Chandigarh University, ਅਪਨਾ ਅਤੇ Venture Catalyst ਨੇ ਭਾਰਤ ਦੇ ਪਹਿਲੇ 'ਕੈਂਪਸ ਟੈਂਕ' ਦੀ ਕੀਤੀ ਸ਼ੁਰੂਆਤ
Published : Jul 14, 2025, 3:19 pm IST
Updated : Jul 14, 2025, 3:20 pm IST
SHARE ARTICLE
Chandigarh University, Apna and Venture Catalyst launch India's first 'Campus Tank'
Chandigarh University, Apna and Venture Catalyst launch India's first 'Campus Tank'

ਕੈਂਪਸ ਟੈਂਕ' ਭਾਰਤ ਨੂੰ ਵਿਸ਼ਵ ਦਾ ਦੂਜਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਬਣਾਉਣ 'ਚ ਅਹਿਮ ਭੂਮਿਕਾ ਕਰੇਗਾ ਅਦਾ : ਚਾਂਸਲਰ ਸਤਨਾਮ ਸਿੰਘ ਸੰਧੂ

Chandigarh University, Apna and Venture Catalyst launch India's first 'Campus Tank: ਭਾਰਤ ਦੇ ਆਉਣ ਵਾਲੀ ਪੀੜ੍ਹੀ ਦੇ ਸਟਾਰਟਅੱਪ ਫਾਊਂਡਰ ਤਿਆਰ ਕਰਨ ਲਈ ਭਾਰਤੀ ਯੂਨੀਕੋਰਨ ’ਅਪਨਾ’ ਤੇ ਭਾਰਤ ਦੀ ਪ੍ਰਮੁੱਖ ਨਿਵੇਸ਼ ਫਰਮ ਅਤੇ ਦੇਸ਼ ਦੇ ਪਹਿਲੇ ਏਕੀਕਿ੍ਰਤ ਇਨਕਿਊਬੇਟਰ ’ਵੈਂਚਰ ਕੈਟਾਲਿਸਟਸ’ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਦੇ ਸਹਿਯੋਗ ਨਾਲ ’ਕੈਂਪਸ ਟੈਂਕ’ ਦੀ ਸ਼ੁਰੂਆਤ ਕੀਤੀ ਗਈ।ਇਹ ਭਾਰਤ ਦਾ ਪਹਿਲਾ ਯੂਨੀਵਰਸਿਟੀ ਅਗੁਵਾਈ ਵਾਲਾ ਸਟਾਰਟਅੱਪ ਲਾਂਚਪੈਡ ਹੈ, ਜਿੱਥੇ ਹੋਣਹਾਰ ਨੌਜਵਾਨ ਆਪਣੇ ਨਵੀਨਤਾਕਾਰੀ ਵਿਚਾਰ ਪੇਸ਼ ਕਰ ਕੇ ਆਪਣੇ ਸਟਾਰਟਅੱਪ ਸ਼ੁਰੂ ਕਰਨ ਲਈ ਫੰਡ ਪ੍ਰਾਪਤ ਕਰ ਸਕਣਗੇ।ਇਸ ਦਾ ਮੁੱਖ ਉਦੇਸ਼ ਨੌਜਵਾਨ ਉੱਦਮੀਆਂ ਨੂੰ ਉਤਸ਼ਾਹਿਤ ਕਰਨਾ ਅਤੇ ਸਟਾਰਟਅੱਪ ਈਕੋਸਿਸਟਮ ਨੂੰ ਮਜ਼ਬੂਤ ਕਰਨਾ ਹੈ।

