Ludhiana By Elections : ਲੁਧਿਆਣਾ ਜ਼ਿਮਨੀ ਚੋਣਾਂ ’ਚ ਕਿਹੜੇ-ਕਿਹੜੇ ਮੁੱਦੇ ਪਾਉਣਗੇ ਪ੍ਰਭਾਵ
Published : Jun 14, 2025, 12:42 pm IST
Updated : Jun 18, 2025, 4:05 pm IST
SHARE ARTICLE
Which issues will affect the Ludhiana By Elections? Latest News in Punjabi
Which issues will affect the Ludhiana By Elections? Latest News in Punjabi

Ludhiana By Elections : ਵਿਸਥਾਰ ਸਹਿਤ ਜਾਣੋ 

Which issues will affect the Ludhiana By Elections? Latest News in Punjabi : ਲੁਧਿਆਣਾ: ਜ਼ਿਲ੍ਹੇ ਵਿਚ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਵਿਚ ਜ਼ਿਮਨੀ ਚੋਣ ਹੋ ਰਹੀ ਹੈ। ਇਹ ਚੋਣਾਂ ਸਾਰੀਆਂ ਹੀ ਸਿਆਸੀ ਪਾਰਟੀਆਂ ਲਈ ਵਕਾਰ ਦਾ ਸਵਾਲ ਬਣੀਆਂ ਹਨ। 2022 ਵਿਚ ਜਦੋਂ ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਸਰਕਾਰ ਬਣੀ, ਤਾਂ ਗੁਰਪ੍ਰੀਤ ਗੋਗੀ ਇਸ ਸੀਟ ਤੋਂ ਉਸ ਵੇਲੇ ਜਿੱਤੇ ਸਨ ਪਰ, ਸਾਲ 2024 ਵਿਚ ਉਨ੍ਹਾਂ ਦੀ ਮੌਤ ਹੋ ਗਈ ਜਿਸ ਕਰ ਕੇ ਹੁਣ ਇੱਥੇ ਜ਼ਿਮਨੀ ਚੋਣ ਹੋ ਰਹੀ ਹੈ।

ਲੁਧਿਆਣਾ ਪੱਛਮੀ ਹਲਕੇ ਲਈ ਜ਼ਿਮਨੀ ਚੋਣ 2025 ਵਿੱਚ ਆਮ ਆਦਮੀ ਪਾਰਟੀ ਵਲੋਂ ਸੰਜੀਵ ਅਰੋੜਾ, ਕਾਂਗਰਸ ਵਲੋਂ ਭਾਰਤ ਭੂਸ਼ਣ ਆਸ਼ੂ, ਭਾਜਪਾ ਵਲੋਂ ਜੀਵਨ ਗੁਪਤਾ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਪਰਉਪਕਾਰ ਘੁੰਮਣ ਸਣੇ 14 ਉਮੀਦਵਾਰ ਚੋਣ ਮੈਦਾਨ ਦੇ ਵਿਚ ਹਨ। 

ਪਿਛਲੇ 15 ਸਾਲਾਂ ਦੌਰਾਨ ਪਲਟਿਆ ਤਿੰਨ ਸਰਕਾਰਾਂ ਦਾ ਤਖ਼ਤਾ
ਸਾਲ 2007 ਤੋਂ 2017 ਤੱਕ ਅਕਾਲੀ-ਭਾਜਪਾ ਦੀ ਸਰਕਾਰ, ਸਾਲ 2017 ਤੋਂ 2022 ਤਕ ਕਾਂਗਰਸ ਅਤੇ 2022 ਤੋਂ ਮੌਜੂਦਾ ਸਮੇਂ ਤੱਕ ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਸਰਕਾਰ ਹੈ। ਇਨ੍ਹਾਂ ਵੱਖ-ਵੱਖ ਸਰਕਾਰਾਂ ਦੌਰਾਨ ਜ਼ਿਮਨੀ ਚੋਣਾਂ ਹੁੰਦੀਆਂ ਰਹੀਆਂ ਹਨ। ਜੇ 10 ਹਲਕਿਆਂ ਵਿਚ ਜ਼ਿਮਨੀ ਚੋਣ ਹੋਈ ਹੈ, ਤਾਂ ਉਸ ਵਿਚੋਂ ਸਿਰਫ਼ ਦੋ ਵਿਚ ਹੀ ਵਿਰੋਧੀ ਪਾਰਟੀ ਜਿੱਤਣ ਵਿਚ ਕਾਮਯਾਬ ਰਹੀ ਹੈ। ਬਾਕੀ 8 ਵਾਰ ਸੱਤਾ ਧਿਰ ਦੇ ਉਮੀਦਵਾਰ ਹੀ ਜ਼ਿਮਨੀ ਚੋਣ ਵਿਚ ਜਿੱਤੇ ਹਨ ਜਾਂ ਇੰਝ ਕਹਿ ਸਕਦੇ ਹਾਂ ਕਿ ਸੱਤਾ ਧਿਰ ਦੇ ਹੱਕ ਵਿਚ ਹੀ 80 ਤੋਂ 90 ਫ਼ੀ ਸਦੀ ਨਤੀਜੇ ਜਾਂਦੇ ਹਨ। ਇਹ ਅਸੀਂ ਨਹੀਂ, ਸਗੋਂ ਪਿਛਲੇ ਸਾਲਾਂ ਦੇ ਆਂਕੜੇ ਕਹਿ ਰਹੇ ਹਨ। 

ਕੀ ਗੁਰਪ੍ਰੀਤ ਸਿੰਘ ਗੋਗੀ ਦੀ ਮੌਤ ਦਾ ‘ਆਪ’ ਉਤੇ ਪਵੇਗਾ ਪ੍ਰਭਾਵ ?
ਆਮ ਆਦਮੀ ਪਾਰਟੀ ਦੇ ਵੱਡੇ ਨੇਤਾ ਗੁਰਪ੍ਰੀਤ ਬੱਸੀ ਗੋਗੀ, ਜਿਸ ਨੂੰ ਗੁਰਪ੍ਰੀਤ ਸਿੰਘ ਗੋਗੀ ਵੀ ਕਿਹਾ ਜਾਂਦਾ ਹੈ, ਇਕ ਭਾਰਤੀ ਸਿਆਸਤਦਾਨ ਹਨ ਅਤੇ ਪੰਜਾਬ ਵਿਧਾਨ ਸਭਾ ਵਿਚ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਵਿਧਾਇਕ ਹਨ। ਉਹ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵਿਧਾਇਕ ਚੁਣੇ ਗਏ ਸਨ। ਹੁਣ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਕੀਤੇ ਕੰਮਾਂ ਤੇ ਲੋਕਾਂ ਦਾ ਉਨ੍ਹਾਂ ਦੇ ਭਰੋਸੇ ਸਦਕਾ ਆਮ ਆਦਮੀ ਪਾਰਟੀ ਨੂੰ ਉਨ੍ਹਾਂ ਦਾ ਵੋਟ ਪ੍ਰਤੀਸ਼ਤ ਮਿਲ ਸਕਦਾ ਹੈ।

ਸੂਬੇ ਦੀ ਸੱਤਾ 'ਤੇ ਕਾਬਜ਼ ਆਮ ਆਦਮੀ ਪਾਰਟੀ ਵਲੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਇਸ ਚੋਣ ਲਈ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਵੱਡੀ ਰੈਲੀ ਕਰ ਕੇ ਉਨ੍ਹਾਂ ਦੇ ਹੱਕ ਵਿਚ ਪ੍ਰਚਾਰ ਕੀਤਾ ਜਾ ਰਿਹਾ ਹੈ। ਜਿਸ ਕਾਰਨ ਸੰਜੀਵ ਅਰੋੜਾ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵਰਗੇ ਵੱਡੇ ਚਿਹਰਿਆਂ ਦਾ ਫਾਇਦਾ ਮਿਲ ਸਕਦਾ ਹੈ।

ਕੀ ਕਾਂਗਰਸ ਲਈ ਕੰਮ ਆਵੇਗਾ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਚਿਹਰਾ?
ਲੁਧਿਆਣਾ ਜ਼ਿਮਨੀ ਚੋਣਾਂ ’ਚ ਕਾਂਗਰਸ ਪਾਰਟੀ ਮਜ਼ਬੂਤ ਦਾਅਵੇਦਾਰਾਂ ਵਿਚੋਂ ਇਕ ਹੈ। ਜਿਸ ਦੀ ਅਗਵਾਈ ਕਾਂਗਰਸ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਰ ਰਹੇ ਹਨ। ਅਮਰਿੰਦਰ ਸਿੰਘ ਰਾਜਾ ਵੜਿੰਗ ਇਕ ਪੰਜਾਬੀ ਸਿਆਸਤਦਾਨ ਹਨ। ਜਿਨ੍ਹਾਂ ਨੇ ਪਹਿਲੀ ਵਾਰ 2012 ਦੀਆਂ ਵਿਧਾਨ ਸਭਾ ਚੋਣਾਂ 'ਚ ਗਿੱਦੜਬਾਹਾ ਹਲਕੇ ਤੋਂ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ। ਉਹ ਇੰਡੀਅਨ ਯੂਥ ਕਾਂਗਰਸ ਦਾ ਰਾਸ਼ਟਰੀ ਪ੍ਰਧਾਨ ਵੀ ਰਹੇ ਹਨ। 

2024 ਦੀਆਂ ਲੋਕ ਸਭਾ ਚੋਣਾਂ 'ਚ ਅਮਰਿੰਦਰ ਸਿੰਘ ਰਾਜਾ ਵੜਿੰਗ ਹਲਕਾ ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ 20 ਹਜ਼ਾਰ 942 ਵੋਟਾਂ ਨਾਲ ਹਰਾ ਕੇ ਚੋਣ ਜਿੱਤੇ। ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 3 ਲੱਖ 22 ਹਜ਼ਾਰ 224 ਵੋਟਾਂ ਮਿਲੀਆਂ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਲਈ ਜ਼ੋਰਦਾਰ ਪ੍ਰਚਾਰ ਕੀਤਾ ਗਿਆ ਹੈ। ਜਿਸ ਕਾਰਨ ਲੁਧਿਆਣਾ ਦਾ ਇਕ ਵੱਡਾ ਵੋਟ ਪ੍ਰਤੀਸ਼ਤ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਲੋਕਪ੍ਰੀਅਤਾ ਕਾਰਨ ਕਾਂਗਰਸ ਦੇ ਪਾਲੇ ਵੱਲ ਜਾ ਸਕਦਾ ਹੈ।

ਕੀ ਮੁੱਖ ਮੰਤਰੀ ਵਿਜੇ ਰੂਪਾਨੀ ਦੀ ਮੌਤ ਨਾਲ ਭਾਜਪਾ ਦਾ ਸਫ਼ਰ ਕਮਜੋਰ ਜਾਂ ਮਜ਼ਬੂਤ?
ਪੰਜਾਬ ਰਾਜ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਸੋਮਵਾਰ, 9 ਜੂਨ ਨੂੰ ਅਪਣੀ ਅੰਤਮ ਯਾਤਰਾ 'ਤੇ ਲੁਧਿਆਣਾ ਆਏ ਸਨ। ਉਨ੍ਹਾਂ ਨੇ ਪੱਛਮੀ ਵਿਧਾਨ ਸਭਾ ਉਪ ਚੋਣ ਨੂੰ ਲੈ ਕੇ ਭਾਜਪਾ ਉਮੀਦਵਾਰ ਜੀਵਨ ਗੁਪਤਾ ਦੇ ਹੱਕ ਵਿਚ ਇਕ ਪ੍ਰੈਸ ਕਾਨਫ਼ਰੰਸ ਵੀ ਕੀਤੀ ਸੀ।

ਇਸ ਦੌਰਾਨ ਰੂਪਾਨੀ ਨੇ ਕਿਹਾ ਸੀ ਕਿ ਪੱਛਮੀ ਵਿਧਾਨ ਸਭਾ ਹਲਕਾ ਭਾਜਪਾ ਦਾ ਗੜ੍ਹ ਹੈ। ਅਸੀਂ ਜ਼ਰੂਰ ਚੋਣ ਜਿੱਤਾਂਗੇ। ਜੀਵਨ ਗੁਪਤਾ ਦੇ ਹੱਕ ਵਿਚ ਬੋਲਦਿਆਂ ਰੂਪਾਨੀ ਨੇ ਕਿਹਾ ਕਿ ਜੀਵਨ ਗੁਪਤਾ ਇਕ ਆਮ ਪਰਵਾਰ ਨਾਲ ਸਬੰਧਤ ਹਨ ਅਤੇ ਭਾਜਪਾ ਦੇ ਪੱਕੇ ਵਰਕਰ ਹੋਣ ਦੇ ਨਾਲ-ਨਾਲ ਇਕ ਮਿਹਨਤੀ ਅਤੇ ਇਮਾਨਦਾਰ ਵਿਅਕਤੀ ਹਨ।

ਭਾਜਪਾ ਨੇ ਆਪਣੇ ਮਿਹਨਤੀ ਵਰਕਰ ਨੂੰ ਟਿਕਟ ਦੇ ਕੇ ਸਮਾਜ ਨੂੰ ਇਕ ਚੰਗਾ ਸੰਦੇਸ਼ ਦਿਤਾ ਹੈ। ਰੂਪਾਨੀ ਨੇ ਕਿਹਾ ਕਿ ਜੀਵਨ ਗੁਪਤਾ ਇਸ ਉਪ ਚੋਣ ਨੂੰ ਭਾਰੀ ਬਹੁਮਤ ਨਾਲ ਜਿੱਤਣਗੇ ਅਤੇ ਇਹ ਜਿੱਤ 2027 ਦੀਆਂ ਚੋਣਾਂ ਵਿਚ ਇਕ ਮੀਲ ਪੱਥਰ ਸਾਬਤ ਹੋਵੇਗੀ।

ਪਰੰਤੂ ਬੀਤੇ ਦਿਨੀਂ ਗੁਜਰਾਤ ਦੇ ਅਹਿਮਦਾਬਾਦ ਦੇ ਮੇਘਨਾਨੀ ਨਗਰ ਇਲਾਕੇ ਵਿਚ ਏਅਰ ਇੰਡੀਆ ਦਾ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਜਿਸ ਵਿਹ 242 ਯਾਤਰੀ ਸਮੇਤ ਪੰਜਾਬ ਭਾਜਪਾ ਇੰਚਾਰਜ ਵਿਜੇ ਰੂਪਾਨੀ ਵੀ ਜਹਾਜ਼ ਵਿਚ ਸਵਾਰ ਸਨ। ਹੁਣ ਦੇਖਣਾ ਹੋਵੇਗਾ ਕਿ ਭਾਜਪਾ ਦੇ ਇਸ ਵੱਡੇ ਚਿਹਰੇ ਦੀ ਮੌਤ ਨਾਲ ਕੀ ਭਾਜਪਾ ਦਾ ਪੱਖ ਕਮਜ਼ੋਰ ਹੁੰਦਾ ਹੈ ਜਾਂ ਪੰਜਾਬ ਭਾਜਪਾ ਇੰਚਾਰਜ ਵਿਜੇ ਰੂਪਾਨੀ ਵਲੋਂ ਜੀਵਨ ਗੁਪਤਾ ਤੇ ਭਾਜਪਾ ਨੂੰ ਮਜ਼ਬੂਤ ਲਈ ਕੀਤੇ ਕੰਮ ਤੇ ਲੋਕਾਂ ਨਾਲ ਉਨ੍ਹਾਂ ਦਾ ਪਿਆਰ ਭਾਜਪਾ ਨੂੰ ਮਜ਼ਬੂਤੀ ਵਲ ਲੈ ਕੇ ਜਾਂਦਾ ਹੈ।

ਕੀ ਸੁਖਦੇਵ ਸਿੰਘ ਢੀਂਡਸਾ ਦੀ ਮੌਤ ਤੋਂ ਬਾਅਦ ਅਕਾਲੀ ਦਲ ਮਾਰੇਗਾ ਬਾਜ਼ੀ?
ਲੁਧਿਆਣਾ ਪਹਿਲਾਂ ਅਕਾਲੀਆਂ ਦਾ ਗੜ੍ਹ ਰਿਹਾ ਹੈ ਤੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਤੌਰ ਮੁੱਖ ਮੰਤਰੀ ਤੇ ਸੁਖਬੀਰ ਸਿੰਘ ਬਾਦਲ ਨੇ ਡਿਪਟੀ ਸੀ.ਐਮ. ਦੇ ਤੌਰ ’ਤੇ ਲੁਧਿਆਣਾ ਦੀ ਸਨਅਤ ਲਈ ਬਹੁਤ ਕੰਮ ਕੀਤੇ ਹਨ। ਅੱਜ ਵੀ ਲੁਧਿਆਣਾ ਦੇ ਲੋਕ ਅਕਾਲੀ ਸਰਕਾਰ ਦੇ ਰਾਜ ਨੂੰ ਯਾਦ ਕਰਦੇ ਹਨ। ਪਰੰਤੂ ਬੀਤੇ ਦਿਨੀ ਅਕਾਲੀ ਦਲ ਦੇ ਵੱਡੇ ਨੇਤਾ ਸੁਖਦੇਵ ਸਿੰਘ ਢੀਂਡਸਾ ਦੀ ਮੌਤ ਤੋਂ ਬਾਅਦ ਕੀ ਅਕਾਲੀ ਦਲ ਉਸੇ ਤਰ੍ਹਾਂ ਨਾਲ ਵਾਪਸੀ ਕਰ ਸਕੇਗਾ, ਇਹ ਵੱਡਾ ਸਵਾਲ ਹੈ।

ਸੁਖਬੀਰ ਸਿੰਘ ਬਾਦਲ ਤੇ ਪਾਰਟੀ ਦੇ ਸੀਨੀਅਰ ਆਗੂਆਂ ਦੇ ਹੁਕਮਾਂ ਅਨੁਸਾਰ ਲੁਧਿਆਣਾ ਵੈਸਟ ਹਲਕੇ ਤੋਂ ਜ਼ਿਮਨੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਦੇ ਹੱਕ ’ਚ ਲਗਾਤਾਰ ਚੋਣ ਪ੍ਰਚਾਰ ਮੁਹਿਮ ਚਲਾਈ ਜਾ ਰਹੀ ਹੈ। ਪਾਰਟੀ ਉਮੀਦਵਾਰ ਦੇ ਹੱਕ ’ਚ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਵੀ ਲੁਧਿਆਣਾ ਜ਼ਿਮਨੀ ਚੋਣ ’ਚ ਵੋਟਰਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਬਾਕੀ 23 ਜੂਨ ਨੂੰ ਨਤਿਜਿਆਂ ਤੋਂ ਸਪੱਸ਼ਟ ਹੋ ਜਾਵੇਗਾ ਕਿ ਕੌਣ ਲੁਧਿਆਣਾ ਜ਼ਿਮਨੀ ਚੋਣ ’ਚ ਬਾਜ਼ੀ ਮਾਰੇਗਾ।

ਕਿਸਾਨਾਂ ਨੂੰ ਲੈ ਕੇ 'ਆਪ' ਦਾ ਸਟੈਂਡ
 
ਪੰਜਾਬ ਦੇ ਕਿਸਾਨਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸਟੈਂਡ ਦਾ ਇਸ ਚੋਣ ਉੱਤੇ ਅਸਰ ਪੈ ਸਕਦਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਪਿਛਲੇ ਦਿਨੀ ਕਈ ਕਿਸਾਨ

ਜਥੇਬੰਦੀਆਂ ਸਰਕਾਰ ਨੂੰ ਨਰਾਜ਼ ਸਨ। ਮਾਹਰਾਂ ਦਾ ਮੰਨਣਾ੍ ਹੈ ਕਿ ਕੀ ਇਸ ਚੋਣ ਉੱਤੇ ਕਿਸਾਨਾਂ ਨੂੰ ਲੈਕੇ ਜੋ ਸਰਕਾਰ ਦਾ੍ ਸਟੈਂਡ ਹੈ ਉਸ ਨਾਲ ਕੁਝ ਅਸਰ ਹੋ ਸਕਦਾ ਹੈ।  ਇਹ ਤਾਂ ਚੋਣ ਨਤੀਜਿਆ ਤੋਂ ਬਾਅਦ ਹੀ ਨਜ਼ਰ ਆਉਣਗੇ।

ਕਾਂਗਰਸ ਵਿੱਚ ਅੰਦਰੂਨੀ ਜੰਗ

ਲੁਧਿਆਣਾ ਪੱਛਮੀ ਹਲਕੇ ਵਿੱਚ ਕਾਂਗਰਸ ਦੀ ਚੋਣ ਮੁਹਿੰਮ ਉਸੇ ਤਰ੍ਹਾਂ ਖਤਮ ਹੋ ਗਈ ਹੈ ਜਿਵੇਂ ਇਹ ਸ਼ੁਰੂ ਹੋਈ ਸੀ - ਗੁੱਸੇ ਵਿੱਚ ਆਏ ਆਗੂ ਆਪਣੇ-ਆਪਣੇ ਤਰੀਕੇ ਨਾਲ ਚੱਲ ਰਹੇ ਹਨ ਅਤੇ ਇੱਕ ਦੂਜੇ ਨੂੰ ਜਿੰਨਾ ਹੋ ਸਕੇ ਜਨਤਕ ਤੌਰ 'ਤੇ ਟਾਰਪੀਡੋ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਪਾਰਟੀ ਦੇ ਅੰਦਰ ਲਗਾਤਾਰ ਟਕਰਾਅ ਦੇ ਬਾਵਜੂਦ, ਕਾਂਗਰਸ ਨੂੰ ਇਸ ਵਿਧਾਨ ਸਭਾ ਉਪ-ਚੋਣ ਵਿੱਚ ਜ਼ਮੀਨੀ ਪੱਧਰ 'ਤੇ ਕਾਫ਼ੀ ਸਮਰਥਨ ਮਿਲਿਆ ਹੈ। ਹਾਲਾਂਕਿ, ਖੇਤਰ ਦੀ ਸੀਨੀਅਰ ਲੀਡਰਸ਼ਿਪ ਮੰਨਦੀ ਹੈ ਕਿ 'ਆਪ' ਵਿਰੁੱਧ ਜਿੱਤ ਤਾਂ ਹੀ ਸੰਭਵ ਹੋਵੇਗੀ ਜੇਕਰ ਭਾਜਪਾ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਰਾਜ ਸਭਾ ਪਹੁੰਚਣ ਦੀ ਸੰਭਾਵਨਾ ਨੂੰ ਰੋਕਣ ਲਈ ਕਾਂਗਰਸ ਦੇ ਖਾਤੇ ਵਿੱਚ ਕਾਫ਼ੀ ਗਿਣਤੀ ਵਿੱਚ ਵੋਟਾਂ ਟ੍ਰਾਂਸਫਰ ਕਰੇਗੀ।ਕਾਂਗਰਸ ਦੀ ਮੁਹਿੰਮ ਦੀ ਸ਼ੁਰੂਆਤ ਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਰਤ ਭੂਸ਼ਣ ਆਸ਼ੂ ਵਿਚਕਾਰ ਤਣਾਅਪੂਰਨ ਸਬੰਧਾਂ ਦੇ ਜਨਤਕ ਪ੍ਰਦਰਸ਼ਨ ਨਾਲ ਹੋਈ। ਮੁਹਿੰਮ ਤੋਂ ਮੁੱਖ ਸੂਬਾਈ ਨੇਤਾਵਾਂ ਦੀ ਗੈਰਹਾਜ਼ਰੀ, ਅਤੇ ਫੁੱਟ ਦੀ ਜਨਤਕ ਧਾਰਨਾ ਨੇ ਪਾਰਟੀ ਦੇ ਤਾਲਮੇਲ, ਸੰਦੇਸ਼ ਅਤੇ ਵਰਕਰਾਂ ਦੇ ਮਨੋਬਲ ਨੂੰ ਕਮਜ਼ੋਰ ਕਰ ਦਿੱਤਾ। ਜਦੋਂ ਕਿ ਸਟਾਰ ਪ੍ਰਚਾਰਕਾਂ ਨੂੰ ਤਾਇਨਾਤ ਕਰਨ ਅਤੇ ਆਸ਼ੂ ਦੀ ਸਥਾਨਕ ਹਮਦਰਦੀ ਦਾ ਲਾਭ ਉਠਾਉਣ ਵਰਗੇ ਯਤਨਾਂ ਨੇ ਕੁਝ ਨੁਕਸਾਨ ਨੂੰ ਘੱਟ ਕੀਤਾ, ਉਹ 'ਆਪ' ਦੁਆਰਾ ਵਧਾਏ ਗਏ ਧੜੇਬੰਦੀ ਦੇ ਬਿਰਤਾਂਤ ਨੂੰ ਪੂਰੀ ਤਰ੍ਹਾਂ ਦੂਰ ਨਹੀਂ ਕਰ ਸਕੇ।

ਆਮ ਆਦਮੀ ਪਾਰਟੀ ਦਾ ਆਤਮ ਵਿਸ਼ਵਾਸ ਤੇ ਲੋਕਾਂ ਵਿੱਚ ਲਹਿਰ

ਜੇਕਰ ਅਸੀਂ ਮਾਹਰਾਂ ਦੇ ਮੰਨੀਏ ਤਾਂ ਪੰਜਾਬ ਵਿਧਾਨ ਸਭਾ 2021 ਵਿੱਚ ਲੋਕ ਲਹਿਰ ਕਰਕੇ ਹੀ ਆਮ ਆਦਮੀ ਪਾਰਟੀ ਦੇ 92 ਉਮੀਦਵਾਰ ਜਿੱਤ ਗਏ ਸਨ। ਪੰਜਾਬ ਵਿੱਚ ਲੋਕ ਲਹਿਰ ਕਰਕੇ ਤੇ ਰਵਾਇਤੀ ਪਾਰਟੀਆਂ ਤੋਂ ਖਹਿਰਾ ਛਡਾਉਣ ਲਈ ਲੋਕਾਂ ਨੇ ਤੀਜੀ ਧਿਰ ਨੂੰ ਚੁਣਿਆ ਸੀ ਪਰ ਹੁਣ ਇਹ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਦੀ ਲਹਿਰ ਦਾ ਇਸ ਚੋਣ ਉੱਤੇ ਕੋਈ ਅਸਰ ਪੈ ਸਕੇਗਾ।

19 ਜੂਨ ਨੂੰ ਪੈਣਗੀਆਂ ਵੋਟਿੰਗ:
ਜ਼ਿਕਰਯੋਗ ਹੈ ਕਿ ਲੁਧਿਆਣਾ ਪੱਛਮੀ ਜ਼ਿਮਨੀ ਚੋਣਾਂ ਲਈ 19 ਜੂਨ ਨੂੰ ਵੋਟਾਂ ਪੈਣਗੀਆਂ। 23 ਜੂਨ ਨੂੰ ਚੋਣ ਨਤੀਜੇ ਐਲਾਨੇ ਜਾਣਗੇ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement