
Patiala News: ਮੁਲਜ਼ਮ ਨੇ ਫਿਰ ਕਿਸੇ ਹੋਰ ਨਾਲ ਕਰਵਾਈ ਮੰਗਣੀ
Sexual intercourse with a girl Patiala News: ਪਟਿਆਲਾ ਤੋਂ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਜਿਥੇ ਆਪਣੀ ਪੜ੍ਹਾਈ ਦੌਰਾਨ ਇੱਕ ਦੂਜੇ ਨੂੰ ਜਾਣਨ ਤੋਂ ਬਾਅਦ ਦੋਸਤੀ ਹੋਈ ਅਤੇ ਬਾਅਦ ਵਿੱਚ ਵਿਆਹ ਕਰਨ ਦਾ ਵਾਅਦਾ ਕੀਤਾ। ਵਿਆਹ ਦਾ ਵਾਅਦਾ ਕਰਕੇ ਮੁੰਡੇ ਨੇ ਕਈ ਮਹੀਨਿਆਂ ਤੱਕ ਲੜਕੀ ਨਾਲ ਸਰੀਰਕ ਸਬੰਧ ਬਣਾਏ। 25 ਸਾਲਾ ਲੜਕੀ ਨਾਲ ਸਰੀਰਕ ਸਬੰਧ ਬਣਾਉਣ ਤੋਂ ਬਾਅਦ ਦੋਸ਼ੀ ਨੇ ਕਿਸੇ ਹੋਰ ਜਗ੍ਹਾ 'ਤੇ ਚੋਰੀ-ਛਿਪੇ ਮੰਗਣੀ ਕਰ ਲਈ।
ਜਦੋਂ ਲੜਕੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਤੁਰੰਤ ਦੋਸ਼ੀ ਨੌਜਵਾਨ ਨਾਲ ਗੱਲ ਕੀਤੀ ਤਾਂ ਉਸ ਨੇ ਇਸ ਤੋਂ ਸਾਫ਼ ਇਨਕਾਰ ਕਰ ਦਿੱਤਾ। ਮਾਮਲਾ ਥਾਣੇ ਪਹੁੰਚ ਗਿਆ ਅਤੇ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਦੋਸ਼ੀ ਅਕਸ਼ੈ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਧੂਰੀ ਸੰਗਰੂਰ ਦੇ ਰਹਿਣ ਵਾਲੇ ਤੀਹ ਸਾਲਾ ਅਕਸ਼ੈ ਨਾਮ ਦੇ ਇਸ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਪੀੜਤਾ ਅਨੁਸਾਰ ਦੋਸਤੀ ਦੇ ਨਾਂ 'ਤੇ ਦੋਸ਼ੀ ਨੇ ਪਹਿਲਾਂ ਉਸ ਨਾਲ ਨਜ਼ਦੀਕੀ ਬਣਾਈ ਅਤੇ ਫਿਰ ਵਿਆਹ ਦਾ ਵਾਅਦਾ ਕੀਤਾ। ਵਿਆਹ ਦੇ ਨਾਂ 'ਤੇ ਦੋਸ਼ੀ ਨੇ ਉਸ ਨਾਲ ਕਈ ਵਾਰ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਹਰ ਵਾਰ ਵਿਆਹ ਦਾ ਵਾਅਦਾ ਕਰਕੇ ਉਸ ਨਾਲ ਬਲਾਤਕਾਰ ਕਰਦਾ ਸੀ ਪਰ ਕੁਝ ਸਮੇਂ ਤੋਂ ਮੁਲਜ਼ਮ ਦਾ ਰਵੱਈਆ ਬਦਲ ਗਿਆ ਸੀ।
ਉਹ ਵਿਆਹ ਦੇ ਨਾਂ 'ਤੇ ਟਾਲ-ਮਟੋਲ ਕਰਨ ਲੱਗਾ, ਜਿਸ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਦੀ ਕਿਸੇ ਹੋਰ ਲੜਕੀ ਨਾਲ ਮੰਗਣੀ ਹੋ ਗਈ ਹੈ। ਉਸ ਨੇ ਲੜਕੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਸ ਨੂੰ ਧਮਕੀਆਂ ਦਿੱਤੀਆਂ, ਜਿਸ ਕਾਰਨ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ।
ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਨੂੰ ਐਤਵਾਰ ਨੂੰ ਜੱਜ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।