
ਨਸ਼ਿਆ ਨੂੰ ਖ਼ਤਮ ਕਰਨ ਲਈ ਜਿਥੇ ਸਰਕਾਰਾਂ ਤੇ ਪੁਲਿਸ ਵੀ ਆਪੋ ਆਪਣੇ ਤਰੀਕਿਆਂ ਨਾਲ ਨਸ਼ੇ ਨੂੰ ਪੰਜਾਬ ਵਿੱਚੋਂ ਖਤਮ ਕਰਨ 'ਤੇ ਲੱਗੇ ਹੋਏ ਹਨ, ਉਥੇ ਹੀ ਨਸ਼ਿਆਂ...
ਮੌੜ ਮੰਡੀ, ਨਸ਼ਿਆ ਨੂੰ ਖ਼ਤਮ ਕਰਨ ਲਈ ਜਿਥੇ ਸਰਕਾਰਾਂ ਤੇ ਪੁਲਿਸ ਵੀ ਆਪੋ ਆਪਣੇ ਤਰੀਕਿਆਂ ਨਾਲ ਨਸ਼ੇ ਨੂੰ ਪੰਜਾਬ ਵਿੱਚੋਂ ਖਤਮ ਕਰਨ 'ਤੇ ਲੱਗੇ ਹੋਏ ਹਨ, ਉਥੇ ਹੀ ਨਸ਼ਿਆਂ ਦੇ ਖਾਤਮੇ ਲਈ ਜਿਥੇ ਆਮ ਲੋਕ ਵੀ ਜੰਗੀ ਪੱਧਰ 'ਤੇ ਜੁਟੇ ਹੋਏ ਹਨ। ਬਹੁਤੇ ਲੋਕ ਨਸ਼ੇ ਵੇਚਣ ਵਾਲੇ ਲੋਕਾਂ ਦੇ ਨਾਮ ਸ਼ੋਸ਼ਲ ਮੀਡੀਆ ਰਾਹੀ ਵਾਇਰਲ ਕਰ ਰਹੇ ਹਨ ਤਾਂ ਜੋ ਇਹੋ ਜਿਹੇ ਲੋਕਾਂ 'ਤੇ ਕਾਰਵਾਈ ਹੋ ਸਕੇ।
ਅਜਿਹੀ ਇੱਕ ਘਟਨਾ 'ਚ ਮੌੜ ਮੰਡੀ ਤੇ ਆਸਪਾਸ ਦੇ 30 ਲੋਕਾਂ ਦੇ ਨਾਮ ਵਾਲੀ ਇੱਕ ਲਿਸ਼ਟ ਜਦੋ ਸ਼ੋਸ਼ਲ ਮੀਡੀਆ ਤੇ ਘੁੰਮੀ ਤਾਂ ਮੌੜ ਵਿਖੇ ਆਮ ਲੋਕਾਂ 'ਚ ਵੱਡੀ ਚਰਚਾ ਦਾ ਵਿਸ਼ਾ ਬਣ ਗਈ। ਲੋਕਾਂ ਵਿੱਚ ਇਹ ਚੁੰਝ ਚਰਚਾ ਛਿੜ ਗਈ ਕਿ ਇਨਾਂ ਲੋਕਾਂ ਨੁੰ ਪੁਲਿਸ ਫੜੇਗੀ ਜਾਂ ਨਹੀ ਜਾਂ ਫਿਰ ਲਿਸਟ ਜਾਰੀ ਕਰਨ ਵਾਲੇ ਦੀ ਭਾਲ ਕਰਨ ਵਿੱਚ ਰੁੱਝੇਗੀ। ਦੂਜੇ ਪਾਸੇ ਇਸ ਲਿਸਟ ਵਿਚ ਦਰਜ ਨਾਮ ਵਾਲੇ ਕਈ ਵਿਅਕਤੀ ਜਿਨਾਂ ਵਿੱਚ ਔਰਤਾਂ ਵੀ ਸਾਮਲ ਹਨ, ਉਹ ਇਸ ਲਿਸਟ ਦੇ ਵਿਰੋਧ ਵਿੱਚ ਥਾਣਾਂ ਮੌੜ ਵਿਖੇ ਪਹੁੰਚੇ।
ਲਿਸਟ ਵਿੱਚ ਦਰਜ ਵਿਅਕਤੀ ਨਾਮਕ ਕਾਕਾ ਸਕੂਟਰਾਂ ਵਾਲਾ ਨੇ ਆਪਣਾ ਨਾਮ ਲਿਸਟ ਵਿੱਚ ਆਉਣ ਤੋ ਬਾਦ ਪੁਲਿਸ ਨੂੰ ਇੱਕ ਲਿਖਤੀ ਸਿਕਾਇਤ ਵੀ ਦਿੱਤੀ। ਜਿਸ ਵਿੱਚ ਉਨਾ ਕਿਹਾ ਕਿ ਸੋਸ਼ਲ ਮੀਡੀਆ 'ਤੇ ਇਹ ਲਿਖਕੇ ਕਿ ਇਹ ਲੋਕ ਨਸ਼ਾਂ ਵੇਚਦੇ ਹਨ। ਜਿਨਾ ਵਿੱਚ ਕਿਸੇ ਸ਼ਰਾਰਤੀ ਵਿਅਕਤੀ ਨੇ ਮੇਰਾ ਅਕਸ਼ ਖਰਾਬ ਕਰਨ ਲਈ ਅਤੇ ਜਾਣ ਬੁੱਝਕੇ ਮੇਰਾ ਨਾਮ ਬਦਨਾਮ ਕਰਨ ਲਈ ਸ਼ਰਾਰਤ ਕੀਤੀ ਗਈ। ਜਿਸ ਦੀ ਪੜਤਾਲ ਕਰਕੇ ਕਾਰਵਾਈ ਕੀਤੀ ਜਾਵੇ। ਇਸ ਮੌਕੇ ਲਿਸਟ ਵਿੱਚ ਦਰਜ ਨਾਮ ਵਾਲੇ ਹੋਰ ਵੀ ਕਈ ਵਿਅਕਤੀਆਂ ਤੇ ਔਰਤਾਂ ਲਿਸਟ ਖਿਲਾਫ ਥਾਣੇ ਪਹੁੰਚੇ।
Social Media Sites
ਮਾਮਲੇ ਸਬੰਧੀ ਥਾਣਾਂ ਮੁਖੀ ਅੰਮ੍ਰਿਤਪਾਲ ਸਿੰਘ ਭਾਟੀ ਨਾਲ ਗੱਲ ਕੀਤੀ ਗਈ ਤਾਂ ਉਨਾ ਦੱਸਿਆ ਕਿ ਉਨਾ ਕੋਲ ਕੋਈ ਵਾਇਰਲ ਲਿਸਟ ਨਹੀ ਆਈ। ਜੇਕਰ ਕੋਈ ਇਹੋ ਜਿਹਾ ਮਾਮਲਾ ਸਾਹਮਣੇ ਆਵੇਗਾ ਤਾਂ ਉਸ ਦੀ ਜਾਂਚ ਕੀਤੀ ਜਾਵੇਗੀ। ਜੋ ਵੀ ਕੋਈ ਇਸ ਵਿੱਚ ਗਲਤ ਪਾਇਆ ਗਿਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਨਸ਼ਾ ਵੇਚਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀ ਜਾਵੇਗਾ ਅਤੇ ਜਿਸ ਨੇ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਹੈ। ਉਸ ਦੀ ਵੀ ਪੜਤਾਲ ਕੀਤੀ ਜਾਵੇਗੀ।
ਸਮਾਜ ਸੇਵੀ ਅਤੇ ਨਸ਼ਿਆਂ ਦੇ ਖਿਲਾਫ ਲੋਕ ਅਵਾਜ ਬਣ ਕੇ ਤੁਰੇ ਬਾਬਾ ਦਵਿੰਦਰ ਸਿੰਘ ਬੁੱਢਾ ਦਲ ਇਸ ਮਾਮਲੇ ਸਬੰਧੀ ਥਾਣਾਂ ਪਹੁੰਚੇ ਤਾਂ ਉਨਾ ਕਿਹਾ ਕਿ ਇਸ ਮਾਮਲੇ ਸਬੰਧੀ ਡੁੰਘਾਈ ਨਾਲ ਜਾਂਚ ਕੀਤੀ ਜਾਵੇ ਅਤੇ ਜੋ ਵੀ ਦੋਸ਼ੀ ਹਨ ਜਾਂ ਇਨ੍ਹਾ ਵਿੱਚੋ ਕੋਈ ਵਿਅਕਤੀ ਨਸ਼ਾ ਵੇਚਦਾ ਹੈ। ਉਸ ਖਿਲਾਫ ਕਰਵਾਈ ਕੀਤੀ ਜਾਵੇ।