ਚੰਡੀਗੜ੍ਹ ਵਿਖੇ ਕੈਂਪਸ ਟੈਂਕ ਲਈ ਪੋਰਟਲ (https://apna.co/contests/campus-tank-2025)  ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ, ਅਪਨਾ ਦੇ ਚੀਫ ਓਪਰੇਟਿੰਗ ਅਫਸਰ ਕਰਨਾ ਚੋਕਸੀ, ਅਪਨਾ ਦੇ ਵਾਈਸ ਪ੍ਰੈਜ਼ੀਡੈਂਟ ਡਾ. ਪ੍ਰੀਤ ਦੀਪ ਸਿੰਘ ਅਤੇ ਵੈਂਚਰ ਕੈਟਾਲਿਸਟਸ ਦੇ ਫਾਊਂਡਿੰਗ ਮੈਂਬਰ ਤੇ ਮੈਨੇਜਿੰਗ ਪਾਰਟਨਰ ਰਿਸ਼ਭ ਗੋਲਛਾ ਦੀ ਮੌਜੂਦਗੀ ਲਾਂਚ ਕੀਤਾ ਗਿਆ। 

 ਕੈਂਪਸ ਟੈਂਕ ਲਈ ਨੌਜਵਾਨ 14 ਅਗਸਤ 2025 ਤੱਕ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਰਜਿਸਟ੍ਰੇਸ਼ਨ ਕਰਵਾਉਣ ਵਾਲੇ ਨੌਜਵਾਨ ਦੀ ਉਮਰ 30 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ। ਇਸ ਲਈ 1 ਮਿਲੀਅਨ ਡਾਲਰ ਦਾ ਫੰਡ ਵੀ ਰਾਖਵਾਂ ਰੱਖਿਆ ਹੈ। ਫਾਊਂਡਰਾਂ ਤੇ ਕੋ-ਫਾਊਂਡਰਾਂ ਵੱਲੋਂ ਆਪਣੇ ਸਟਾਰਅੱਪ ਵਿਚ ਨਿਵੇਸ਼ ਕਰਨ ਲਈ ਮੁਕਾਬਲਾ ਵੀ ਕਰਵਾਇਆ ਜਾਵੇਗਾ। ਚੰਡੀਗੜ੍ਹ ਯੂਨੀਵਰਸਟੀ ਵਿਚ ਹੋਣ ਵਾਲੇ ਡੈਮੋ-ਡੇ ’ਤੇ ਚੋਣਵੇਂ ਸਟਾਰਟਅੱਪਸ ਵੀਕੈੱਟਸ ਦੇ ਮੋਹਰੀ ਨਿਵੇਸ਼ਕਾਂ ਸਾਹਮਣੇ ਆਪਣੇ ਵਿਚਾਰ (ਆਈਡੀਆ) ਪੇਸ਼ ਕਰਨ ਦਾ ਮੌਕਾ ਮਿਲੇਗਾ।ਉਥੇ ਹੀ ਚੁਣੀਆਂ ਹੋਈਆਂ ਟੀਮਾਂ ਨੂੰ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਚਲਾਏ ਜਾ ਰਹੇ ਕਿਊਬ ਫਾਊਂਡਰਸ ਸਪੇਸ ਤੋਂ ਇਨਕਿਊਬੇਸ਼ਨ ਸਹਾਇਤਾ ਵੀ ਮਿਲੇਗੀ ਅਤੇ ਟ੍ਰੇਨਿੰਗ ਅਤੇ ਮਾਸਟਰ ਕਲਾਸਾਂ ਰਾਹੀਂ ਫਾਊਂਡਰਾਂ ਤੇ ਮਾਹਿਰਾਂ ਵੱਲੋਂ ਸਿਖਲਾਈ ਵੀ ਪ੍ਰਦਾਨ ਕੀਤੀ ਜਾਵੇਗੀ। ਇਸ ਪ੍ਰੋਗਰਾਮ ਵਿਚ ਉਦਯੋਗ ਜਗਤ ਦੇ ਮੁੱਖ ਭਾਸ਼ਣ, ਲਾਈਵ ਮੁਲਾਂਕਣ ਅਤੇ ਸੰਭਾਵਿਤ ਫੰਡਾਂ ਦੀਆਂ ਘੋਸ਼ਣਾਵਾਂ ਵੀ ਸ਼ਾਮਲ ਹੋਣਗੀਆਂ।   

ਕੈਂਪਸ ਟੈਂਕ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇਹ ਉਪਰਾਲਾ ਸਟਾਰਟਅੱਪਸ ਨੂੰ ਉਨ੍ਹਾਂ ਦੀ ਵਿਕਾਸ ਯਾਤਰਾ ਵਿਚ ਸਹਾਇਤਾ ਪ੍ਰਦਾਨ ਕਰ ਕੇ ਨਵੀਨਤਾ ਅਤੇ ਡਿਜ਼ਾਇਨ ਨੂੰ ਉਤਸ਼ਾਹਿਤ ਕਰਦੀ ਹੈ। ਇਹ ਅਗਲੀ ਪੀੜ੍ਹੀ ਦੇ ਉੱਦਮੀਆਂ ਨੂੰ ਸ਼ਕਤੀ ਪ੍ਰਦਾਨ ਕਰੇਗੀ , ਜੋ ਕਿ 2016 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਸ਼ੁਰੂ ਕੀਤੀ ਗਈ ਸਟਾਰਅੱਪ ਇੰਡੀਆ ਪਹਿਲਕਦਮੀ ਦੇ ਅਨੁਰੂਪ ਹੈ। ਸਟਾਰਅੱਪ ਇੰਡੀਆ ਦਾ ਉਦੇਸ਼ ਨਵੀਨਤਾ ਨੂੰ ਉਤਸ਼ਾਹਿਤ ਕਰਨਾ, ਆਰਥਿਕ ਵਿਕਾਸ ਨੂੰ ਗਤੀ ਦੇਣਾ ਅਤੇ ਵੱਡੇ ਪੱਧਰ ’ਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਇੱਕ ਖੁਸ਼ਹਾਲ ਸਟਾਰਟਅੱਪ ਈਕੋਸਿਸਟਮ ਬਣਾਉਣਾ ਹੈ।

 ਉਨ੍ਹਾਂ ਕਿਹਾ ਕਿ ਭਾਰਤ ਨੇ ਪਿਛਲੇ ਦਹਾਕੇ ਵਿਚ ਦੁਨੀਆ ਦੇ ਤੀਜੇ ਸਭ ਤੋਂ ਵੱਡੇ ਸਟਾਰਟਅੱਪ ਈਕੋਸਿਸਟਮ ਵਜੋਂ ਆਪਣੀ ਮਜ਼ਬੂਤ ਪਛਾਣ ਬਣਾ ਲਈ ਹੈ, ਜਿਥੇ 2016 ਵਿਚ 500 ਸਟਾਰਟਅੱਪਸ ਦੇ ਮੁਕਾਬਲੇ ਹੁਣ 1.76 ਲੱਖ ਤੋਂ ਵੱਧ ਸਟਾਰਟਅੱਪਸ ਹਨ। ਭਾਰਤ ਵਿਚ 1 ਬਿਲੀਅਨ ਡਾਲਰ ਦੇ ਮੁਲਾਂਕਣ ਵਾਲੇ 118 ਯੂਨੀਕਾਰਨ ਵੀ ਸਥਾਪਿਤ ਹੋਏ ਹਨ। ਕੇਂਦਰ ਸਰਕਾਰ ਨੇ ਵਿਕਸਿਤ ਭਾਰਤ-2047 ਦੇ ਦਿ੍ਰਸ਼ਟੀਕੋਣ ਨੂੰ ਸਾਕਾਰ ਕਰਨ ਲਈ ਦੇਸ਼ ਨੂੰ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਬਣਾਉਣ ਅਤੇ 1000 ਯੂਨੀਕਾਰਨ ਤਿਆਰ ਕਰਨ ਲਈ ਟੀਚਾ ਮਿੱਥਿਆ ਹੋਇਆ ਹੈ। ਭਾਰਤ ਦੇ ਨੌਜਵਾਨ ਹੁਣ ਨੌਕਰੀ ਲੱਭਣ ਵਾਲਿਆਂ ਦੀ ਬਜਾਏ, ਨੌਕਰੀ ਦੇਣ ਵਾਲੇ ਬਣੇ ਗਏ ਹਨ। ਪਿਛਲੇ ਇੱਕ ਦਹਾਕੇ ਵਿਚ ਸਟਾਰਅੱਪਸ ਨੇ 18 ਲੱਖ ਤੋਂ ਵੱਧ ਪ੍ਰਤੱਖ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਹਨ, ਜਿਨ੍ਹਾਂ ਵਿਚੋਂ 51 ਪ੍ਰਤੀਸ਼ਤ ਤੋਂ ਵੱਧ ਛੋਟੇ ਸ਼ਹਿਰਾਂ ਤੋਂ ਆਏ ਹਨ। ਕੈਂਪਸ ਟੈਂਕ ਵਰਗੀਆਂ ਪਹਿਲਕਦਮੀਆਂ ਰਾਹੀਂ, ਸਾਡਾ ਉਦੇਸ਼ ਅਗਲੀ ਪੀੜ੍ਹੀ ਦੇ ਉੱਦਮੀਆਂ ਨੂੰ ਸ਼ਕਤੀ ਪ੍ਰਦਾਨ ਕਰਨ ਵਿਚ ਆਪਣੀ ਭੂਮਿਕਾ ਅਦਾ ਕਰਨਾ ਹੈ।

 ਸੰਧੂ ਨੇ ਕਿਹਾ ਕਿ ਕੈਂਪਸ ਟੈਂਕ ਲਈ ਚੰਡੀਗੜ੍ਹ ਯੂਨੀਵਰਸਿਟੀ, ਅਪਨਾ ਅਤੇ ਵੈਂਚਰ ਕੈਟਾਲਿਸਟ ਵਿਚਕਾਰ ਭਾਈਵਾਲੀ ਸਟਾਰਟਅੱਪ ਈਕੋਸਿਸਟਮ ਨੂੰ ਹੋਰ ਮਜ਼ਬੂਤ ਕਰੇਗੀ।ਇਸ ਤੋਂ ਇਲਾਵਾ, ਆਰਥਿਕ ਵਿਕਾਸ ਨੂੰ ਤੇਜ਼ ਕਰੇਗੀ ਅਤੇ ਅਗਲੀ ਪੀੜ੍ਹੀ ਦੇ ਨਵੀਨਤਾਕਾਰਾਂ ਨੂੰ ਸ਼ਕਤੀ ਪ੍ਰਦਾਨ ਕਰੇਗੀ। ਇੱਕ ਖੋਜ਼ ਕੇਂਦਰਿਤ ਯੂਨੀਵਰਸਿਟੀ ਵਜੋਂ ਚੰਡੀਗੜ੍ਹ ਯੂਨੀਵਰਸਿਟੀ ਆਪਣੇ ਵਿਦਿਆਰਥੀਆਂ ਨੂੰ ਨਵੀਆਂ ਤਕਨੀਕਾਂ ਦੀ ਕਾਢ ਕੱਢਣ ਅਤੇ ਵਿਕਾਸ ਦੇ ਮੌਕਿਆਂ ਨੂੰ ਖੋਲ੍ਹਣ ਲਈ ਉਤਸ਼ਾਹਿਤ ਕਰਦੀ ਹੈ। 2012 ਵਿਚ ਆਪਣੀ ਸਥਾਪਨਾ ਤੋਂ ਬਾਅਦ, ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ 150 ਤੋਂ ਵੱਧ ਸਟਾਰਟਅੱਪ ਬਣਾਏ ਹਨ, ਜਿਨ੍ਹਾਂ ਵਿਚ 8 ਲੜਕੀਆਂ ਦੀ ਲੀਡਰਸ਼ਿਪ ਵਿਚ ਬਣਾਏ ਗਏ ਹਨ। ਇਹ ਸਟਾਰਟਅੱਪ ਭਾਰਤ ਦੇ 17 ਸ਼ਹਿਰਾਂ ਅਤੇ ਚਾਰ ਵਿਦੇਸ਼ੀ ਦੇਸ਼ਾਂ ਵਿਚ ਖੇਤੀਬਾੜੀ, ਐਡੂਟੇਕ, ਮੈਡਟੈੱਕ, ਹੈਲਥਕੇਅਰ, ਫਿਨਟੇਕ, ਕਲੀਨਟੈੱਕ ਅਤੇ ਰਹਿੰਦ ਖੂੰਹਦ ਪ੍ਰਬੰਧਨ ਸਮੇਤ 27 ਡੋਮੇਨਾਂ ਵਿਚ ਫੈਲੇ ਹੋਏ ਹਨ।ਚੰਡੀਗੜ੍ਹ ਯੂਨੀਵਰਸਿਟੀ ਦਾ ਟੈਕਨਾਲੋਜੀ ਬਿਜ਼ਨਸ ਇਨਕਿਊਬੇਟਰ (ਸੀਯੂ-ਟੀਬੀਆਈ) ਵਿਚ ਸਟਾਰਟਅੱਪ ਈਕੋਸਿਸਟਮ ਦੇ ਵਿਕਾਸ ਵਾਸਤੇ 5 ਕਰੋੜ ਰੁਪਏ ਜੁਟਾ ਰਿਹਾ ਹੈ। ਚੰਡੀਗੜ੍ਹ ਯੂਨੀਵਰਸਿਟੀ ਨੂੰ ਪਿਛਲੇ 5 ਸਾਲਾਂ ਵਿਚ ਸਭ ਤੋਂ ਵੱਧ ਪੇਟੈਂਟ ਦਾਖਲ ਕਰਨ ਵਾਲੀਆਂ ਦੇਸ਼ ਦੀਆਂ 5 ਮੋਹਰੀ ਯੂਨੀਵਰਸਿਟੀਆਂ ’ਚ ਸਥਾਨ ਦਿੱਤਾ ਗਿਆ ਹੈ, ਜਦੋਂਕਿ ਪਿਛਲੇ 3 ਸਾਲਾਂ ਵਿਚ 2581 ਪੇਟੈਂਟ ਦਾਖਲ ਕਰ ਕੇ ਭਾਰਤ ਦੀਆਂ ਸਾਰੀਆਂ ਨਿੱਜੀ ਅਤੇ ਸਰਕਾਰੀ ਯੂਨੀਵਰਸਿਟੀਆਂ ਵਿਚ ਤੀਸਰਾ ਸਥਾਨ ਹਾਸਲ ਕੀਤਾ ਹੈ। 

ਅਪਨਾ ਦੇ ਵਾਈਸ ਪ੍ਰੈਜ਼ੀਡੈਂਟ ਡਾ. ਪ੍ਰੀਤ ਨੇ ਕਿਹਾ ਕਿ ’ਅਪਨਾ’ ਦਾ ਸੁਪਨਾ ਹਮੇਸ਼ਾ ਜ਼ਿੰਦਗੀਆਂ ਨੂੰ ਸਵਾਰਨਾ ਰਿਹਾ ਹੈ। ’ਅਪਨਾ’ ਸਿਰਫ਼ ਇੱਕ ਨੌਕਰੀ ਦਿਵਾਉਣ ਵਾਲੀ ਐਪ ਨਹੀਂ ਹੈ, ਇਹ ਇੱਕ ਅਜਿਹਾ ਪਲੇਟਫ਼ਾਰਮ ਹੈ ਜਿੱਥੇ ਲੋਕ ਆਪਣੇ ਸੁਪਨਿਆਂ ਨੂੰ ਹਕੀਕਤ ਦੀ ਉਡਾਣ ਦਿੰਦੇ ਹਨ। ਇਸੇ ਲਈ ਅਸੀਂ ਲੈਕੇ ਆਏ ਹਾਂ ’ਕੈਂਪਸ ਟੈਂਕ’, ਜਿਸ ਦੇ ਜ਼ਰੀਏ ਭਾਰਤ ਦੇਸ਼ ਦੇ ਨੌਜਵਾਨਾਂ ਤੇ ਉਦਮੀਆਂ ਨੂੰ ਇੱਕ ਸ਼ਕਤੀਸ਼ਾਲੀ ਸਟੇਜ ਦਿੱਤੀ ਜਾ ਰਹੀ ਹੈ, ਜਿੱਥੇ ਉਨ੍ਹਾਂ ਨੂੰ ਆਪਣਾ ਸਟਾਰਟਅੱਪ ਸ਼ੁਰੂ ਕਰਨ ਲਈ ਫ਼ੰਡ ਦਿੱਤੇ ਜਾਣਗੇ। ਇੱਥੇ ਨੌਜਵਾਨਾਂ ਦੇ ਉਨ੍ਹਾਂ ਸੁਪਨਿਆਂ ਨੂੰ ਹਕੀਕਤ ਦੇ ਖੰਭ ਦਿੱਤੇ ਜਾਣਗੇ, ਜੋ ਉਨ੍ਹਾਂ ਨੇ ਕਿਸੇ ਵੇਲੇ ਆਪਣੇ ਕਾਲਜ ਦੀਆਂ ਕਲਾਸਾਂ ਲਾਉਂਦੇ, ਕੈਂਟੀਨ ’ਚ ਖਾਣਾ ਖਾਂਦੇ ਹੋਏ ਸਜਾਏ ਸਨ। ਹਰ ਇੱਕ ਸਟਾਰਟਅੱਪ ਨਾਲ ਸਿੱਧੇ ਤੌਰ ’ਤੇ 11 ਲੋਕਾਂ ਨੂੰ ਰੋਜ਼ਗਾਰ ਮਿਲ ਸਕਦਾ ਹੈ ਅਤੇ ਅਸਿੱਧੇ ਤੌਰ ’ਤੇ 4 ਹੋਰ ਲੋਕਾਂ ਨੂੰ ਕੰਮ ਕਰਨ ਦਾ ਮੌਕਾ ਮਿਲੇਗਾ। ਅਜਿਹੇ ਉਦਮਾਂ ਦਾ ਸਮਰਥਨ ਕਰਨ ਦਾ ਮਕਸਦ ਸਿਰਫ਼ ਨਵੇਂ ਆਈਡੀਆਜ਼ ਦੀ ਖੋਜ ਕਰਨਾ ਨਹੀਂ ਹੈ, ਬਲਕਿ ਇਸ ਦਾ ਟੀਚਾ ਹੈ ਆਪਣੇ ਦੇਸ਼ ਦੀ ਅਰਥ ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣਾ। ਕਿਉਂਕਿ ਜੇ ਭਾਰਤੀਆਂ ਦਾ ਵਿਕਾਸ ਭਾਰਤ ਦਾ ਵਿਕਾਸ ਹੈ। ਸਾਡਾ ਕੰਮ ਸਿਰਫ਼ ਇਨ੍ਹਾਂ ਨੌਜਵਾਨ ਉਦਮੀਆਂ ਦਾ ਹੱਥ ਫ਼ੜ ਕੇ ਉਨ੍ਹਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਾਉਣਾ ਹੈ। ਕੈਂਪਸ ਟੈਂਕ ਨੌਜਵਾਨਾਂ ਦੇ ਨਵੇਂ ਤੇ ਅਨੋਖੇ ਵਿਚਾਰਾਂ ਨੂੰ ਆਰਥਿਕ ਮਦਦ ਦੇ ਕੇ ਉਨ੍ਹਾਂ ਨੂੰ ਅੱਗੇ ਵਧਾਉਂਦਾ ਹੈ। ਇਸ ਈਵੈਂਟ ਰਾਹੀਂ ਅਸੀਂ ਇਕ ਅਜਿਹੀ ਪੀੜ੍ਹੀ ਤਿਆਰ ਕਰ ਰਹੇ ਹਾਂ ਜੋ ਕਿ ਨਾ ਸਿਰਫ਼ ਸੁਪਨੇ ਦੇਖਦੀ ਹੈ, ਬਲਕਿ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਦਾ ਦਮ ਵੀ ਰੱਖਦੀ ਹੈ।

ਰਿਸ਼ਭ ਗੋਲਛਾ, ਵੈਂਚਰ ਕੈਟਾਲਿਸਟ ਵੈਂਚਰ ਕੈਟਾਲਿਸਟ ਦਾ ਇਹ ਮੰਨਣਾ ਹੈ ਕਿ ਭਾਰਤ ਦੇ ਅਗਲੀ ਪੀੜ੍ਹੀ ਦੇ ਉੱਭਰਦੇ ਹੋਏ ਕਾਰੋਬਾਰੀ ਤੇ ਉਦਮੀ ਇਸ ਸਮੇਂ ਹੋਸਟਲਾਂ ਦੇ ਕਮਰਿਆਂ ’ਚ, ਦਫ਼ਤਰਾਂ, ਕੈਫ਼ਿਆਂ ਤੇ ਗੈਰਜਾਂ ਦੇ ਵਿੱਚ ਮੌਜੂਦ ਹਨ। ਕੈਂਪਸ ਟੈਂਕ ਦਾ ਮਕਸਦ ਉਨ੍ਹਾਂ ਨੂੰ ਉੱਥੋਂ ਲੱਭਣਾ ਤੇ ਬਾਹਰ ਲੈਕੇ ਆਉਣਾ ਹੈ। ਇਹ ਪਲੇਟਫ਼ਾਰਮ ਨੌਜਵਾਨ ਉਦਮੀਆਂ ਲਈ ਹੈ, ਜਿਨ੍ਹਾਂ ਦੀ ਉਮਰ 30 ਸਾਲ ਤੱਕ ਦੀ ਹੈ ਅਤੇ ਉਹ ਆਪਣੇ ਖੁੱਲ੍ਹੇ ਵਿਚਾਰਾਂ ਨਾਲ ਸਮੱਸਿਆਵਾਂ ਦਾ ਹੱਲ ਕਰਨ ਵਾਲੇ ਹਨ। ਕੈਂਪਸ ਟੈਂਕ ਇਸ ਈਵੈਂਟ ’ਚ 1 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਿਹਾ ਹੈ, ਜਿਸ ਨਾਲ ਦੇਸ਼ ’ਚ ਉੱਭਰ ਰਹੇ ਉਦਮੀਆਂ ਨੂੰ ਪੂੰਜੀ, ਮਾਰਗਦਰਸ਼ਨ ਤੇ ਸਹੂਲਤਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚੋਂ ਕੁੱਝ ਵਿਿਿਦਆਰਥੀ ਹਨ, ਕੁੱਝ ਗ੍ਰੈਜੂਏਟਸ ਹਨ ਅਤੇ ਕੁੱਝ ਨੇ ਹਾਲੇ ਆਪਣੇ ਕਰੀਅਰ ਦੀ ਸ਼ੁਰੂਆਤ ਹੀ ਕੀਤੀ ਹੈ। ਕੈਂਪਸ ਟੈਂਕ ਨੂੰ ਉਨ੍ਹਾਂ ਲੋਕਾਂ ਦੀ ਤਲਾਸ਼ ਹੈ, ਜਿਨ੍ਹਾਂ ਦੇ ਅੰਦਰ ਜ਼ਿੰਦਗੀ ’ਚ ਕੁੱਝ ਵੱਡਾ ਕਰਨ ਦੀ ਭੁੱਖ ਹੈ। ਅਸੀਂ ਕੈਂਪਸ ਟੈਂਕ ਨੂੰ ਉਨ੍ਹਾਂ ਨੌਜਵਾਨਾਂ ਦੇ ਸੁਪਨਿਆਂ ਨੂੰ ਹਕੀਕਤ ’ਚ ਬਦਲਣ ਵਾਲੇ ਪਲੇਟਫ਼ਾਰਮ ਦੇ ਰੂਪ ’ਚ ਦੇਖਦੇ ਹਾਂ। ਇਸੇ ਲਈ ਹੀ ਕੈਟਾਲਿਸਟ ਹੁਣ ਇਨ੍ਹਾਂ ਨੌਜਵਾਨ ਉਦਮੀਆਂ ਦੇ ਵਿਚਾਰਾਂ ਨੂੰ ਅਸਲੀਅਤ ਬਣਾਉਣ ਲਈ ਬਿਲਕੁਲ ਤਿਆਰ ਹੈ।  

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM
Advertisement