾ ਮਹਾਂਮਾਰੀ: ਪੀ.ਜੀ.ਆਈ. ਤੋਂ ਇਕ ਮਹੀਨੇ ਦੀ ਬੱਚੀ ਸਣੇ ਪੰਜ ਨੂੰ ਛੁੱਟੀ ~ਫੋਟੋ ਸੰਤੋਖ਼ ਸਿੰਘ
ਕੋਰੋਨਾ ਮਹਾਂਮਾਰੀ: ਪੀ.ਜੀ.ਆਈ. ਤੋਂ ਇਕ ਮਹੀਨੇ ਦੀ ਬੱਚੀ ਸਣੇ ਪੰਜ ਨੂੰ ਛੁੱਟੀ ~ਫੋਟੋ ਸੰਤੋਖ਼ ਸਿੰਘ

ਚੰਡੀਗੜ੍ਹ 'ਚ ਪਾਜ਼ੇਟਿਵ ਕੇਸ ਹੋਏ 189

ਚੰਡੀਗੜ੍ਹ, 13 ਮਈ(ਤਰੁਣ ਭਜਨੀ): ਚੰਡੀਗੜ੍ਹ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਬੁਧਵਾਰ ਪੰਜ ਮਾਮਲੇ ਆਉਣ ਨਾਲ ਪਾਜ਼ੇਟਿਵ ਕੇਸਾਂ ਦੀ ਗਿਣਤੀ 189 ਹੋ ਗਈ ਹੈ। ਇਸ ਦੇ ਉਲਟ ਪੀ.ਜੀ.ਆਈ. ਤੋਂ ਚੰਗੀ ਖ਼ਬਰ ਆਈ ਹੈ। ਇਥੇ ਦਾਖ਼ਲ ਸੱਭ ਤੋਂ ਘੱਟ ਉਮਰ ਦੀ ਕੋਰੋਨਾ ਪਾਜ਼ੇਟਿਵ ਮਰੀਜ਼ ਇਕ ਮਹੀਨੇ ਦੀ ਬੱਚੀ ਨੂੰ ਬੁਧਵਾਰ ਨੂੰ ਡਿਸਚਾਰਜ ਕਰ ਦਿਤਾ ਗਿਆ।

ਉਸ ਨਾਲ ਉਸ ਦੇ ਮਾਪੇ ਵੀ ਸਨ। ਬੱਚੀ ਸਮੇਤ ਕੁਲ 5 ਲੋਕਾਂ ਨੂੰ ਪੀਜੀਆਈ ਤੋਂ ਛੁੱਟੀ ਦਿਤੀ ਗਈ ਹੈ। ਸ਼ਹਿਰ ਵਿਚ ਹੁਣ ਤਕ 32 ਮਰੀਜ਼ ਡਿਸਚਾਰਜ ਹੋ ਕੇ ਘਰ ਪਹੁੰਚ ਚੁੱਕੇ ਹਨ।

   
ਇਸ ਤੋਂ ਪਹਿਲਾਂ ਚੰਡੀਗੜ੍ਹ ਵਿਚ ਮੰਗਲਵਾਰ ਨੂੰ ਅੱਠ ਨਵੇਂ ਪਾਜ਼ੇਟਿਵ ਕੇਸ ਆਏ ਸਨ, ਜਿਸ ਵਿਚ ਬਾਪੂਧਾਮ ਕਾਲੋਨੀ ਤੋਂ ਪੰਜ, ਇਕ ਕਾਂਸਟੇਬਲ, ਇਕ ਡਾਕਟਰ ਅਤੇ ਇਕ ਪਾਜ਼ੇਟਿਵ ਕੇਸ ਕੱਚੀ ਕਾਲੋਨੀ ਧਨਾਸ ਤੋਂ ਆਇਆ ਸੀ। ਡਾਕਟਰ ਅਤੇ ਕਾਂਸਟੇਬਲ ਪਾਜ਼ੇਟਿਵ ਆਉਣ ਨਾਲ ਪ੍ਰੇਸ਼ਾਨੀ ਜ਼ਿਆਦਾ ਵਧੀ ਹੈ। ਹੁਣ ਸਾਰੇ ਕੇਸਾਂ ਦੇ ਕਨਟੈਕਟ ਟ੍ਰੇਸਿੰਗ ਕਰ ਕੇ ਇਕਾਂਤਵਾਸ ਕੀਤੇ ਜਾ ਰਹੇ ਹਨ।

ਮੰਗਲਵਾਰ ਨੂੰ ਇਕ ਰਾਹਤ ਭਰੀ ਖ਼ਬਰ ਇਹ ਵੀ ਆਈ ਸੀ ਕਿ ਇਕ ਡਾਕਟਰ ਅਤੇ ਹੈਲਥ ਕੇਅਰ ਨੌਜਵਾਨ ਕੋਰੋਨਾ ਨੂੰ ਮਾਤ ਦੇ ਕੇ ਘਰ ਪਰਤੇ ਸਨ। ਇਹ ਦੋਵੇਂ ਜੀਐਮਸੀਅਐਚ-32 ਵਿਚ ਕੋਰੋਨਾ ਮਰੀਜ਼ਾਂ ਦਾ ਇਲਾਜ ਕਰਦੇ ਹੋਏ ਖ਼ੁਦ ਪਾਜ਼ੇਟਿਵ ਹੋ ਗਏ ਸਨ। ਇਨ੍ਹਾਂ ਦੋਹਾਂ ਨੂੰ ਹਸਪਤਾਲ ਸਟਾਫ਼ ਨੇ ਤਾੜੀਆਂ ਵਜਾ ਕੇ ਘਰ ਭੇਜਿਆ। ਬਾਪੂਧਾਮ ਤੋਂ ਜੋ ਕੇਸ ਆਏ ਹਨ, ਉਨ੍ਹਾਂ ਵਿਚ ਸੱਤ ਸਾਲ ਦਾ ਬੱਚਾ ਅਤੇ 75 ਸਾਲ ਦਾ ਬਜ਼ੁਰਗ ਵੀ ਸ਼ਾਮਲ ਹੈ।


ਸ਼ਹਿਰ ਵਿਚ ਹੁਣ ਤਕ 32 ਮਰੀਜ਼ ਡਿਸਚਾਰਜ ਹੋ ਕੇ ਘਰ ਪਹੁੰਚੇ : ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿਚ ਹੁਣ ਤਕ 189 ਕੋਰੋਨਾ ਪਾਜ਼ੇਟਿਵ ਮਾਮਲੇ ਹੋ ਚੁੱਕੇ ਹਨ। ਇਨ੍ਹਾਂ ਵਿਚੋਂ 32 ਤੰਦਰੁਸਤ ਹੋ ਕੇ ਘਰ ਪਰਤ ਚੁਕੇ ਹਨ ਜਦਕਿ ਤਿੰਨ ਦੀ ਮੌਤ ਹੋ ਚੁਕੀ ਹੈ। ਐਕਟਿਵ ਮਰੀਜ਼ 154 ਰਹਿ ਗਏ ਹਨ। ਉਥੇ ਹੀ, ਮੋਹਾਲੀ ਵਿਚ ਹੁਣ ਤਕ 105 ਕੋਰੋਨਾ ਪਾਜ਼ੇਟਿਵ ਮਾਮਲੇ ਹੋਏ ਹਨ। ਇਨ੍ਹਾ ਵਿਚੋਂ 55 ਤੰਦੁਰੁਸਤ ਹੋ ਕੇ ਘਰ ਪਰਤ ਗਏ ਹਨ ਅਤੇ ਤਿੰਨ ਦੀ ਮੌਤ ਹੋ ਚੁਕੀ ਹੈ।

44 ਮਰੀਜ਼ ਐਕਟਿਵ ਰਹਿ ਗਏ ਹਨ। ਇਸ ਤੋਂ ਇਲਾਵਾ ਪੰਚਕੂਲਾ ਵਿਚ ਹੁਣ ਤਕ 23 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 18 ਤੰਦਰੁਸਤ ਹੋ ਕੇ ਘਰ ਪਰਤ ਗਏ ਹਨ ਅਤੇ ਪੰਜ ਐਕਟਿਵ ਮਰੀਜ਼ ਰਹਿ ਗਏ ਹਨ। ਕੁਲ ਮਿਲਾ ਕੇ ਟਰਾਈਸਿਟੀ ਵਿਚ ਹੁਣ ਤੱਕ 314 ਮਰੀਜ਼ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ ਮੌਜੂਦਾ ਸਮੇਂ ਵਿਚ 203 ਐਕਟਿਵ ਹਨ।


ਪੀਜੀਆਈ ਦੇ ਡਾਇਰੈਕਟਰ ਨੇ ਖ਼ੁਸ਼ੀ ਪ੍ਰਗਟਾਈ: ਪੀਜੀਆਈ ਡਾਇਰੈਕਟਰ ਪ੍ਰੋ. ਜਗਤ ਰਾਮ ਨੇ ਕਿਹਾ ਕਿ ਨਰਸ ਡੇਅ ਮੌਕੇ ਡਾਕਟਰ ਅਤੇ ਹੈਲਥਕੇਅਰ ਵਰਕਰਾਂ ਦਾ ਮਹਾਮਾਰੀ ਨੂੰ ਮਾਤ ਦੇਣਾ ਚੰਗਾ ਸੰਕੇਤ ਹੈ। ਇਨ੍ਹਾਂ ਦੋਹਾਂ ਨੂੰ ਲੈਣ ਲਈ ਜੀਐਮਸੀਐਚ-32 ਦੇ ਸੀਨੀਅਰ ਡਾਕਟਰ ਅਤੇ ਟੀਮ ਪਹੁੰਚੀ।

ਇਕ ਮਹੀਨੇ ਦੀ ਬੱਚੀ ਦੇ ਡਿਸਚਾਰਜ ਹੋਣ 'ਤੇ ਪ੍ਰੋ. ਜਗਤ ਰਾਮ ਨੇ ਕਾਫ਼ੀ ਖੁਸ਼ੀ ਜਾਹਰ ਕੀਤੀ ਹੈ। ਉਥੇ ਹੀ ਰੈਜੀਡੈਂਟ ਡਾਕਟਰਾਂ ਨੇ ਘਰ ਪੁੱਜਣ 'ਤੇ ਇਨ੍ਹਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ।

ਇਨ੍ਹਾਂ ਦੋਨਾਂ ਦੇ ਠੀਕ ਹੋਣ ਦੇ ਬਾਅਦ ਚੰਡੀਗੜ ਵਿਚ ਕੋਰੋਨਾ ਤੋਂ ਜੰਗ ਜਿੱਤਣ ਵਾਲਿਆਂ ਦਾ ਗਿਣਤੀ 32 ਪਹੁੰਚ ਗਈ ਹੈ । ਛੇ ਨਵੇਂ ਮਾਮਲੇ ਆਉਣ ਦੇ ਬਾਅਦ ਚੰਡੀਗੜ ਵਿਚ ਕੁਲ ਪਾਜੇਟਿਵ ਦੀ ਗਿਣਤੀ 189 ਹੋ ਗਈ ਹੈ। ਜਿਸ ਵਿਚ 120 ਕੇਸ ਇਕੱਲੇ ਬਾਪੂਧਾਮ ਕਲੋਨੀ ਤੋਂ ਹਨ।

ਇਸ ਤੋਂ ਇਲਾਵਾ ਸੈਕਟਰ-40 ਤੋਂ ਜੋ ਸੱਤ ਸਾਲ ਦਾ ਬੱਚਾ ਪਾਜ਼ੇਟਿਵ ਆਇਆ ਸੀ, ਉਸ ਦੀ 30 ਸਾਲ ਦਾ ਮਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਅੱਠ ਸ਼ੱਕੀ ਅਜਿਹੇ ਹਨ, ਜਿਨ੍ਹਾਂ ਦਾ ਇਲਾਜ ਚਲ ਰਿਹਾ ਹੈ। ਇਨ੍ਹਾਂ ਦੇ ਸੈਂਪਲ ਲਈ ਜਾ ਚੁੱਕੇ ਹਨ ਪਰ ਰਿਪੋਰਟ ਆਉਣੀ ਬਾਕੀ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement