ਜੇ ਜਾਖੜ ਭਾਜਪਾ 'ਚ ਆਉਣਾ ਚਾਹੁੰਦੇ ਨੇ ਤਾਂ ਬਾਹਾਂ ਫੈਲਾ ਕੇ ਕਰਾਂਗੇ ਸਵਾਗਤ - Fateh Jang Bajwa
Published : May 14, 2022, 7:25 pm IST
Updated : May 14, 2022, 7:33 pm IST
SHARE ARTICLE
Fateh Jang Bajwa
Fateh Jang Bajwa

ਕਮਜ਼ੋਰ ਹਾਈਕਮਾਂਡ ਕਾਰਨ ਪੰਜਾਬ ਵਿਚ ਕਾਂਗਰਸ ਪ੍ਰਭਾਵਿਤ ਹੋਈ

 

ਚੰਡਗੜ੍ਹ - ਸੀਨੀਅਰ ਕਾਂਗਰਸੀ ਆਗੂ ਸੁਨੀਲ ਜਾਖੜ ਨੂੰ ਭਾਜਪਾ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਭਾਜਪਾ ਆਗੂ ਤੇ ਸਾਬਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੇ ਕਿਹਾ ਕਿ ਜਾਖੜ ਇਕ ਬਹੁਤ ਵੱਡੇ ਆਗੂ ਹਨ। ਜੇਕਰ ਹਾਈਕਮਾਂਡ ਸਹਿਮਤ ਹੋ ਜਾਂਦੀ ਹੈ ਤਾਂ ਅਸੀਂ ਅਜਿਹੇ ਲੀਡਰਾਂ ਦਾ ਖੁੱਲ੍ਹੇਆਮ ਸਵਾਗਤ ਕਰਾਂਗੇ। ਉਨ੍ਹਾਂ ਕਿਹਾ ਕਿ ਹਾਈਕਮਾਂਡ ਦੀ ਕਮਜ਼ੋਰੀ ਕਾਰਨ ਸੁਨੀਲ ਜਾਖੜ ਨਾਲ ਅਜਿਹਾ ਸਲੂਕ ਕੀਤਾ ਗਿਆ।

Sunil Jakhar Quits Congress Sunil Jakhar  

ਉਨ੍ਹਾਂ ਕਿਹਾ ਕਿ ਜਾਖੜ ਨੂੰ ਮੁਅੱਤਲ ਕਰਨ ਅਤੇ ਉਨ੍ਹਾਂ ਦੇ ਅਹੁਦਿਆਂ ਤੋਂ ਹਟਾਉਣ ਦੀ ਗੱਲ ਕਹੀ ਹੈ। ਜਾਖੜ ਪਰਿਵਾਰ ਨੇ 50 ਸਾਲਾਂ ਤੋਂ ਇਸ ਪਾਰਟੀ ਨੂੰ ਖੂਨ-ਪਸੀਨੇ ਨਾਲ ਸਿੰਜਿਆ ਹੈ। ਜਾਖੜ ਦਾ ਪਾਰਟੀ ਛੱਡਣਾ ਕਾਂਗਰਸ ਲਈ ਖ਼ਤਰੇ ਦੀ ਘੰਟੀ ਹੈ। ਪਹਿਲਾਂ ਅਸੀਂ 23 ਸੀਟਾਂ 'ਤੇ ਲੜਦੇ ਸੀ, ਹੁਣ ਅਸੀਂ 73 'ਤੇ ਲੜਾਂਗੇ ਅਤੇ 117 'ਤੇ ਵੀ ਲੜਾਂਗੇ, ਇਸ ਲਈ ਅਸੀਂ ਚੰਗੇ ਨੇਤਾਵਾਂ ਦਾ ਸਵਾਗਤ ਕਰਾਂਗੇ।

Fateh Jang bajwa Fateh Jang bajwa

ਫਤਿਹਜੰਗ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਡੁੱਬ ਚੁੱਕੀ ਹੈ। ਕਾਂਗਰਸ ਵਿਚ ਅਨੁਸ਼ਾਸਨ ਨਹੀਂ ਹੈ। ਪਿਛਲੇ 4-5 ਸਾਲਾਂ ਤੋਂ 5-6 ਗਰੁੱਪ ਬਣਾਏ ਗਏ ਸਨ। ਕਮਜ਼ੋਰ ਹਾਈਕਮਾਂਡ ਕਾਰਨ ਪੰਜਾਬ ਵਿਚ ਕਾਂਗਰਸ ਪ੍ਰਭਾਵਿਤ ਹੋਈ। ਅਗਲੀ ਵਾਰ ਕਾਂਗਰਸ ਨੂੰ 18 ਵਿਚੋਂ ਇੱਕ ਵੀ ਸੀਟ ਨਹੀਂ ਮਿਲੇਗੀ। ਅਗਲਾ ਨੰਬਰ ਹੁਣ ਨਵਜੋਤ ਸਿੱਧੂ ਦਾ ਆਉਣ ਵਾਲਾ ਹੈ। ਕਾਂਗਰਸ ਅਜੇ ਵੀ 4 ਧੜਿਆਂ ਵਿਚ ਵੰਡੀ ਹੋਈ ਹੈ। 18 ਵਿਧਾਇਕ ਵੀ ਇਕਜੁੱਟ ਨਹੀਂ ਹਨ।

ਫਤਿਹਜੰਗ ਬਾਜਵਾ ਨੇ ਕਿਹਾ ਕਿ ਅਗਲਾ ਨੰਬਰ ਨਵਜੋਤ ਸਿੱਧੂ ਦਾ ਆਉਣ ਵਾਲਾ ਹੈ। ਜਦੋਂ ਸੁਨੀਲ ਜਾਖੜ ਖਿਲਾਫ਼ ਕਾਰਵਾਈ ਹੋ ਸਕਦੀ ਹੈ ਤਾਂ ਕਾਂਗਰਸ ਸਿੱਧੂ ਖਿਲਾਫ਼ ਵੀ ਕਾਰਵਾਈ ਕਰੇਗੀ। ਸਿੱਧੂ ਜਾਖੜ ਦੇ ਹੱਕ ਵਿਚ ਹਨ ਕਿਉਂਕਿ ਇਸ ਤੋਂ ਬਾਅਦ ਉਨ੍ਹਾਂ ਦਾ ਵੀ ਨੁਕਸਾਨ ਹੋਣਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੁਨੀਲ ਜਾਖੜ ਇਹ ਵੀ ਕਹਿ ਚੁੱਕੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਹਨਾਂ ਦੇ ਚੰਗੇ ਨਿੱਜੀ ਸਬੰਧ ਹਨ। ਮੈਂ ਆਪਣੇ ਸਿਆਸੀ ਜੀਵਨ ਅਤੇ ਨਿੱਜੀ ਸਬੰਧਾਂ ਨੂੰ ਵੱਖਰਾ ਰੱਖਿਆ ਹੈ। ਮੇਰੇ ਹੋਰ ਸਿਆਸੀ ਵਿਰੋਧੀਆਂ ਨਾਲ ਵੀ ਚੰਗੇ ਸਬੰਧ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement