ਕੋਟਕਪੂਰੇ ਦੀ ਹੋਣਹਾਰ ਡਾਕਟਰ ਲੜਕੀ ਦੀ ਨਿਊਜ਼ੀਲੈਂਡ 'ਚ ਬਲੱਡ ਕੈਂਸਰ ਨਾਲ ਮੌਤ
Published : Aug 14, 2020, 7:57 am IST
Updated : Aug 14, 2020, 7:57 am IST
SHARE ARTICLE
Kotkapura doctor dies of blood cancer in New Zealand
Kotkapura doctor dies of blood cancer in New Zealand

ਡਾ. ਮਨਵਿੰਦਰ ਕੌਰ ਦੀ ਅੰਤਲੇ ਸਾਹਾਂ ਤਕ ਮਾਤਾ-ਪਿਤਾ ਨੂੰ ਮਿਲਣ ਦੀ ਇੱਛਾ ਸੀ ਪਰ...

ਕੋਟਕਪੂਰਾ  (ਗੁਰਿੰਦਰ ਸਿੰਘ) : ਕੋਟਕਪੂਰੇ ਦੀ ਹੋਣਹਾਰ 32 ਸਾਲਾ ਡਾਕਟਰ ਲੜਕੀ ਦੀ ਨਿਊਜ਼ੀਲੈਂਡ 'ਚ ਬਲੱਡ ਕੈਂਸਰ ਦੀ ਨਾਮੁਰਾਦ ਬੀਮਾਰੀ ਨਾਲ ਮੌਤ ਹੋਣ ਦੀ ਦੁਖਦਾਇਕ ਖ਼ਬਰ ਮਿਲੀ ਹੈ। ਭਾਵੇਂ ਡਾ. ਮਨਵਿੰਦਰ ਕੌਰ ਪਤਨੀ ਗਗਨਦੀਪ ਸਿੰਘ ਦੀ ਅਚਾਨਕ ਮੌਤ ਦੀ ਖ਼ਬਰ ਮਿਲਦਿਆਂ ਹੀ ਕੋਟਕਪੂਰਾ ਇਲਾਕੇ 'ਚ ਮਾਤਮ ਅਤੇ ਸੋਗ ਦਾ ਮਾਹੌਲ ਪੈਦਾ ਹੋ ਗਿਆ ਪਰ ਉਕਤ ਮਾਮਲੇ ਦਾ ਦੁਖਦ ਪਹਿਲੂ ਇਹ ਵੀ ਹੈ ਕਿ ਡਾ. ਮਨਵਿੰਦਰ ਕੌਰ ਅਪਣੇ ਕੋਟਕਪੂਰਾ 'ਚ ਰਹਿੰਦੇ ਮਾਤਾ-ਪਿਤਾ ਨੂੰ ਮਿਲਣਾ ਚਾਹੁੰਦੀ ਸੀ ਤੇ ਅੰਤਲੇ ਸਾਹਾਂ ਤਕ ਉਸਦਾ ਮੰਨਣਾ ਸੀ ਕਿ ਤਾਲਾਬੰਦੀ (ਲਾਕਡਾਉਨ) ਮੇਰੇ ਮਾਤਾ-ਪਿਤਾ ਨੂੰ ਨਿਊਜ਼ੀਲੈਂਡ ਪਹੁੰਚਣ ਤੋਂ ਨਹੀਂ ਰੋਕ ਸਕਦਾ, ਉਹ ਤਾਂ ਸਾਈਕਲ ਰਾਹੀਂ ਵੀ ਨਿਊਜ਼ੀਲੈਂਡ ਪਹੁੰਚ ਜਾਂਦੇ, ਜੇਕਰ ਰਸਤੇ 'ਚ ਸਮੁੰਦਰ ਨਾ ਹੁੰਦੇ।

Manwinder Kaur Manwinder Kaur

ਮ੍ਰਿਤਕਾ ਡਾ. ਮਨਵਿੰਦਰ ਕੌਰ ਦੇ ਨਿਊਜ਼ੀਲੈਂਡ 'ਚ ਰਹਿੰਦੇ ਭਰਾ ਇੰਦਰਪ੍ਰੀਤ ਸਿੰਘ ਨੇ ਦਸਿਆ ਕਿ ਉਹ ਅੰਤਲੇ ਸਾਹਾਂ ਤਕ ਅਪਣੀ ਮੰਮੀ ਪ੍ਰਭਮਹਿੰਦਰ ਕੌਰ ਅਤੇ ਪਾਪਾ ਰਾਜਿੰਦਰ ਸਿੰਘ ਪੱਪੂ ਨੂੰ ਮਿਲਣ ਲਈ ਆਸਵੰਦ ਰਹੀ ਪਰ ਉਸਦੀ ਇਹ ਇੱਛਾ ਪ੍ਰਮਾਤਮਾ ਨੂੰ ਮੰਨਜੂਰ ਨਾ ਹੋਈ। ਉਨ੍ਹਾਂ ਦਸਿਆ ਕਿ ਮਹਿਜ਼ 5 ਸਾਲ ਪਹਿਲਾਂ ਆਕਲੈਂਡ (ਨਿਊਜ਼ੀਲੈਂਡ) ਵਿਖੇ ਗਈ ਡਾ. ਮਨਵਿੰਦਰ ਕੌਰ ਅਪਣੇ ਪਤੀ ਗਗਨਦੀਪ ਸਿੰਘ ਨਾਲ ਖ਼ੁਸ਼ਹਾਲ ਜੀਵਨ ਬਤੀਤ ਕਰ ਰਹੀ ਸੀ ਕਿ ਜਦੋਂ ਤਿੰਨ ਕੁ ਮਹੀਨੇ ਪਹਿਲਾਂ ਡਾਕਟਰਾਂ ਨੇ ਉਸ ਨੂੰ ਬਲੱਡ ਕੈਂਸਰ ਦੀ ਨਾਮੁਰਾਦ ਬੀਮਾਰੀ ਤੋਂ ਜਾਣੂ ਕਰਵਾਇਆ

ਤਾਂ ਸਾਰੇ ਪਰਵਾਰ ਉੱਪਰ ਦੁੱਖਾਂ ਦਾ ਪਹਾੜ ਟੁੱਟ ਪਿਆ। ਕਿਉਂਕਿ ਫ਼ਲਾਈਟਾਂ ਬੰਦ ਹੋਣ ਕਾਰਨ ਭਾਰਤ ਹੀ ਨਹੀਂ ਬਲਕਿ ਉਨ੍ਹਾਂ ਦੇ ਆਸਟ੍ਰੇਲੀਆ, ਅਮਰੀਕਾ, ਕੈਨੇਡਾ ਅਤੇ ਯੂ.ਕੇ. ਵਿਖੇ ਰਹਿੰਦੇ ਰਿਸ਼ਤੇਦਾਰ ਵੀ ਨਿਊਜ਼ੀਲੈਂਡ ਪਹੁੰਚਣ ਤੋਂ ਅਸਮਰੱਥ ਸਨ। ਕੁਦਰਤ ਦੀ ਅਜੀਬ ਵਿਡੰਮਣਾ ਹੈ ਕਿ ਭਾਵੇਂ ਸਾਇੰਸ ਦੀ ਤਰੱਕੀ ਕਰ ਕੇ ਰੋਜ਼ਾਨਾ ਮਾਪਿਆਂ ਦੀ ਅਪਣੀ ਬੇਟੀ ਨਾਲ ਵੀਡੀਉ ਕਾਲ ਰਾਹੀਂ ਗੱਲਬਾਤ ਹੁੰਦੀ ਰਹੀ ਪਰ ਉਨ੍ਹਾਂ ਨੂੰ ਮਿਲਣ ਦੀ ਇੱਛਾ ਦਿਲ 'ਚ ਲੈ ਕੇ ਹੀ ਡਾ. ਮਨਵਿੰਦਰ ਕੌਰ ਮਾਪਿਆਂ ਸਮੇਤ ਸਮੂਹ ਰਿਸ਼ਤੇਦਾਰਾਂ ਨੂੰ ਅਲਵਿਦਾ ਆਖ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement