
ਜਾਰੀ ਕੀਤਾ ਇਹ ਨਵਾਂ ਹੁਕਮ
ਮੁਹਾਲੀ: ਇਕ ਦੂਜੇ ਤੋਂ ਵੱਖ ਰਹਿ ਰਹੇ ਜਾਂ ਫਿਰ ਤਲਾਕਸ਼ੁਦਾ ਮਾਤਾ-ਪਿਤਾ ਦੇ ਨਾਲ ਰਹਿ ਰਹੇ ਬੱਚਿਆਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਦੇ ਹੋਏ ਸਿੱਖਿਆ ਵਿਭਾਗ ਨੇ ਨਵਾਂ ਫੁਰਮਾਨ ਜਾਰੀ ਕੀਤਾ ਹੈ। ਹੁਣ ਪੜ੍ਹਾਈ ਦੌਰਾਨ ਵਿਦਿਆਰਥੀਆਂ ਲਈ ਦਾਖ਼ਲਾ ਫਾਰਮਾਂ ਵਿਚ ਮਾਤਾ ਜਾਂ ਫਿਰ ਪਿਤਾ ਦਾ ਨਾਂ ਭਰਨਾ ਲਾਜ਼ਮੀ ਨਹੀਂ ਹੋਵੇਗਾ।
Students
ਇਸ ਸਬੰਧ ਵਿਚ ਪੰਜਾਬ ਦੇ ਸਿੱਖਿਆ ਵਿਭਾਗ ਨੇ ਇਕ ਪੱਤਰ ਜਾਰੀ ਕੀਤਾ ਤੇ ਕਿਹਾ ਕਿ ਹੁਣ ਸਿਰਫ ਮਾਤਾ ਜਾਂ ਪਿਤਾ ਦਾ ਨਾਂ ਭਰਨ ਦੀ ਛੋਟ ਦਿੱਤੀ ਹੈ।
ਪੱਤਰ ਵਿਚ ਕਿਹਾ ਗਿਆ ਹੈ ਕਿ ਹੁਣ ਜੋ ਬੱਚੇ ਕਿਸੇ ਖ਼ਾਸ ਕਾਰਨਾਂ ਕਰਕੇ ਮਾਂ ਜਾਂ ਪਿਓ ਨਾਲ ਰਹਿੰਦੇ ਹਨ, ਉਨ੍ਹਾਂ ਨੂੰ ਆਪਣੇ ਪਿਓ ਜਾਂ ਮਾਂ ਦਾ ਨਾਂ ਦਾਖ਼ਲਾ ਫ਼ਾਰਮ ਵਿਚ ਭਰਨ ਦੀ ਮਨਜ਼ੂਰੀ ਦਿੱਤੀ ਜਾਵੇ।
School Students
ਡੀ. ਪੀ. ਆਈ. ਸੈਕੰਡਰੀ ਸੁਖਜੀਤਪਾਲ ਸਿੰਘ ਨੇ ਇਸ ਸਬੰਧ ਵਿਚ ਸਮੂਹ ਸਕੂਲ ਮੁਖੀਆਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਇਕ ਪੱਤਰ ਜਾਰੀ ਕਰ ਕੇ ਸਖਤ ਹਦਾਇਤ ਦਿੱਤੀ ਹੈ ਕਿ ਜਿਸ ਵਿਦਿਆਰਥੀ ਨੇ ਦਾਖ਼ਲਾ ਫਾਰਮ ਵਿਚ ਉਸ ਦੇ ਮਾਤਾ ਜਾਂ ਪਿਤਾ ਦਾ ਇਕੱਲਿਆਂ ਦਾ ਨਾਂ ਲਿਖਿਆ ਹੈ, ਉਸ ਨੂੰ ਇਕ ਨਾਮ ਲਿਖੇ ਹੋਣ ਕਰ ਕੇ ਦਾਖ਼ਲਾ ਦੇਣ ਤੋਂ ਇਨਕਾਰ ਨਾ ਕੀਤਾ ਜਾਵੇ।