
ਸ਼ਿਕਾਇਤਕਰਤਾ ਤੇ ਪਰਿਵਾਰਕ ਮੈਂਬਰਾਂ ਦੀ ਕੀਤੀ ਕੁੱਟਮਾਰ
ਚੰਡੀਗੜ੍ਹ : ਸੈਕਟਰ-23 ਵਿਚ ਪਿਛਲੇ ਦਿਨੀਂ ਇੱਕ ਗਲੀ ਦੇ ਕੁੱਤੇ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ। ਪਾਰਕ ਵਿਚ ਇੱਕ ਘਰ ਦੀਆਂ ਤਾਰਾਂ ਵਿਚ ਬਿਜਲੀ ਦਾ ਕਰੰਟ ਲੱਗਣ ਕਾਰਨ ਗਲੀ ਦੇ ਕੁੱਤੇ ਦੀ ਮੌਤ ਹੋ ਗਈ। ਪਾਰਕ ਵਿਚ ਤਾਰਾਂ ਵਿਚ ਲੱਗਿਆ ਕਰੰਟ ਹਰਿਆਣਾ ਪੁਲਿਸ ਦੇ ਸਬ-ਇੰਸਪੈਕਟਰ ਵਲੋਂ ਛੱਡਿਆ ਗਿਆ ਸੀ। ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ। ਹੁਣ ਇਸ ਸਬ-ਇੰਸਪੈਕਟਰ ਖ਼ਿਲਾਫ਼ ਇੱਕ ਹੋਰ ਮਾਮਲੇ ਵਿਚ ਐਫਆਈਆਰ ਦਰਜ ਕੀਤੀ ਗਈ ਹੈ।
ਪੁਲਿਸ ਨੇ ਸਬ-ਇੰਸਪੈਕਟਰ ਖ਼ਿਲਾਫ਼ ਕੁੱਟਮਾਰ ਦਾ ਕੇਸ ਵੀ ਦਰਜ ਕਰ ਲਿਆ ਹੈ।
ਦੱਸ ਦਈਏ ਕਿ ਗਲੀ ਦੇ ਕੁੱਤੇ ਦੀ ਮੌਤ ਦੇ ਮਾਮਲੇ 'ਚ ਸ਼ਿਕਾਇਤਕਰਤਾ ਗੁਆਂਢੀ ਅਸਟੇਟ ਦਫ਼ਤਰ ਦਾ ਸੇਵਾਮੁਕਤ ਸੁਪਰਡੈਂਟ ਕਸਤੂਰੀ ਲਾਲ ਹੈ। ਉਨ੍ਹਾਂ ਨੇ ਦਸਿਆ ਸੀ ਕਿ ਹਰਿਆਣਾ ਪੁਲਿਸ ਦੇ ਸਬ-ਇੰਸਪੈਕਟਰ ਰਣਧੀਰ ਸਿੰਘ ਵਾਸੀ ਮਕਾਨ ਨੰਬਰ 1255, ਸੈਕਟਰ-23 ਨੇ ਪਾਰਕ ਵਿਚ ਤਾਰਾਂ ਲਗਾ ਕੇ ਆਪਣੇ ਘਰ ਤੋਂ ਕਰੰਟ ਛੱਡਿਆ ਹੋਇਆ ਸੀ।
ਥਾਣਾ ਸੈਕਟਰ-17 ਦੀ ਪੁਲਿਸ ਨੇ ਕਸਤੂਰੀ ਲਾਲ ਦੀ ਸ਼ਿਕਾਇਤ ’ਤੇ ਮੁਲਜ਼ਮ ਰਣਧੀਰ ਸਿੰਘ ਖ਼ਿਲਾਫ਼ ਪਸ਼ੂ ਐਕਟ ਅਤੇ ਆਈਪੀਸੀ ਦੀ ਧਾਰਾ 336 ਤਹਿਤ ਕੇਸ ਦਰਜ ਕੀਤਾ ਸੀ। ਉਸ ਨੇ ਬੀਤੇ ਵੀਰਵਾਰ ਨੂੰ ਫਿਰ ਕਰੰਟ ਛੱਡ ਦਿਤਾ ਸੀ। ਇਸ ਦੇ ਨਾਲ ਹੀ ਉਸ ਨੇ ਸ਼ਿਕਾਇਤਕਰਤਾ ਕਸਤੂਰੀ ਲਾਲ, ਉਸ ਦੀ ਪਤਨੀ ਅਤੇ ਬੇਟੇ ਦੀ ਕੁੱਟਮਾਰ ਕਰਦੇ ਹੋਏ ਇੱਕ ਨੂੰ ਦੰਦਾਂ ਨਾਲ ਕੱਟ ਵੀ ਲਿਆ। ਜਿਸ ਦੀ ਪੁਲਿਸ ਨੇ ਡੀ.ਡੀ.ਆਰ. ਹੁਣ ਕੁੱਟਮਾਰ ਦੀ ਐਫਆਈਆਰ ਦਰਜ ਕੀਤੀ ਗਈ ਹੈ।