
ਲੁਧਿਆਣਾ ਪੁਲਿਸ ਜਲਦ ਕਰ ਸਕਦੀ ਹੈ ਪ੍ਰੈੱਸ ਕਾਨਫ਼ਰੰਸ
Accused Arrested from Jammu in Murder Case of Akali Leader's PA Latest News in Punjabi ਲੁਧਿਆਣਾ ’ਚ ਹੋਏ ਅਕਾਲੀ ਆਗੂ ਦੇ ਪੀਏ ਦੇ ਕਤਲ ਮਾਮਲੇ ਵਿਚ ਜੰਮੂ ਤੋਂ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਸਬੰਧੀ ਲੁਧਿਆਣਾ ਪੁਲਿਸ ਅੱਜ ਪ੍ਰੈੱਸ ਕਾਨਫ਼ਰੰਸ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ 18 ਦਿਨ ਪਹਿਲਾਂ ਹਾਈਵੇਅ 'ਤੇ ਅਕਾਲੀ ਆਗੂ ਦੇ ਪੀਏ ਕੁਲਦੀਪ ਸਿੰਘ ਦਾ ਤਲਵਾਰਾਂ ਨਾਲ ਕਤਲ ਕਰ ਦਿਤਾ ਗਿਆ ਸੀ।
ਦੱਸਣਯੋਗ ਹੈ ਕਿ ਲੁਧਿਆਣੇ ਦੇ ਧਾਂਦਰਾ ਰੋਡ 'ਤੇ ਕੁਝ ਦਿਨ ਪਹਿਲਾਂ ਹਾਈਵੇਅ 'ਤੇ ਸ਼ਰੇਆਮ ਤਲਵਾਰਾਂ ਨਾਲ ਹੋਏ ਕੁਲਦੀਪ ਸਿੰਘ ਦੇ ਕਤਲ ਮਾਮਲੇ ਵਿਚ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਮੁਲਜ਼ਮ ਗੁਰਬਚਨ ਸਿੰਘ ਨੂੰ ਜੰਮੂ ਪੁਲਿਸ ਦੀ ਮਦਦ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕੁਲਦੀਪ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਜਗਦੇਵ ਸਿੰਘ ਤਲਵੰਡੀ ਦਾ ਪੀਏ ਸੀ।
ਲੁਧਿਆਣਾ ਪੁਲਿਸ ਜਲਦ ਇਸ ਮਾਮਲੇ ਦਾ ਖ਼ੁਲਾਸਾ ਕਰਨ ਲਈ ਪ੍ਰੈੱਸ ਕਾਨਫ਼ਰੰਸ ਕਰ ਸਕਦੀ ਹੈ।
(For more news apart from Accused Arrested from Jammu in Murder Case of Akali Leader's PA Latest News in Punjabi stay tuned to Rozana Spokesman.)