MP Vikram Sahni: ਸਾਂਸਦ ਵਿਕਰਮ ਸਾਹਨੀ ਨੇ PM ਮੋਦੀ ਨੂੰ ਸਾਈਕਲ, ਖਿਡੌਣੇ ਅਤੇ ਚਮੜਾ ਉਦਯੋਗਾਂ ਤੱਕ PLI ਸਕੀਮ ਦਾ ਵਿਸਥਾਰ ਕਰਨ ਦੀ ਕੀਤੀ ਅਪੀਲ
Published : Jun 14, 2024, 4:10 pm IST
Updated : Jun 14, 2024, 4:15 pm IST
SHARE ARTICLE
MP Vikram Sahni An appeal to PM Modi
MP Vikram Sahni An appeal to PM Modi

MP Vikram Sahni: ਇਹ ਪਹਿਲਕਦਮੀ ਭਾਰਤ ਦੇ 'ਮੇਕ ਇਨ ਇੰਡੀਆ' ਵਿਜ਼ਨ ਨਾਲ ਮੇਲ ਖਾਂਦੀ ਹੈ

MP Vikram Sahni An appeal to PM Modi: ਪੰਜਾਬ ਤੋਂ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਸਾਈਕਲ, ਖਿਡੌਣੇ ਅਤੇ ਚਮੜਾ ਉਦਯੋਗਾਂ ਨੂੰ ਸ਼ਾਮਲ ਕਰਨ ਲਈ ਉਤਪਾਦਨ-ਲਿੰਕਡ ਇਨਸੈਂਟਿਵ (ਪੀ.ਐਲ.ਆਈ.) ਸਕੀਮ ਦੇ ਵਿਸਥਾਰ ਦੀ ਵਕਾਲਤ ਕੀਤੀ ਹੈ। ਇਸ ਅਪੀਲ ਵਿਚ ਪੰਜਾਬ ਦੇ ਸਾਈਕਲ ਉਦਯੋਗ ਨੂੰ ਸਭ ਤੋਂ ਅੱਗੇ ਰੱਖਦੇ ਹੋਏ ਡਾ ਸਾਹਨੀ ਨੇ ਉਤਪਾਦਨ ਵਧਾਉਣ ਅਤੇ ਆਰਥਿਕ ਵਿਕਾਸ ਵਿਚ ਤੇਜ਼ੀ ਲਿਆਉਣ ਲਈ ਇਹਨਾਂ ਸੈਕਟਰਾਂ ਨੂੰ ਉਤਸ਼ਾਹਿਤ ਕਰਨ ਦੀ ਫੌਰੀ ਲੋੜ 'ਤੇ ਜ਼ੋਰ ਦਿੱਤਾ।

ਡਾ. ਸਾਹਨੀ ਨੇ ਕਿਹਾ ਕਿ ਪੰਜਾਬ ਵਿੱਚ ਸਾਈਕਲ ਉਦਯੋਗ, ਖਾਸ ਕਰਕੇ ਲੁਧਿਆਣਾ ਵਿੱਚ ਕੇਂਦਰਿਤ, ਦੇਸ਼ ਦੀ ਆਰਥਿਕਤਾ ਵਿਚ ਇਕ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ, ਜੋ ਭਾਰਤ ਦੇ ਕੁੱਲ ਸਾਈਕਲ ਉਤਪਾਦਨ ਦਾ 75% ਅਤੇ ਸਾਈਕਲ ਦੇ ਪੁਰਜ਼ਿਆਂ ਦੇ ਨਿਰਮਾਣ ਵਿੱਚ 92% ਯੋਗਦਾਨ ਪਾਉਂਦਾ ਹੈ। ਆਲ ਇੰਡੀਆ ਸਾਈਕਲ ਮੈਨੂਫੈਕਚਰਰਜ਼ ਐਸੋਸੀਏਸ਼ਨ (ACMA) ਦੇ ਤਾਜ਼ਾ ਅੰਕੜੇ ਸਾਈਕਲ ਨਿਰਯਾਤ ਵਿੱਚ ਚਿੰਤਾਜਨਕ ਗਿਰਾਵਟ ਨੂੰ ਦਰਸਾਉਂਦੇ ਹਨ, ਜੋ ਪਿਛਲੇ ਸਾਲ 557,523 ਸਾਈਕਲਾਂ ਤੋਂ ਘਟ ਕੇ ਵਿੱਤੀ ਸਾਲ 2023-24 ਵਿੱਚ 436,720 ਸਾਈਕਲਾਂ 'ਤੇ ਆ ਗਿਆ ਹੈ।

ਡਾ. ਸਾਹਨੀ ਨੇ ਕਿਹਾ ਕਿ ਇਹਨਾਂ ਉਦਯੋਗਾਂ ਵਿਚ ਗਿਰਾਵਟ ਦੀਆਂ ਵੱਡੀਆਂ ਚੁਣੌਤੀਆਂ ਨਵੀਨਤਾ ਅਤੇ ਗੁਣਵੱਤਾ ਵਿੱਚ ਸੁਧਾਰ ਲਈ ਪ੍ਰੋਤਸਾਹਨ ਅਤੇ ਸਮਰਥਨ ਦੀ ਘਾਟ ਅਤੇ ਵਿਦੇਸ਼ੀ ਨਿਰਯਾਤ ਵਿਚ ਟਰਾਂਸਪੋਰਟੇਸ਼ਨ ਚਾਰਜ ਅਤੇ ਆਯਾਤ ਡਿਊਟੀਆਂ ਵਰਗੀਆਂ ਰੁਕਾਵਟਾਂ ਹਨ, ਜਿਸ ਨੇ ਵਿਸ਼ਵ ਬਾਜ਼ਾਰ ਵਿਚ ਭਾਰਤੀ ਸਾਈਕਲਾਂ ਦੀ ਮੁਕਾਬਲੇਬਾਜ਼ੀ ਵਿਚ ਰੁਕਾਵਟ ਪਾਈ ਹੈ।  ਖਾਸ ਤੌਰ 'ਤੇ ਹੋਰ ਏਸ਼ੀਆਈ ਨਿਰਮਾਤਾਵਾਂ ਦੇ ਵਿਰੁੱਧ।

ਡਾ. ਸਾਹਨੀ ਨੇ ਕਿਹਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਸਾਈਕਲ ਉਦਯੋਗ ਦੇ ਨਾਲ-ਨਾਲ ਖਿਡੌਣਾ ਅਤੇ ਚਮੜਾ ਉਦਯੋਗਾਂ ਤੱਕ ਪੀ.ਐਲ.ਆਈ. ਸਕੀਮ ਦਾ ਵਿਸਥਾਰ ਕਰਨ ਦੀ ਬੇਨਤੀ ਕੀਤੀ ਹੈ। ਅਜਿਹਾ ਵਿਸਤਾਰ ਨਿਰਮਾਤਾਵਾਂ ਨੂੰ ਗੁਣਵੱਤਾ ਵਧਾਉਣ, ਨਵੀਨਤਾ ਨੂੰ ਉਤਸ਼ਾਹਿਤ ਕਰਨ ਅਤੇ ਵਿਸ਼ਵ ਬਾਜ਼ਾਰ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਲਈ ਮਹੱਤਵਪੂਰਨ ਪ੍ਰੇਰਣਾ ਅਤੇ ਸਹਾਇਤਾ ਪ੍ਰਦਾਨ ਕਰੇਗਾ, ਇਹ ਪਹਿਲਕਦਮੀ ਭਾਰਤ ਦੇ 'ਮੇਕ ਇਨ ਇੰਡੀਆ' ਵਿਜ਼ਨ ਨਾਲ ਮੇਲ ਖਾਂਦੀ ਹੈ, ਅਤੇ ਇਹ ਅੰਤਰਰਾਸ਼ਟਰੀ ਪੱਧਰ 'ਤੇ ਸਵੈ-ਨਿਰਭਰਤਾ ਨੂੰ ਉਤਸ਼ਾਹਿਤ ਕਰੇਗੀ ਮੁਕਾਬਲਾ ਹੋਵੇਗਾ ਅਤੇ ਪੰਜਾਬ ਦੀ ਆਰਥਿਕਤਾ ਨੂੰ ਵੀ ਬਹੁਤ ਫਾਇਦਾ ਹੋਵੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement