
Punjab News : ਕਿਹਾ -‘‘ਜ਼ਹਿਰੀਲੀ ਸ਼ਰਾਬ ਦਾ ਖ਼ਤਰਾ ਸਿਰਫ਼ ਪੰਜਾਬ ’ਚ ਹੀ ਨਹੀਂ ਸਗੋਂ ਪੂਰੇ ਦੇਸ਼ ’ਚ ਫੈਲ ਰਿਹਾ ਹੈ’’
Punjab News in Punjabi : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰੀ ਮੰਤਰੀ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ ਇਸ ਪੱਤਰ ਰਾਹੀਂ ਮੰਗ ਕੀਤੀ ਹੈ ਕਿ ਮੀਥੇਨੌਲ ਸਬੰਧੀ ਸਖ਼ਤ ਕਾਨੂੰਨ ਬਣਾਇਆ ਜਾਵੇ ਅਤੇ ਮੈਥਾਨੌਲ ਨੂੰ ਆਮ ਰਸਾਇਣਾਂ ਦੀ ਸ਼੍ਰੇਣੀ ਵਿੱਚੋਂ ਬਾਹਰ ਕੱਢਿਆ ਜਾਵੇ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ “ਮੈਥਾਨੌਲ ਰਸਾਇਣ ਦੀ ਦੁਰਵਰਤੋਂ ਅਤੇ ਕੌਮੀ ਪੱਧਰ ‘ਤੇ ਰੋਕ ਲਗਾਉਣ ਦੇ ਵਿਸ਼ੇ ‘ਤੇ, ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੂੰ ਲਿਖਿਆ ਪੱਤਰ। ਪੱਤਰ ’ਚ ਇੰਡਸਟਰੀ ਐਕਟ 1951 ਦੇ ਤਹਿਤ ਮੀਥੇਨੌਲ ਲਈ ਸਖ਼ਤ ਨਿਯਮਾਂ ਦੀ ਮੰਗ ਕੀਤੀ ਹੈ। 'ਮੀਥੇਨੌਲ ਦੀ ਦੁਰਵਰਤੋਂ ਘਾਤਕ ਹੋ ਗਈ ਹੈ। ਵਿੱਤ ਮੰਤਰੀ ਨੇ ਕਿਹਾ, ਕੇਂਦਰ ਨੂੰ ਸਖ਼ਤ ਕਾਨੂੰਨ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਰਸਾਇਣ ਦੀ ਦੁਰਵਰਤੋਂ ਨਾਲ਼ ਗ਼ੈਰ-ਕਨੂੰਨੀ ਤੌਰ ‘ਤੇ ਬਣਾਈ ਜਾਂਦੀ ਜ਼ਹਿਰੀਲੀ ਸ਼ਰਾਬ ਨਾਲ ਹੁੰਦੀਆਂ ਮੌਤਾਂ ਉੱਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ। ਉਹਨਾਂ ਲਿਖਿਆ ਕਿ ਕੇਂਦਰ ਸਰਕਾਰ IDRA 1951 (Indian Drug Regulatory Authority) ਵਿੱਚ ਸੋਧ ਕਰਕੇ ਮੈਥਾਨੌਲ ਨੂੰ ਆਮ ਰਸਾਇਣਾਂ ਦੀ ਸ਼੍ਰੇਣੀ ਵਿੱਚੋਂ ਬਾਹਰ ਕੱਢੇ ਅਤੇ ਇਸ ਦੀ ਵਰਤੋਂ ਉੱਤੇ ਨਿਗਰਾਨੀ ਦੀ ਕਾਰਜ ਪ੍ਰਣਾਲੀ ਅਮਲ ਹੇਠ ਲਿਆਵੇ।
ਉਨ੍ਹਾਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਦਾ ਖ਼ਤਰਾ ਸਿਰਫ਼ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੇ ਦੇਸ਼ ਵਿੱਚ ਫੈਲ ਰਿਹਾ ਹੈ।
(For more news apart from Finance Minister Harpal Cheema wrote letter to Union Minister Piyush Goyal News in Punjabi, stay tuned to Rozana Spokesman)