
ਦੇਸ਼ ਵਿਚ 80,000 'ਤੇ ਆਏ ਕੋਰੋਨਾ ਦੇ ਨਵੇਂ ਮਾਮਲੇ, 3303 ਦੀ ਜਾਨ ਗਈ
ਨਵੀਂ ਦਿੱਲੀ, 13 ਜੂਨ : ਦੇਸ਼ ਵਿਚ 71 ਦਿਨਾਂ ਬਾਅਦ ਕੋਰੋਨਾ ਦੇ ਸੱਭ ਤੋਂ ਘੱਟ 80,834 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂਕਿ ਲਾਗ ਦੀ ਦਰ ਘੱਟ ਕੇ 4.25 ਫ਼ੀਸਦ ਹੋ ਗਈ ਹੈ | ਕੇਂਦਰ ਦੀ ਸਿਹਤ ਮੰਤਰਾਲੇ ਦੇ ਐਤਵਾਰ ਸਵੇਰ ਤਕ ਦੇ ਅੰਕੜਿਆਂ ਵਿਚ ਇਹ ਜਾਣਕਾਰੀ ਦਿਤੀ ਗਈ | ਇਸ ਦੇ ਨਾਲ ਹੀ ਦੇਸ਼ ਵਿਚ ਕੋਰੋਨਾ ਨਾਲ ਮੌਤਾਂ ਦੀ ਗਿਣਤੀ ਬਹੁਤੀ ਘੱਟ ਨਹੀਂ ਹੋ ਰਹੀ | ਪਿਛਲੇ 24 ਘੰਟਿਆਂ ਦੌਰਾਨ ਵੀ 3303 ਲੋਕਾਂ ਨੂੰ ਅਪਣੀ ਜਾਨ ਗਵਾਉਣੀ ਪਈ | ਹੁਣ ਤਕ ਮਰਨ ਵਾਲਿਆਂ ਦੀ ਗਿਣਤੀ 3,70,384 ਹੋ ਗਈ ਹੈ | ਉਥੇ ਹੀ 24 ਘੰਟਿਆਂ 'ਚ 1,32,062 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ, ਯਾਨੀ ਬੀਤੇ ਦਿਨ 54,531 ਐਕਟਿਵ ਕੇਸ ਘੱਟ ਹੋ ਗਏ, ਇਸ ਤੋਂ ਪਹਿਲਾਂ 31 ਮਾਰਚ 2021 ਨੂੰ 72,330 ਮਾਮਲੇ ਦਰਜ ਕੀਤੇ ਗਏ ਸਨ | (ਪੀਟੀਆਈ)