
ਗੁਰੂਆਂ ਪੀਰਾਂ ਦੀ ਧਰਤੀ ਪੰਜਾਬ 'ਚ ਜਿੱਥੇ ਸਿੱਖ ਧਰਮ ਕੋਨੇ-ਕੋਨੇ ਵਿੱਚ ਵਸਿਆ ਹੋਇਆ ਹੈ ਅੱਜ ਉੱਥੇ ਹੀ ਇਸਾਈ ਧਰਮ ਨੇ ਸਿੱਖ ਹੋਂਦ
ਅੰਮ੍ਰਿਤਸਰ : ਗੁਰੂਆਂ ਪੀਰਾਂ ਦੀ ਧਰਤੀ ਪੰਜਾਬ 'ਚ ਜਿੱਥੇ ਸਿੱਖ ਧਰਮ ਕੋਨੇ-ਕੋਨੇ ਵਿੱਚ ਵਸਿਆ ਹੋਇਆ ਹੈ ਅੱਜ ਉੱਥੇ ਹੀ ਇਸਾਈ ਧਰਮ ਨੇ ਸਿੱਖ ਹੋਂਦ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ। ਦਰਅਸਲ ਪੰਜਾਬ 'ਚ ਵੀ ਇਸਾਈ ਮਤ ਦੇ ਪ੍ਰਚਾਰ ਨੇ ਜ਼ੋਰ ਫੜ ਲਿਆ ਹੈ। ਅੱਜ ਜਿੱਥੇ ਸਿੱਖ ਆਗੂ ਸਿਰਫ਼ ਵੋਟ ਰਾਜਨੀਤੀ ਤੱਕ ਹੀ ਸੀਮਤ ਰਹਿ ਗਏ ਹਨ।
Now Sikhs also started becoming Christians!
ਉੱਥੇ ਹੀ ਇਸਾਈ ਧਰਮ ਵੱਲੋਂ ਚਲਾਈ ਧਰਮ ਪਰਿਵਰਤਨ ਲਹਿਰ ਦੇ ਪ੍ਰਭਾਵ ਕਾਰਨ ਕਈ ਸਿੱਖ ਆਪਣਾ ਧਰਮ ਬਦਲ ਰਹੇ ਹਨ। ਪੰਜਾਬ ਦੇ ਮਾਝੇ ਇਲਾਕੇ 'ਚ ਜਿੱਥੇ ਕਿਤੇ ਪਹਿਲਾ ਗੁਰਦੁਆਰਾ ਸਾਹਿਬ,ਮੰਦਰ ਅਤੇ ਟਾਂਵੀਆਂ ਟਾਂਵੀਆ ਮਸਜਿਦਾਂ ਹੁੰਦੀਆ ਸਨ। ਉੱਥੇ ਹੀ ਹੁਣ ਬਰਾਬਰ ਤੇ ਚਰਚ ਉਸਾਰੇ ਜਾ ਰਹੇ ਹਨ। ਇਹਨਾਂ ਚਰਚਾਂ 'ਤੇ ਲੱਗੇ ਸਪੀਕਰਾਂ ਤੋਂ ਇਸਾਈ ਮਤ ਦੇ ਨਾਅਰੇ ਉਹ ਲੋਕ ਲਗਾ ਰਹੇ ਹਨ ਜਿੰਨਾਂ ਦੇ ਪੁਰਖੇ ਕਦੇ ਸਿੱਖ ਜਾਂ ਹਿੰਦੂ ਹੁੰਦੇ ਸਨ।
Now Sikhs also started becoming Christians!
Now Sikhs also started becoming Christians!
ਇਸਾਈ ਪ੍ਰਚਾਰਕ ਪਿੰਡਾਂ ਵਿੱਚ ਵਸਦੇ ਲੋਕਾਂ ਨੂੰ ਧਰਮ ਬਦਲੀ ਕਰਵਾਉਣ ਲਈ ਵਿਦੇਸ਼ਾ ਤੋਂ ਆ ਰਹੇ ਧੜਾਧੜ ਫੰਡਾਂ ਨੂੰ ਵਰਤ ਕੇ ਗ਼ਰੀਬਾਂ,ਲੋੜਵੰਦਾ ਨੂੰ ਆਰਥਿਕ ਮੱਦਦ ਕਰ ਰਹੇ ਹਨ ਅਤੇ ਉਹਨਾਂ ਨੂੰ ਮੂਲ ਧਰਮ ਤੋਂ ਤੋੜ ਕੇ ਇਸਾਈ ਮਤ ਵਿੱਚ ਸ਼ਾਮਿਲ ਕਰ ਰਹੇ ਹਨ। ਇੰਨਾਂ ਹੀ ਨਹੀਂ ਗੁਰੂੁ ਦੀ ਨਗਰੀ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਇਲਾਕੇ 'ਚ ਇਸਾਈ ਪ੍ਰਚਾਰਕ ਬੀਤੇ 3 ਮਹੀਨਿਆਂ ਵਿੱਚ 3 ਵੱਡੇ ਪ੍ਰੋਗਰਾਮ ਵੀ ਕਰਵਾ ਚੁੱਕੇ ਹਨ ਤਾਂ ਜੋ ਲੋਕਾਂ ਨੂੰ ਇਸਾਈ ਧਰਮ ਲਈ ਪ੍ਰੇਰਿਤ ਕੀਤਾ ਜਾ ਸਕੇ।
Now Sikhs also started becoming Christians!
ਦੱਸ ਦੇਈਏ ਕਿ ਅੰਮ੍ਰਿਤਸਰ,ਗੁਰਦਾਸਪੁਰ ਅਤੇ ਤਰਨਤਾਰਨ ਵਿੱਚ ਅਨੇਕਾਂ ਚਰਚਾ ਤੋਂ ਇਹ ਪਤਾਂ ਲੱਗਦਾ ਹੈ ਕਿ ਮਾਝੇ ਵਿੱਚ ਸਿੱਖੀ ਦੀ ਜੜ੍ਹ ਸੁੱਕਦੀ ਜਾ ਰਹੀ ਹੈ। ਮਾਝੇ ਦੇ ਪਿੰਡ ਘੋਗਾ,ਹੋਠੀਆ,ਦਿਆਲਗੜ੍ਹ,ਮਜੀਠਾ, ਪੁਰਾਣਾ ਪਿੰਡਾਂ ਦੇ ਗੁਰਦੁਆਰਾ ਸਾਹਿਬ ਦੇ ਬਰਾਬਰ ਖੜ੍ਹੀਆਂ ਚਰਚਾ ਅਤੇ ਉਹਨਾਂ ਵਿੱਚ ਜਾਂਦੇ ਸਾਬਤ ਸੂਰਤ ਸਿੱਖ ਆਪਣੇ ਧਰਮ ਨੂੰ ਅਲਵਿਦਾ ਕਹਿ ਚੁੱਕੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਸਿੱਖ ਜੱਥੇਬੰਦੀਆਂ ਵੱਲੋਂ ਸਿੱਖੀ ਨੂੰ ਬਣਾਉਣ ਲਈ ਕੀ ਕਦਮ ਚੁੱਕੇ ਜਾਂਦੇ ਹਨ।