
ਈਦ ਉੱਲ ਫ਼ਿਤਰ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਲੇਰਕੋਟਲਾ ਨੂੰ ਜ਼ਿਲ੍ਹਾ ਬਨਾਉਣ ਦਾ ਐਲਾਨ ਕੀਤਾ ਗਿਆ ਹੈ।
ਚੰਡੀਗੜ੍ਹ: ਈਦ ਉੱਲ ਫ਼ਿਤਰ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਲੇਰਕੋਟਲਾ ਨੂੰ ਜ਼ਿਲ੍ਹਾ ਬਨਾਉਣ ਦਾ ਐਲਾਨ ਕੀਤਾ ਗਿਆ ਹੈ। ਮਲੇਰਕੋਟਲਾ ਪੰਜਾਬ ਦਾ 23ਵਾਂ ਜ਼ਿਲ੍ਹਾ ਹੋਵੇਗਾ। ਦਰਅਸਲ ਪੰਜਾਬ ਦੇ ਮੁੱਖ ਮੰਤਰੀ ਨੇ ਈਦ ਮੌਕੇ ਲਾਈਵ ਪ੍ਰੋਗਰਾਮ ਜ਼ਰੀਏ ਲੋਕਾਂ ਨੂੰ ਵਧਾਈ ਦਿੱਤੀ।
Captain Amarinder Singh
ਇਸ ਦੇ ਨਾਲ ਹੀ ਉਹਨਾਂ ਵਲੋਂ ਮਲੇਰਕੋਟਲਾ ਲਈ ਕਈ ਵੱਡੇ ਐਲਾਨ ਕੀਤੇ ਗਏ ਹਨ। ਉਹਨਾਂ ਕਿਹਾ ਕਿ ਮਲੇਰਕੋਟਲਾ ਵਿਖੇ 500 ਕਰੋੜ ਦੀ ਲਾਗਤ ਨਾਲ ਨਵਾਂ ਕਾਲਜ ਬਣਾਇਆ ਜਾਵੇਗਾ। ਕਾਲਜ ਦਾ ਨਾਂਅ ਸ਼ੇਰ ਮੁਹੰਮਦ ਖ਼ਾਨ ਦੇ ਨਾਮ ਉੱਤੇ ਰੱਖਿਆ ਜਾਵੇਗਾ।
Tweet
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ’ਤੇ ਪੋਸਟ ਸ਼ੇਅਰ ਕਰਦਿਆਂ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੱਤੀ। ਉਹਨਾਂ ਕਿਹਾ ਈਦ-ਉੱਲ-ਫਿਤਰ ਦੇ ਪਵਿੱਤਰ ਦਿਹਾੜੇ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਕੋਵਿਡ 19 ਤੋਂ ਸਾਰਿਆਂ ਦਾ ਬਚਾਅ ਕਰਦੇ ਹੋਏ ਹਦਾਇਤਾ ਦੀ ਪਾਲਣਾ ਨਾਲ ਈਦ ਆਪਣੇ ਆਪਣੇ ਘਰਾਂ ਅੰਦਰ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਨਾਓ। ਅੱਲ੍ਹਾ ਅੱਗੇ ਦੁਆ ਕਰਦੇ ਹਾਂ ਕਿ ਇਹ ਔਖਾ ਸਮਾਂ ਜਲਦੀ ਨਿਕਲੇ, ਸੰਸਾਰ ਵਿੱਚ ਆਪਸੀ ਭਾਈਚਾਰਾ, ਸੁੱਖ-ਸ਼ਾਂਤੀ ਤੇ ਸਿਹਤਯਾਬੀ ਬਣੀ ਰਹੇ।