ਸੈਕਟਰ 17 ਤੋਂ ਰੋਜ਼ਾਨਾ ਪਨਬੱਸ ਦੀਆਂ 5 ਸੁਪਰ ਲਗਜ਼ਰੀ ਬੱਸਾਂ ਨਵੀਂ ਦਿੱਲੀ ਹਵਾਈ ਅੱਡੇ ਲਈ ਰਵਾਨਾ ਹੋਣਗੀਆਂ: RTA ਮੁਹਾਲੀ
Published : Jun 14, 2022, 6:07 pm IST
Updated : Jun 14, 2022, 6:07 pm IST
SHARE ARTICLE
Daily 5 PUNBUS Super Luxury Buses to Departs From Sector 17 For New Delhi Airport: RTA Mohali
Daily 5 PUNBUS Super Luxury Buses to Departs From Sector 17 For New Delhi Airport: RTA Mohali

ਬੱਸਾਂ ਦਾ ਕਿਰਾਇਆ 830 ਰੁਪਏ ਪ੍ਰਤੀ ਸਵਾਰੀ ਹੋਵੇਗਾ ਅਤੇ ਇਸ ਦੀ ਬੂਕਿੰਗ ਆਨਲਾਈਨ www.punbusonline.com ,www.travelyaari.com ਤੇ ਕੀਤੀ ਜਾ ਸਕਦੀ ਹੈ

 

ਐਸ ਏ ਐਸ ਨਗਰ: ਰੀਜ਼ਨਲ ਟਰਾਂਸਪੋਰਟ ਅਥਾਰਟੀ ਮੁਹਾਲੀ ਪਰਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਸ਼ੇਸ਼ ਪਹਿਲਕਦਮੀ ਸਦਕਾ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ  ਨਵੀਂ ਦਿੱਲੀ ਲਈ 15 ਜੂਨ ਤੋਂ ਸੁਪਰ ਲਗਜ਼ਰੀ ਵੋਲਵੋ ਬੱਸ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤਹਿਤ ਚੰਡੀਗੜ੍ਹ ਸੈਕਟਰ 17 ਬੱਸ ਅੱਡੇ ਤੋਂ ਵੀ ਪਹਿਲੇ ਦਿਨ ਪੰਜ ਬੱਸਾਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਨਵੀਂ ਦਿੱਲੀ ਹਵਾਈ ਲਈ ਰਵਾਨਾ ਹੋਣਗੀਆਂ।

 

ਉਨ੍ਹਾਂ ਦੱਸਿਆ ਪਹਿਲੀ ਬੱਸ ਸਵੇਰੇ 7.35 ਵਜੇ ਚੰਡੀਗੜ੍ਹ ਸੈਕਟਰ 17 ਤੋਂ ਚਲ ਕੇ ਨਵੀਂ ਦਿੱਲੀ ਹਵਾਈ ਅੱਡੇ 'ਤੇ ਦੁਪਹਿਰ 2.15 ਵਜੇ ਪੁੱਜ ਜਾਵੇਗੀ , ਦੂਜੀ ਸਵੇਰੇ 9.50 ਵਜੇ ਤੇ ਚਲ ਕੇ ਸ਼ਾਮੀ 4.30 ਵਜੇ ਪੁੱਜੇਗੀ, ਤੀਜੀ 1.40 ਵਜੇ ਚਲ ਕੇ ਰਾਤੀ 9.00 ਵਜੇ, ਚੋਥੀ ਸ਼ਾਮੀ 4.35 ਵਜੇ ਚਲ ਕੇ ਰਾਤੀ 10.45 ਵਜੇ ਪੁੱਜ ਜਾਵੇਗੀ ਅਤੇ ਪੰਜਵੀਂ ਸ਼ਾਮੀ 5.50 ਵਜੇ ਚਲ ਕੇ ਰਾਤੀ 12.30 ਵਜੇ ਨਵੀਂ ਦਿੱਲੀ ਹਵਾਈ ਅੱਡੇ ਵਿਖੇ ਪੁੱਜ ਜਾਵੇਗੀ ।

Indra Gandhi International AirportIndra Gandhi International Airport

ਉਨ੍ਹਾਂ ਦੱਸਿਆ ਕਿ ਨਵੀਂ ਦਿੱਲੀ ਹਵਾਈ ਅੱਡੇ ਤੋਂ ਵੀ ਬੱਸਾਂ ਸੈਕਟਰ 17 ਚੰਡੀਗੜ੍ਹ ਲਈ ਦੁਪਹਿਰ 2.45 ਵਜੇ, ਰਾਤੀ 8.50 ਵਜੇ,ਰਾਤੀ 10.45 ਵਜੇ, ਰਾਤੀ 11.40 ਵਜੇ ਅਤੇ ਰਾਤੀ 1 ਵਜੇ ਚਲਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਸਾਂ ਦਾ ਕਿਰਾਇਆ 830 ਰੁਪਏ ਪ੍ਰਤੀ ਸਵਾਰੀ ਹੋਵੇਗਾ ਅਤੇ ਇਸ ਦੀ ਬੂਕਿੰਗ ਆਨਲਾਈਨ www.punbusonline.com ,www.travelyaari.com ਤੇ ਕੀਤੀ ਜਾ ਸਕਦੀ ਹੈ ਅਤੇ ਇਸ ਸਬੰਧੀ ਵਧੇਰੇ ਜਾਣਕਾਰੀ ਲਈ 0172-2704023, 0172-2606672 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਆਰ ਟੀ ਏ ਮੁਹਾਲੀ ਨੇ ਨਵੀਂ ਦਿੱਲੀ ਹਵਾਈ ਅੱਡੇ ਜਾਣ ਵਾਲੀਆਂ ਸਵਾਰੀਆਂ ਅਤੇ ਐਨ.ਆਰ.ਆਈਜ. ਸਮੇਤ ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਯਾਤਰੀਆਂ ਨੂੰ ਪੰਜਾਬ ਸਰਕਾਰ ਦੀ ਇਸ ਸਹੂਲਤ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement