
- ਹੁਣ ਤੱਕ ਜੇਲ੍ਹਾਂ 'ਚੋਂ ਫੜੇ 710 ਮੋਬਾਇਲ ਫ਼ੋਨ
ਚੰਡੀਗੜ੍ਹ : ਭਗਵੰਤ ਮਾਨ (Bhagwant Mann) ਸਰਕਾਰ ਨੇ ਅੱਜ VIP ਕਲਚਰ ਨੂੰ ਲੈ ਕੇ ਇਕ ਹੋਰ ਵੱਡਾ ਫ਼ੈਸਲਾ ਲਿਆ ਹੈ। ਪੰਜਾਬ ਸਰਕਾਰ ਨੇ ਹੁਣ ਜੇਲ੍ਹਾਂ 'ਚ ਵੀਆਈਪੀ ਕਲਚਰ ਖ਼ਤਮ ਕਰਨ ਦਾ ਫੈਸਲਾ ਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਵੀਡੀਓ ਜਾਰੀ ਕੀਤੀ ਹੈ ਜਿਸ ਵਿਚ ਉਨ੍ਹਾਂ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ।
Mobile phone from jail
ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ 'ਚ ਵੀਆਈਪੀ ਸੈੱਲ ਖ਼ਤਮ ਕਰ ਦਿੱਤੇ ਗਏ ਹਨ ਤੇ ਜੇਲ੍ਹਾਂ 'ਚ ਬਣੇ ਵੀਆਈਪੀ ਕਮਰਿਆਂ ਨੂੰ ਪ੍ਰਬੰਧਕੀ ਬਲਾਕਾਂ ਵਿਚ ਤਬਦੀਲ ਕਰ ਦਿੱਤਾ ਜਾਵੇਗਾ। ਭਗਵੰਤ ਮਾਨ (Bhagwant Mann) ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ 'ਚ ਲਗਾਤਾਰ ਸਰਚ ਅਭਿਆਨ ਜਾਰੀ ਹੈ ਤੇ ਇਸ ਅਭਿਆਨ ਦੌਰਾਨ ਹੁਣ ਤੱਕ 710 ਮੋਬਾਈਲ ਬਰਾਮਦ ਹੋਏ ਕੀਤੇ ਗਏ ਹਨ।
Punjab CM Bhagwant Mann
ਉਹਨਾਂ ਕਿਹਾ ਕਿ ਹੁਣ ਜੇਲ੍ਹਾਂ ਵਿਚ ਮੋਬਾਇਲ ਪੋਨ ਦੀਆਂ ਘੰਟੀਆਂ ਨਹੀਂ ਵੱਜਣਗੀਆਂ। ਮਾਨ ਨੇ ਕਿਹਾ ਕਿ ਹੁਣ ਜੇਲ੍ਹ ਅੰਦਰੋਂ ਕਾਲਾ ਧੰਦਾ ਨਹੀਂ ਚੱਲੇਗਾ ਕਿਉਂਕਿ ਇਸ ਨੂੰ ਲੈ ਕੇ ਹੁਣ ਜਾਂਚ ਲਈ ਐੱਸਆਈਟੀ ਵੀ ਗਠਨ ਕੀਤੀ ਗਈ ਹੈ ਅਤੇ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਜਾਵੇਗਾ। ਜੇਲ੍ਹਾਂ ਨੂੰ ਅਸਲ ਵਿਚ ਸੁਧਾਰ ਘਰ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਕਿਹਾ ਕਿ ਜੋ ਕੰਮ ਉਹਨਾਂ ਦੀ ਸਰਕਾਰ ਨੇ 50 ਦਿਨਾਂ ਵਿਚ ਕੀਤੇ ਉਹ ਬਾਕੀ ਸਰਕਾਰਾਂ 50 ਸਾਲਾਂ ਵਿਚ ਨਹੀਂ ਕਰ ਸਕੀਆਂ।