ਸੋਨੀਆ ਦਾ ਪ੍ਰਧਾਨ ਮੰਤਰੀ ’ਤੇ ਹਮਲਾ, ਕਿਹਾ- ‘ਘਟੋ-ਘੱਟ ਸਰਕਾਰ, ਵੱਧ ਤੋਂ ਵੱਧ ਸ਼ਾਸਨ’ ਦਾ ਮਤਲਬ ਡਰ ਦਾ ਮਾਹੌਲ ਬਣਾਉਣਾ
Published : May 14, 2022, 12:09 am IST
Updated : May 14, 2022, 12:09 am IST
SHARE ARTICLE
image
image

ਸੋਨੀਆ ਦਾ ਪ੍ਰਧਾਨ ਮੰਤਰੀ ’ਤੇ ਹਮਲਾ, ਕਿਹਾ- ‘ਘਟੋ-ਘੱਟ ਸਰਕਾਰ, ਵੱਧ ਤੋਂ ਵੱਧ ਸ਼ਾਸਨ’ ਦਾ ਮਤਲਬ ਡਰ ਦਾ ਮਾਹੌਲ ਬਣਾਉਣਾ

ਸੋਨੀਆ ਗਾਂਧੀ ਨੇ ਚਿੰਤਨ ਕੈਂਪ ’ਚ ਪਾਰਟੀ ’ਚ ਵੱਡੇ ਸੁਧਾਰ ਦਾ ਦਿਤਾ ਸੱਦਾ

ਨਵੀਂ ਦਿੱਲੀ, 13 ਮਈ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਿੱਖਾ ਹਮਲਾ ਕੀਤਾ ਤੇ ਦੋਸ਼ ਲਾਇਆ ਕਿ ਉਨ੍ਹਾਂ ਦੀ ‘ਘੱਟੋ-ਘੱਟ ਸਰਕਾਰ, ਵੱਧ ਤੋਂ ਵੱਧ ਸ਼ਾਸਨ’ (ਮਿਨੀਮਮ ਗਵਰਨਮੈਂਟ, ਮੈਕਸੀਮਮ ਗਵਰਨੈਂਸ) ਦਾ ਅਰਥ ਲਗਾਤਾਰ ਧਰੁਵੀਕਰਨ ਕਰਨਾ ਅਤੇ ਡਰ ਦਾ ਮਾਹੌਲ ਬਣਾਉਣਾ ਹੈ। ਉਨ੍ਹਾਂ ਨੇ ਕਾਂਗਰਸ ਦੇ ‘ਨਵਸੰਕਲਪ ਚਿੰਤਨ ਸ਼ਿਵਿਰ’ ਦੀ ਸ਼ੁਰੂਆਤ ਮੌਕੇ ਪਾਰਟੀ ’ਚ ਵੱਡੇ ਸੁਧਾਰ ਦੀ ਗੱਲ ਕੀਤੀ ਅਤੇ ਆਗੂਆਂ ਨੂੰ ਸੱਦਾ ਦਿਤਾ ਕਿ ਉਹ ‘ਵੱਡੇ ਸਮੂਹਿਕ ਯਤਨਾਂ ਰਾਹੀਂ ਪਾਰਟੀ ’ਚ ਨਵੀਂ ਜਾਨ ਫ਼ੂਕੋ ਕਿਉਂਕਿ ਹੁਣ ਪਾਰਟੀ ਦਾ ਕਰਜ਼ਾ ਚੁਕਾਉਣ ਦਾ ਸਮਾਂ ਆ ਗਿਆ ਹੈ।’ ਉਨ੍ਹਾਂ ਦੇ ਸੰਬੋਧਨ ਤੋਂ ਬਾਅਦ ਕਾਂਗਰਸ ਦਾ ਚਿੰਤਨ ਸ਼ਿਵਿਰ ਸ਼ੁਰੂ ਹੋਇਆ। ਸੋਨੀਆ ਗਾਂਧੀ ਨੇ ਕਿਹਾ, ‘‘ਚਿੰਤਨ ਸ਼ਿਵਿਰ ਸਾਨੂੰ ਇਹ ਮੌਕਾ ਦਿੰਦਾ ਹੈ ਕਿ ਅਸੀਂ ਦੇਸ਼ ਦੇ ਸਾਹਮਣੇ ਖੜ੍ਹੀਆਂ ਉਨ੍ਹਾਂ ਚੁਣੌਤੀਆਂ ’ਤੇ ਚਰਚਾ ਕਰੀਏ, ਜੋ ਭਾਜਪਾ ਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐਸ. ਐਸ.) ਵਲੋਂ ਪੈਦਾ ਕੀਤੀਆਂ ਗਈਆਂ ਹਨ।’’
    ਉਨ੍ਹਾਂ ਕਿਹਾ ਕਿ ਇਸ ਸ਼ਿਵਿਰ ’ਚ ਰਾਸ਼ਟਰੀ ਮੁੱਦਿਆਂ ਅਤੇ ਸੰਗਠਨ ’ਤੇ ‘ਬੋਲਡ ਚਿੰਤਨ’ ਹੋਵੇਗਾ। ਪ੍ਰਧਾਨ ਮੰਤਰੀ ’ਤੇ ਹਮਲਾ ਕਰਦੇ ਹੋਏ ਕਾਂਗਰਸ ਪ੍ਰਧਾਨ ਨੇ ਕਿਹਾ, ‘‘ਇਹ ਸਪੱਸ਼ਟ ਹੋ ਗਿਆ ਹੈ ਕਿ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਵਲੋਂ ‘ਘੱਟੋ-ਘੱਟ ਸਰਕਾਰ, ਵੱਧ ਤੋਂ ਵੱਧ ਸ਼ਾਸਨ’ ਦੀ ਗੱਲ ਕਰਨ ਦਾ ਕੀ ਮਤਲਬ ਹੈ? ਇਸ ਦਾ ਅਰਥ ਹੈ ਲਗਾਤਾਰ ਧਰੁਵੀਕਰਨ ਅਤੇ ਡਰ ਦਾ ਮਾਹੌਲ ਬਣਾਉਣਾ। ਉਨ੍ਹਾਂ ਦੋਸ਼ ਲਾਇਆ ਕਿ ਇਸ ਸਰਕਾਰ ਦੇ ‘ਘੱਟੋ-ਘੱਟ ਸਰਕਾਰ, ਵੱਧ ਤੋਂ ਵੱਧ ਸ਼ਾਸਨ’ ਦਾ ਮਤਲਬ ਘੱਟਗਿਣਤੀਆਂ ਨੂੰ ਡਰਾਉਣਾ ਹੈ, ਜਦਕਿ ਘੱਟਗਿਣਤੀ ਦੇਸ਼ ਦੇ ਬਰਾਬਰ ਦੇ ਨਾਗਰਿਕ ਹਨ। ਇਸ ਸਰਕਾਰ ਦੇ ‘ਘੱਟੋ-ਘੱਟ ਸਰਕਾਰ, ਵੱਧ ਤੋਂ ਵੱਧ ਸ਼ਾਸਨ’ ਦਾ ਮਤਲਬ ਹੈ ਸਿਆਸੀ ਵਿਰੋਧੀਆਂ ਨੂੰ ਡਰਾਉਣਾ, ਉਨ੍ਹਾਂ ਨੂੰ ਬਦਨਾਮ ਕਰਨਾ ਅਤੇ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਜੇਲਾਂ ’ਚ ਡੱਕਣਾ।’’ ਸੋਨੀਆ ਗਾਂਧੀ ਮੁਤਾਬਕ ਭਾਜਪਾ ਸਰਕਾਰ ਦੇ ‘ਘੱਟੋ-ਘੱਟ ਸਰਕਾਰ, ਵੱਧ ਤੋਂ ਵੱਧ ਸ਼ਾਸਨ’ ਦਾ ਮਤਲਬ ਹੈ ਕਿ ਇਤਿਹਾਸ ’ਤੇ ਮੁੜ ਵਿਚਾਰ ਕੀਤਾ ਜਾਵੇ, ਆਜ਼ਾਦੀ ਘੁਲਾਟੀਆਂ ਦੇ ਯੋਗਦਾਨ ਨੂੰ ਘੱਟ ਕੀਤਾ ਜਾਵੇ ਅਤੇ ਮਹਾਤਮਾ ਗਾਂਧੀ ਦੇ ਕਾਤਲਾਂ ਦੀ ਵਡਿਆਈ ਕੀਤੀ ਜਾਵੇ। ਉਨ੍ਹਾਂ ਕਿਹਾ, ‘‘ਸਾਡੀ ਮਹਾਨ ਸੰਸਥਾ ਤੋਂ ਸਮੇਂ-ਸਮੇਂ ’ਤੇ ਲਚਕੀਲੇਪਣ ਦੀ ਉਮੀਦ ਕੀਤੀ ਜਾਂਦੀ ਹੈ। ਇਕ ਵਾਰ ਸਾਡੇ ਤੋਂ ਆਸ ਕੀਤੀ ਜਾ ਰਹੀ ਹੈ ਕਿ ਅਸੀਂ ਆਪਣੇ ਸਮਰਥਨ ਅਤੇ ਹਿੰਮਤ ਦੀ ਭਾਵਨਾ ਦਾ ਪਰਿਚੈ ਦੇਈਏ।” ਸੋਨੀਆ ਗਾਂਧੀ ਨੇ ਕਿਹਾ ਕਿ ਸਾਡੀ ਸੰਸਥਾ ਸਾਹਮਣੇ ਹਾਲਾਤ ਬੇਮਿਸਾਲ ਹਨ। ਅਸਾਧਾਰਣ ਹਾਲਾਤਾਂ ਦਾ ਮੁਕਾਬਲਾ ਅਸਾਧਾਰਣ ਤਰੀਕੇ ਨਾਲ ਕੀਤਾ ਜਾਂਦਾ ਹੈ। ਸਾਨੂੰ ਸੁਧਾਰ ਦੀ ਸਖਤ ਜ਼ਰੂਰਤ ਹੈ। ਰਣਨੀਤੀ ’ਚ ਬਦਲਾਅ ਦੀ ਜ਼ਰੂਰਤ ਹੈ। ਰੋਜ਼ਾਨਾ ਕੰਮ ਕਰਨ ਦੀ ਤਰੀਕੇ ’ਚ ਬਦਲਾਅ ਦੀ ਜ਼ਰੁੂਰਤ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਸ਼ਾਲ ਸਮੂਹਕ ਯਤਨਾਂ ਨਾਲ ਹੀ ਅਸੀਂ ਮੁੜ ਸੁਰਜੀਤ ਹੋ ਸਕਦੇ ਹਾਂ। ਗਹਿਲੋਤ ਨੇ ਕਿਹਾ ਕਿ ਅਸੀਂ ਕੰਮ ਕਰਦੇ ਹਾਂ, ਮਾਰਕੀਟਿੰਗ ਨਹੀਂ ਕਰਦੇ। ਪਰੰਤੂ ਇਹ ਫਾਸੀਵਾਦੀ ਲੋਕ ਕੰਮ ਕੁਝ ਨਹੀਂ ਕਰਦੇ, ਸਿਰਫ ਪ੍ਰਚਾਰ ਕਰਦੇ ਹਨ। (ਪੀਟੀਆਈ)
 

SHARE ARTICLE

ਏਜੰਸੀ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement