
Punjab News :ਕਿਹਾ -ਇਹ ਨਵਾਂ ਭਾਰਤ ਹੈ ਜਿੱਥੇ ਹਰ ਨਾਗਰਿਕ ਦੀ ਪਰਵਾਹ ਕੀਤੀ ਜਾਂਦੀ ਹੈ ਅਤੇ ਹਰ ਚੁਣੌਤੀ ਦਾ ਮਜ਼ਬੂਤੀ ਨਾਲ ਜਵਾਬ ਦਿੱਤਾ ਜਾਂਦਾ
Punjab News in Punjabi : BSF ਦਾ ਜਵਾਨ ਰਿਹਾਅ ਹੋ ਕੇ ਆਉਣ ’ਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਟਵੀਟ ਕਰਕੇ ਲਿਖਿਆ ਹੈ ਕਿ - ‘‘ਭਾਰਤ ਲਈ ਵੱਡੀ ਜਿੱਤ !
‘‘ਤਿੰਨ ਹਫ਼ਤੇ ਪਾਕਿਸਤਾਨੀ ਹਿਰਾਸਤ 'ਚ ਰਹਿਣ ਤੋਂ ਬਾਅਦ, ਸਾਡਾ BSF ਜਵਾਨ ਪੂਰਨਮ ਕੁਮਾਰ ਸ਼ਾਅ ਅੱਜ ਘਰ ਵਾਪਸ ਆ ਗਿਆ। ਇਹ ਨਵਾਂ ਭਾਰਤ ਹੈ ਜਿੱਥੇ ਹਰ ਨਾਗਰਿਕ ਦੀ ਪਰਵਾਹ ਕੀਤੀ ਜਾਂਦੀ ਹੈ ਅਤੇ ਹਰ ਚੁਣੌਤੀ ਦਾ ਮਜ਼ਬੂਤੀ ਨਾਲ ਜਵਾਬ ਦਿੱਤਾ ਜਾਂਦਾ ਹੈ। ਜੈ ਹਿੰਦ!’’
ਤੁਹਾਨੂੰ ਦੱਸ ਦੇਈਏ ਕਿ ਬੀਐਸਐਫ ਦੀ 182ਵੀਂ ਬਟਾਲੀਅਨ ਫਿਰੋਜ਼ਪੁਰ ਵਿੱਚ ਤਾਇਨਾਤ ਹੈ। 23 ਅਪ੍ਰੈਲ ਨੂੰ, ਪੂਰਨਮ ਮਮਦੋਟ ਦੀ ਵਾੜ ‘ਤੇ ਗੇਟ ਨੰਬਰ-208/1 ਦੇ ਨੇੜੇ ਸੀ। ਇਸ ਸਮੇਂ ਦੌਰਾਨ ਸਾਹੂ ਦੀ ਸਿਹਤ ਵਿਗੜ ਗਈ। ਉਹ ਦਰੱਖਤ ਹੇਠ ਬੈਠ ਗਿਆ। ਇਸ ਦੌਰਾਨ, ਪਾਕਿਸਤਾਨੀ ਰੇਂਜਰਾਂ ਨੇ ਉਸਨੂੰ ਫੜ ਲਿਆ ਅਤੇ ਉਸਦੇ ਹਥਿਆਰ ਵੀ ਖੋਹ ਲਏ।
(For more news apart from Bittu spoke release BSF jawan, saying - Every challenge is responded with strength News in Punjabi, stay tuned to Rozana Spokesman)