
ਨਸ਼ੇ ਦਾ ਹੈ ਆਦੀ ਹੈ ਮੁਲਜ਼ਮ
ਸ੍ਰੀ ਚਮਕੌਰ ਸਾਹਿਬ: ਸ੍ਰੀ ਚਮਕੌਰ ਸਾਹਿਬ ਦੇ ਬਰਸਾਲਪੁਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਇਕ ਨਸ਼ੇੜੀ ਪਤੀ ਨੇ ਅਪਣੀ ਪਤਨੀ ਦਾ ਕੁੱਟ-ਕੁੱਟ ਕਤਲ ਕਰ ਦਿਤਾ। ਮ੍ਰਿਤਕ ਦੀ ਪਹਿਚਾਣ ਰੀਨਾ ਕੁਮਾਰੀ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸ਼ਰਨਜੀਤ ਸਿੰਘ ਪੁੱਤਰ ਰਾਮ ਮੂਰਤੀ ਨੇ ਆਪਣੀ ਪਤਨੀ ਨੂੰ ਕੁੱਟ ਕੇ ਮਾਰ ਦਿਤਾ।
ਇਹ ਵੀ ਪੜ੍ਹੋ: ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ-ਆਖਿਰ ਕੋਈ ਕਿਉਂ ਨਾ ਦੇਖੀਏ ਇਹ ਫਿਲਮ? ਹੈ ਫੁੱਲ ਪੈਸਾ ਵਸੂਲ
ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਸੁਰੂ ਕਰ ਦਿਤੀ ਹੈ। ਮ੍ਰਿਤਕ ਰੀਨਾ ਰਾਣੀ ਦੀ ਉਮਰ 25 ਸਾਲ ਸੀ ਅਤੇ ਉਸ ਦੇ ਤਿੰਨ ਬੱਚੇ ਹਨ। ਜਿਨ੍ਹਾਂ ਦੇ ਸਿਰ ਤੋਂ ਮਾਂ ਦਾ ਸਾਇਆ ਉਠ ਗਿਆ ਹੈ। ਪੁਲਿਸ ਨੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਮਨਾਲੀ 'ਚ ਲਾਪਤਾ ਹੋਈ PRTC ਬੱਸ ਦੇ ਕੰਡਕਟਰ ਦੀ ਮਿਲੀ ਲਾਸ਼, ਬੀਤੇ ਦਿਨੀਂ ਮਿਲੀ ਸੀ ਡਰਾਈਵਰ ਦੀ ਲਾਸ਼