
Patiala News: ਰਜਿੰਦਰ ਸਿੰਘ ਵਜੋਂ ਹੋਈ ਪਛਾਣ
Youth dies after Wi-Fi tower collapses Patiala News: ਥਾਣਾ ਬਖ਼ਸ਼ੀਵਾਲਾ ਦੇ ਅਧੀਨ ਪੈਂਦੇ ਪਿੰਡ ਸਿੱਧੂਵਾਲ ਦੀ ਚਰਚ ’ਚ ਲੱਗੇ ਵਾਈ ਫ਼ਾਈ ਟਾਵਰ ਦੇ ਝੱਖੜ ਆਉਣ ਕਾਰਨ ਡਿੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋਈ ਗਈ।
ਇਸ ਸਬੰਧੀ ਥਾਣਾ ਬਖ਼ਸ਼ੀਵਾਲਾ ਦੇ ਐਸ. ਐਚ. ਓ. ਸੁਖਦੇਵ ਸਿੰਘ ਨੇ ਦਸਿਆ ਕਿ ਬੀਤੀ ਦਿਨ ਇਕਦਮ ਸ਼ੁਰੂ ਹੋਏ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਉਪਰੋਕਤ ਚਰਚ ’ਚ ਲਗਿਆ ਵਾਈ ਫਾਈ ਦਾ ਟਾਵਰ ਡਿੱਗਣ ਕਾਰਨ ਇਹ ਹਾਦਸਾ ਵਾਪਰਿਆ ਹੈ, ਜਿਸ ’ਚ ਰਜਿੰਦਰ ਸਿੰਘ ਨਾਂ ਦੇ ਨੌਜਵਾਨ ਦੀ ਮੌਤ ਹੋ ਗਈ। ਉਨ੍ਹਾ ਦਸਿਆ ਹਾਦਸਾ ਵਾਪਰਨ ਤੋਂ ਤੁਰਤ ਬਾਅਦ ਰਜਿੰਦਰ ਸਿੰਘ ਨੂੰ ਰਜਿੰਦਰਾ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿਤਾ।
ਪਟਿਆਲਾ ਤੋਂ ਰਾਏਪੁਰ ਦੀ ਰਿਪੋਰਟ
"(For more news apart from “Youth dies after Wi-Fi tower collapses Patiala News, ” stay tuned to Rozana Spokesman.)