
ਇਸ ਫਾਰਮੂਲੇ ਕਾਰਨ ਉਸ ਨੇ ਅੰਗਰੇਜ਼ੀ, ਗਣਿਤ, ਵਿਗਿਆਨ, ਪੰਜਾਬੀ ਅਤੇ ਆਈਟੀ ਵਿਸ਼ਿਆਂ ਵਿਚ 100 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ
Punjab News: ਨਵੀਂ ਦਿੱਲੀ - ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ ਸੋਮਵਾਰ ਨੂੰ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ। ਡੀ.ਏ.ਵੀ. ਸੈਂਟੇਨਰੀ ਪਬਲਿਕ ਸਕੂਲ ਫਿਲੌਰ ਦੀ ਵਿਦਿਆਰਥਣ ਦਿਵਿਆ ਆਹੂਜਾ ਨੇ 100 ਫ਼ੀਸਦੀ ਅੰਕ ਲੈ ਕੇ ਦੇਸ਼ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਦਿਵਿਆ ਦੀ ਇੱਛਾ ਪਾਇਲਟ ਵਜੋਂ ਅਸਮਾਨ ਵਿਚ ਉਡਾਣ ਭਰਨ ਦੀ ਹੈ।
ਇਸ ਦੇ ਲਈ ਉਨ੍ਹਾਂ ਨੇ ਹੁਣ ਤੋਂ ਹੀ ਐਨਡੀਏ ਅਤੇ ਜੇਈਈ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਤਾਂ ਜੋ ਟੀਚੇ ਨੂੰ ਹਾਸਲ ਕਰਨ ਲਈ ਪਹਿਲੇ ਦਿਨ ਤੋਂ ਹੀ ਚੰਗੀ ਸ਼ੁਰੂਆਤ ਹੋ ਸਕੇ। ਆਪਣੀ ਸਫ਼ਲਤਾ ਬਾਰੇ ਗੱਲ ਕਰਦਿਆਂ ਦਿਵਿਆ ਨੇ ਕਿਹਾ ਕਿ ਉਸ ਨੇ ਪੜ੍ਹਾਈ ਲਈ ਆਪਣਾ ਫਾਰਮੂਲਾ ਬਣਾਇਆ ਹੈ। ਉਹ 25 ਮਿੰਟ ਪੜ੍ਹਾਈ ਕਰਦੀ ਸੀ ਅਤੇ 25 ਮਿੰਟ ਲਈ ਸੈਰ ਲਈ ਜਾਂਦੀ ਸੀ ਜਾਂ ਫੋਨ ਦੀ ਵਰਤੋਂ ਕਰਦੀ ਸੀ।
ਇਸ ਫਾਰਮੂਲੇ ਕਾਰਨ ਉਸ ਨੇ ਅੰਗਰੇਜ਼ੀ, ਗਣਿਤ, ਵਿਗਿਆਨ, ਪੰਜਾਬੀ ਅਤੇ ਆਈਟੀ ਵਿਸ਼ਿਆਂ ਵਿਚ 100 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਦਿਵਿਆ ਅਹੂਜਾ ਜਲੰਧਰ ਦੀ ਰਹਿਣ ਵਾਲੀ ਹੈ ਤੇ ਉਸ ਨੇ ਦੇਸ਼ ਵਿਚੋਂ ਪਹਿਲਾਂ ਸਥਾਨ ਹਾਸਲ ਕਰ ਕੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ।