Patiala News : ਅਦਾਲਤ ਨੇ ਪੰਜਾਬੀ ’ਵਰਸਿਟੀ ਦੇ ਵੀਸੀ ਦੀ ਗੱਡੀ ਸਮੇਤ 6 ਗੱਡੀਆਂ ਤੇ ਬੈਂਕ ਅਕਾਊਂਟ ਅਟੈਚ ਕਰਨ ਦੇ ਦਿੱਤੇ ਹੁਕਮ

By : BALJINDERK

Published : Jun 14, 2025, 1:42 pm IST
Updated : Jun 14, 2025, 1:42 pm IST
SHARE ARTICLE
ਅਦਾਲਤ ਨੇ ਪੰਜਾਬੀ ’ਵਰਸਿਟੀ ਦੇ ਵੀਸੀ ਦੀ ਗੱਡੀ ਸਮੇਤ 6 ਗੱਡੀਆਂ ਤੇ ਬੈਂਕ ਅਕਾਊਂਟ ਅਟੈਚ ਕਰਨ ਦੇ ਦਿੱਤੇ ਹੁਕਮ
ਅਦਾਲਤ ਨੇ ਪੰਜਾਬੀ ’ਵਰਸਿਟੀ ਦੇ ਵੀਸੀ ਦੀ ਗੱਡੀ ਸਮੇਤ 6 ਗੱਡੀਆਂ ਤੇ ਬੈਂਕ ਅਕਾਊਂਟ ਅਟੈਚ ਕਰਨ ਦੇ ਦਿੱਤੇ ਹੁਕਮ

Patiala News : ਸੇਵਾਮੁਕਤ ਲੈਕਚਰਾਰ ਇੰਦਰਜੀਤ ਕੌਰ ਨੂੰ ਪੈਨਸ਼ਨ ਨਾ ਦੇਣ ਦਾ ਮਾਮਲਾ, ਮਾਮਲੇ ਦੀ ਅਗਲੀ ਸੁਣਵਾਈ 2 ਜੁਲਾਈ ਨੂੰ ਹੋਵੇਗੀ

Patiala News in Punjabi : ਸੇਵਾਮੁਕਤ ਲੈਕਚਰਾਰ ਇੰਦਰਜੀਤ ਕੌਰ ਨੂੰ ਪੈਨਸ਼ਨ ਨਾ ਦੇਣ ਦੇ ਇਕ ਮਾਮਲੇ ’ਚ ਅਦਾਲਤ ਨੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਗੱਡੀ ਸਣੇ 6 ਗੱਡੀਆਂ ਤੇ ਯੂਨੀਵਰਸਿਟੀ ਦਾ ਬੈਂਕ ਅਕਾਊਂਟ ਅਟੈਚ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਪੈਨਸ਼ਨ ਦੇਣ ਦੇ ਅਦਾਲਤੀ ਹੁਕਮਾਂ ਨੂੰ ਲਾਗੂ ਨਾ ਕਰਨ ਤੋਂ ਖਫ਼ਾ ਹੋ ਕੇ ਅਦਾਲਤ ਨੇ ਇਹ ਕਾਰਵਾਈ ਕੀਤੀ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 2 ਜੁਲਾਈ ਨੂੰ ਹੋਵੇਗੀ। ਇਸ ਮਾਮਲੇ ’ਚ ਯੂਨੀਵਰਸਿਟੀ ਨੇ ਵੀ ਅਦਾਲਤ ਤੱਕ ਪਹੁੰਚ ਕੀਤੀ ਹੈ।

ਪੰਜਾਬੀ ਯੂਨੀਵਰਸਿਟੀ ਸਕੂਲ ਤੋਂ ਲੈਕਚਰਾਰ ਇੰਦਰਜੀਤ ਕੌਰ 2015 ਵਿਚ ਸੇਵਾਮੁਕਤ ਹੋਏ ਸਨ, ਜਿਨ੍ਹਾਂ ਨੂੰ ’ਵਰਸਿਟੀ ਪ੍ਰਸ਼ਾਸਨ ਨੇ ਪੈਨਸ਼ਨ ਨਹੀਂ ਲਾਈ। ਆਪਣਾ ਹੱਕ ਲੈਣ ਲਈ ਉਨ੍ਹਾਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਅਤੇ ਜੱਜ ਹਰਕੰਵਲ ਕੌਰ ਨੇ 19 ਜਨਵਰੀ 2024 ਨੂੰ ਯੂਨੀਵਰਸਿਟੀ ਨੂੰ ਇੰਦਰਜੀਤ ਕੌਰ ਦੀ ਪੈਨਸ਼ਨ ਦੇਣ ਦੇ ਹੁਕਮ ਸੁਣਾਏ। ਇਸ ਨੂੰ ਲੈ ਕੇ ’ਵਰਸਿਟੀ ਨੇ ਅਡੀਸ਼ਨਲ ਸੈਸ਼ਨ ਜੱਜ ਅਤੁਲ ਕੰਬੋਜ ਦੀ ਅਦਾਲਤ ’ਚ ਅਪੀਲ ਦਾਇਰ ਕੀਤੀ। ਅਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਨੇ ਯੂਨੀਵਰਸਿਟੀ ਦੀ ਅਪੀਲ ਖ਼ਾਰਜ ਕਰ ਦਿੱਤੀ ਤੇ ਇੰਦਰਜੀਤ ਕੌਰ ਨੂੰ ਤੁਰੰਤ ਪੈਨਸ਼ਨ ਦੇਣ ਦੇ ਹੁਕਮ ਜਾਰੀ ਕੀਤੇ।

ਅਦਾਲਤ ਨੇ ਪਹਿਲੀ ਮਈ 2015 ਤੋਂ ਪੈਨਸ਼ਨ ਦੇ ਨਾਲ 18 ਫ਼ੀਸਦੀ ਵਿਆਜ ਸਣੇ ਏਰੀਅਰ ਦੇਣ ਦਾ ਵੀ ਫ਼ੈਸਲਾ ਸੁਣਾਇਆ। ਪੰਜਾਬੀ ਯੂਨੀਵਰਸਿਟੀ ਵਲੋਂ ਇਹ ਹੁਕਮ ਲਾਗੂ ਨਾ ਕਰਨ ’ਤੇ ਸੇਵਾਮੁਕਤ ਲੈਕਚਰਾਰ ਨੇ ਮੁੜ ਅਦਾਲਤ ਦਾ ਦਰਵਾਜ਼ਾ ਖੜਕਾਇਆ ਅਤੇ ਅਦਾਲਤ ਨੇ ’ਵਰਸਿਟੀ ਦੀਆਂ 6 ਗੱਡੀਆਂ ਜਿਨ੍ਹਾਂ ’ਚ ਵਾਈਸ ਚਾਂਸਲਰ ਦੀ ਇਨੋਵਾ ਕਾਰ, ਟਾਟਾ ਮਾਰਕ ਪੋਲੋ, ਸਵਰਾਜ ਮਾਜਦਾ, ਸ਼ੈਵਰਲੇ ਟਵੇਰਾ ਤੇ 2 ਬੱਸਾਂ ਅਤੇ ਯੂਨੀਵਰਸਿਟੀ ਦੇ ਅਕਾਊਂਟ ਨੂੰ ਅਟੈਚ ਕਰ ਦਿੱਤਾ।

(For more news apart from Orders attach bank accounts 6 vehicles including VC vehicle Punjabi University News in Punjabi, stay tuned to Rozana Spokesman)

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement