Gurdaspur News : ਗੁਰਦਾਸਪੁਰ ਦੇ ਰੇਹੜੀ ਵਾਲੇ ਨੇ ਈਮਾਨਦਾਰੀ ਦੀ ਜਲਾਈ ਮਿਸਾਲ
Published : Jun 14, 2025, 2:14 pm IST
Updated : Jun 14, 2025, 2:14 pm IST
SHARE ARTICLE
Gurdaspur Street Vendor sets an Example of Honesty Latest News in Punjabi
Gurdaspur Street Vendor sets an Example of Honesty Latest News in Punjabi

Gurdaspur News : 30,000 ਰੁਪਏ ਅਸਲ ਮਾਲਕ ਨੂੰ ਕੀਤੇ ਵਾਪਸ

Gurdaspur Street Vendor sets an Example of Honesty Latest News in Punjabi : ਗੁਰਦਾਸਪੁਰ : ਅੱਜ ਦੇ ਜ਼ਮਾਨੇ ’ਚ ਜਿੱਥੇ ਲੁਟ-ਖਸੁੱਟ, ਚੋਰੀਆਂ ਅਤੇ ਬੇਈਮਾਨੀ ਦਾ ਬੋਲਬਾਲਾ ਹੈ, ਉਥੇ ਹੀ ਗੁਰਦਾਸਪੁਰ ਦੇ ਇਕ ਆਮ ਰੇਹੜੀ ਵਾਲੇ ਨੇ ਈਮਾਨਦਾਰੀ ਦੀ ਅਜਿਹੀ ਮਿਸਾਲ ਪੇਸ਼ ਕੀਤੀ ਹੈ, ਜੋ ਪ੍ਰਸ਼ੰਸਾਯੋਗ ਹੈ। ਸੋਨੂੰ ਨਾਮ ਦੇ ਇਸ ਵਿਅਕਤੀ, ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗੁਰਦਾਸਪੁਰ ਦੇ ਬਾਹਰ ਟਿੱਕੀ ਅਤੇ ਬਰਗਰ ਦੀ ਰੇਹੜੀ ਲਾਉਂਦਾ ਹੈ, ਨੇ ਗੁੰਮ ਹੋਏ 30,000 ਰੁਪਏ ਉਸ ਦੇ ਅਸਲੀ ਮਾਲਕ ਨੂੰ ਵਾਪਸ ਕਰ ਦਿਤੇ ਹਨ।

ਜਾਣਕਾਰੀ ਅਨੁਸਾਰ ਤਿੰਨ ਦਿਨ ਪਹਿਲਾਂ ਜਦੋਂ ਪਿੰਡ ਖੋਖਰ ਦਾ ਕੰਵਲਜੀਤ ਸਿੰਘ ਜੋ ਕਿ ਦੁੱਧ ਦਾ ਵਪਾਰੀ ਹੈ, ਸੋਨੂੰ ਦੀ ਰੇਹੜੀ ਤੋਂ ਬਰਗਰ ਖਾ ਕੇ ਗਿਆ ਸੀ। ਜਾਂਦੇ-ਜਾਂਦੇ ਉਸ ਦੇ 30,000 ਰੁਪਏ ਗਲਤੀ ਨਾਲ ਰੇਹੜੀ ’ਤੇ ਹੀ ਡਿੱਗ ਗਏ। ਕੰਵਲਜੀਤ ਸਿੰਘ ਨੇ ਪੈਸੇ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਨਾ ਮਿਲੇ। ਅੱਜ ਕੰਵਲਜੀਤ ਸਿੰਘ ਦੁਬਾਰਾ ਗੁਰਦਾਸਪੁਰ ਸ਼ਹਿਰ ਆਇਆ ਤੇ ਇਕ ਵਾਰ ਫਿਰ ਸੋਨੂੰ ਦੀ ਰੇਹੜੀ ’ਤੇ ਪਹੁੰਚਿਆ। ਜਦੋਂ ਉਸ ਨੇ ਪੈਸਿਆਂ ਬਾਰੇ ਪੁੱਛਿਆ ਤਾਂ ਸੋਨੂੰ ਨੇ ਬਿਨਾਂ ਕਿਸੇ ਝਿੱਜਕ ਦੇ ਤੁਰਤ ਪੈਸੇ ਕੱਢ ਕੇ ਉਸ ਨੂੰ ਵਾਪਸ ਕਰ ਦਿਤੇ।

ਕੰਵਲਜੀਤ ਸਿੰਘ ਨੇ ਦਸਿਆ ਕਿ ਇਹ ਪੈਸੇ ਉਸ ਨੇ ਦੁੱਧ ਵੇਚ ਕੇ ਇਕੱਠੇ ਕੀਤੇ ਸਨ ਅਤੇ ਉਸ ਨੇ ਇਕ ਰਬੜ ਬੈਂਡ ਨਾਲ ਬੰਨ੍ਹ ਕੇ ਅਪਣੀ ਜੇਬ ’ਚ ਪਾਏ ਹੋਏ ਸਨ। ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਉਹ ਸੋਨੂੰ ਦੀ ਰੇਹੜੀ ’ਤੇ ਡਿੱਗ ਪਏ। ਕੰਵਲਜੀਤ ਸਿੰਘ ਨੇ ਸੋਨੂੰ ਦੀ ਇਸ ਬੇਮਿਸਾਲ ਈਮਾਨਦਾਰੀ ਦੀ ਦਿਲੋਂ ਪ੍ਰਸ਼ੰਸਾ ਕੀਤੀ ਤੇ ਉਸ ਦਾ ਤਹਿ ਦਿਲ ਤੋਂ ਧਨਵਾਦ ਕੀਤਾ।

SHARE ARTICLE

ਏਜੰਸੀ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement