
ਆਸਟ੍ਰੇਲੀਆਈ ਮੀਡੀਆ ਯੂਨੀਅਨ ਵਲੋਂ ਅਲ ਜਜ਼ੀਰੇ ਵਿਖੇ ਆਸਟ੍ਰੇਲੀਆ ਪੱਤਰਕਾਰ ਦੇ ਕਤਲ ਲਈ ਇਨਸਾਫ਼ ਦੀ ਮੰਗ
ਪਰਥ, 14 ਮਈ (ਕਰਨਵੀਰ ਸਿੰਘ ਨਾਭਾ): ਮੀਡੀਆ ਇੰਟਰਟੇਨਮੈਂਟ ਤੇ ਆਰਟਸ ਅਲੀਆਂਸ (ਐਮ.ਈ.ਏ.ਏ.) ਦੇ ਪ੍ਰਧਾਨ ਕੈਰਨ ਪਰਸੀ ਨੇ ਦਸਿਆ ਕਿ 51 ਸਾਲਾਂ ਦੀ ਅਬੂ ਆਕਲਾ ਜੋ ਕਿ ਬੀਤੇ 15 ਸਾਲਾਂ ਤੋਂ ਫ਼ਲਸਤੀਨੀਆਂ ਦੇ ਕਬਜ਼ੇ ਵਾਲੇ ਖੇਤਰਾਂ ਵਿਚ ਪੱਤਰਕਾਰੀ ਕਰ ਕੇ, ਸਚਾਈ ਨੂੰ ਲੋਕਾਂ ਸਾਹਮਣੇ ਪੇਸ਼ ਕਰ ਰਹੀ ਸੀ, ਅਬੂ ਆਕਲ ਦਾ ਕਤਲ ਹੋ ਜਾਣਾ, ਇਕ ਬਹੁਤ ਹੀ ਦਰਦਨਾਕ ਅਤੇ ਘਿਨੌਣਾ ਕਾਰਜ ਹੈ ਅਤੇ ਇਸ ਦੇ ਕਰਿੰਦਿਆਂ ਨੂੰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ। ਹਜ਼ਾਰਾਂ ਮਿੱਤਰਾਂ ਨੇ ਅਬੂ ਆਕਲਾ ਨੂੰ ਹੰਝੂਆਂ ਭਰੀ ਵਿਦਾਇਗੀ ਦਿੱਤੀ ਅਤੇ ਪੀ.ਏ. ਹੈਡਕੁਆਰਟਰ ਵਿਖੇ ਜਿਥੇ ਉਨ੍ਹਾਂ ਦਾ ਅੰਤਮ ਸਸਕਾਰ ਹੋਇਆ, ਲੋਕ ਰੋ ਰੋ ਕੇ ਉਘੇ ਮਰਹੂਮ ਪੱਤਰਕਾਰ ਨੂੰ ਸ਼ਰਧਾਂਜਲੀ ਦੇ ਰਹੇ ਸਨ। ਜਿਸ ਗਲੀ ਵਿਚੋਂ ਦੀ ਸ਼ਿਰੀਨ ਦਾ ਕੋਫ਼ਿਨ ਇਕ ਕਾਰ ਰਾਹੀਂ ਲੰਘਾਇਆ ਗਿਆ ਸੀ, ਉਸ ਗਲੀ ਦਾ ਨਾਮ ਵੀ ਸ਼ਿਰੀਨ ਅਬੂ ਆਕਲਾ ਦੇ ਨਾਮ ਤੇ ਰਖਿਆ ਜਾਵੇਗਾ, ਇਸ ਦਾ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ। ਇਸ ਦੌਰਾਨ ਆਸਟ੍ਰੇਲੀਆਈ ਮੀਡੀਆ ਯੂਨੀਅਨ ਨੇ ਇਕ ਚਿੱਠੀ ਲਿਖ ਕੇ ਆਸਟ੍ਰੇਲੀਆ ਅੰਦਰ ਬਿਰਾਜਮਾਨ ਇਸਰਾਈਲ ਦੇ ਰਾਜ ਦੂਤ ਕੋਲੋਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਹੈ ਕਿ ਅਲ ਜਜ਼ੀਰਾ ਵਿਚ ਹੋਏ ਸ਼ਿਰੀਨ ਅਬੂ ਆਕਲਾ ਦੇ ਕਤਲ ਲਈ ਜ਼ਿੰਮੇਵਾਰ ਗੁਨਾਹਗਾਰਾਂ ਨੂੰ ਫ਼ੌਰਨ ਸਜ਼ਾ ਦਿਤੀ ਜਾਵੇ।