
ਵਰਲਡ ਬੁੱਕ ਆਫ਼ ਰਿਕਾਰਡਜ਼ ਲੰਡਨ ਵਲੋਂ ਮੈਰਾਥਨ ਦੌੜਾਕ ਫ਼ੌਜਾ ਸਿੰਘ ਦਾ ਸਨਮਾਨ
ਕਿਸ਼ਨਗੜ੍ਹ, 13 ਜੂਨ (ਜਸਪਾਲ ਸਿੰਘ ਦੋਲੀਕੇ) : ਅੱਜ ਦੁਨੀਆ ਦੀ ਮਸ਼ਹੂਰ ਸੰਸਥਾ ਵਰਲਡ ਬੁੱਕ ਆਫ਼ ਰਿਕਾਰਡਜ਼ ਲੰਡਨ ਤੋਂ ਪੰਜਾਬ ਦੇ ਪ੍ਰਧਾਨ ਰਣਦੀਪ ਸਿੰਘ ਕੋਹਲੀ ਨੇ 110 ਸਾਲਾ ਮੈਰਾਥਨ ਦੌੜਾਕ ਸਰਦਾਰ ਫ਼ੌਜਾ ਸਿੰਘ ਨੂੰ ਵਿਸ਼ੇਸ਼ ਸਨਮਾਨ ਭੇਟ ਕੀਤਾ | ਇਹ ਸਨਮਾਨ ਉਨ੍ਹਾਂ ਦੁਆਰਾ ਪਿਛਲੇ ਕਈ ਸਾਲਾਂ ਤੋਂ ਇੰਨੀ ਵੱਡੀ ਉਮਰ 'ਚ ਵੀ ਦੌੜ ਨੂੰ ਉਤਸ਼ਾਹਤ ਕਰਨ ਲਈ ਦਿਤਾ ਗਿਆ |
ਦਸਣਯੋਗ ਹੈ ਕਿ ਫ਼ੌਜਾ ਸਿੰਘ 75 ਸਾਲ ਦੀ ਉਮਰ ਤੋਂ ਨਵੇਂ ਰੀਕਾਰਡ ਬਣਾ ਰਹੇ ਹਨ ਅਤੇ ਉਨ੍ਹਾਂ ਰੀਕਾਰਡਾਂ ਨੂੰ ਬਰਕਰਾਰ ਰੱਖ ਰਹੇ ਹਨ | ਜਿਸ ਦੇ ਮੱਦੇਨਜ਼ਰ ਅੱਜ ਇਹ ਸਨਮਾਨ ਵਰਲਡ ਬੁੱਕ ਆਫ਼ ਰਿਕਾਰਡਜ਼ ਲੰਡਨ ਦੀ ਟੀਮ ਦੁਆਰਾ ਦਿਤਾ ਗਿਆ | ਇਸ ਮੌਕੇ ਪਹੁੰਚੇ ਪੰਜਾਬ ਦੇ ਮੁਖੀ ਰਣਦੀਪ ਸਿੰਘ ਕੋਹਲੀ ਨੇ ਦਸਿਆ ਕਿ ਉਹ ਅਕਸਰ ਹੀ ਪੰਜਾਬ ਰਾਜ 'ਚ ਅਜਿਹੇ ਲੁਕਵੇਂ ਹੀਰਿਆਂ ਦੀ ਭਾਲ ਕਰਦੇ ਰਹਿੰਦੇ ਹਨ | ਜਿਨ੍ਹਾਂ ਲੋਕਾਂ ਨੇ ਦੂਜਿਆਂ ਲਈ ਕੱੁਝ ਕੀਤਾ ਹੈ | ਅਜਿਹਾ ਹੀ ਇਕ ਸ਼ਖ਼ਸ ਫ਼ੌਜਾ ਸਿੰਘ ਹੈ ਜੋ ਪਿਛਲੇ ਕਈਾ ਸਮੇਂ ਤੋਂ ਦੌੜ ਨੂੰ ਉਤਸ਼ਾਹਤ ਕਰ ਰਿਹਾ ਹੈ | ਅੱਜ 110 ਸਾਲ ਦੀ ਉਮਰ 'ਚ ਵੀ ਪੂਰੇ ਜੋਸ਼ ਨਾਲ ਭਰੇ ਹੋਏ ਹਨ ਅਤੇ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਇਸ ਤਰ੍ਹਾਂ ਤੰਦਰੁਸਤ ਰਹਿਣ |
ਵਰਲਡ ਬੁੱਕ ਆਫ਼ ਰਿਕਾਰਡਜ਼ ਭਾਰਤ ਤੋਂ ਸੁਰਜੀਤ ਕੌਰ ਵੀ ਇਸ ਮੌਕੇ 'ਤੇ ਸ਼ਾਮਲ ਸਨ | ਵਰਲਡ ਬੱਕੁ ਆਫ਼ ਰਿਕਾਰਡਜ਼ ਲੰਡਨ ਦੇ ਪ੍ਰਧਾਨ ਸੰਤੋਸ਼ ਸ਼ੁਕਲਾ, ਚੇਅਰਮੈਨ ਦਿਵਾਕਰ ਸੁਕੂਲ ਅਤੇ ਵਰਿੰਦਰ ਸ਼ਰਮਾ ਸਰਪ੍ਰਸਤ ਡਬਲਯੂ.ਬੀ.ਆਰ ਅਤੇ ਬਿਆਸ ਪਿੰਡ ਦੇ ਸਰਪੰਚ ਸੰਜੀਵ ਕੁਮਾਰ ਰੌਕੀ ਨੇ ਉਨ੍ਹਾਂ ਨੂੰ ਇਸ ਸਨਮਾਨ ਲਈ ਵਧਾਈ ਦਿਤੀ |
jal-13-6